ਅੰਤਰਰਾਸ਼ਟਰੀ ਸੰਸਥਾ ''ਗਾਵੀ'' ਗਰੀਬ ਦੇਸ਼ਾਂ ਲਈ ਖਰੀਦੇਗੀ ਜਾਨਸਨ ਟੀਕੇ ਦੀਆਂ 20 ਕਰੋੜ ਖੁਰਾਕਾਂ
Friday, May 21, 2021 - 07:09 PM (IST)
ਜਿਨੇਵਾ (ਭਾਸ਼ਾ): ਅੰਤਰਰਾਸ਼ਟਰੀ ਸੰਸਥਾ 'ਗਾਵੀ-ਦੀ ਵੈਕਸੀਨ ਅਲਾਇੰਸ' ਨੇ ਜਾਨਸਨ ਐਂਡ ਜਾਨਸਨ ਦੇ ਐਂਟੀ ਕੋਰੋਨਾ ਵਾਇਰਸ ਟੀਕੇ ਦੀਆਂ 20 ਕਰੋੜ ਖੁਰਾਕਾਂ ਖਰੀਦਣ ਲਈ ਇਕ ਸਮਝੌਤਾ ਕੀਤਾ ਹੈ। ਇਸ ਨਾਲ ਗਰੀਬ ਦੇਸ਼ਾਂ ਨੂੰ ਟੀਕਾ ਵੰਡਣ ਵਿਚ ਸੰਯੁਕਤ ਰਾਸ਼ਟਰ ਦੀ ਪਹਿਲ ਨੂੰ ਵਧਾਵਾ ਮਿਲੇਗਾ। 'ਗਾਵੀ' ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਸਾਲ 20 ਕਰੋੜ ਟੀਕੇ ਖਰੀਦਣ ਲਈ ਇਕ ਸਮਝੌਤਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਵੱਡਾ ਐਲਾਨ, ਇਕ ਮਹੀਨਾ ਵਧਾਈ ਕੈਨੇਡਾ-ਅਮਰੀਕਾ ਸਰਹੱਦ 'ਤੇ ਪਾਬੰਦੀ
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਸੰਯੁਕਤ ਰਾਸ਼ਟਰ ਦੀ ਕੋਵੈਕਸ ਪਹਿਲ ਨੂੰ ਵੱਡਾ ਝਟਕਾ ਲੱਗਾ ਸੀ ਕਿਉਂਕਿ ਟੀਕਿਆਂ ਦੀ ਸਪਲਾਈ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ 'ਸੀਰਮ ਇੰਸਟੀਚਿਊਟ ਆਫ ਇੰਡੀਆ' ਨੇ ਕਿਹਾ ਸੀ ਕਿ ਭਾਰਤੀ ਉਪ ਮਹਾਦੀਪ ਵਿਚ ਮਹਾਮਾਰੀ ਦੀ ਖੌਫਨਾਕ ਸਥਿਤੀ ਨਾਲ ਨਜਿੱਠਣ ਦੇ ਮੱਦੇਨਜ਼ਰ ਉਹ ਸਾਲ ਦੇ ਅਖੀਰ ਤੱਕ ਟੀਕਿਆਂ ਦੀ ਸਪਲਾਈ ਨਹੀਂ ਕਰ ਪਾਵੇਗੀ। ਗਾਵੀ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੀਆਂ 20 ਕਰੋੜ ਖੁਰਾਕਾਂ ਗਰੀਬ ਦੇਸ਼ਾਂ ਦੇ ਨਾਲ ਉਹਨਾਂ ਅਮੀਰ ਦੇਸ਼ਾਂ ਨੂੰ ਵੀ ਮਿਲਣਗੀਆਂ ਜਿਹਨਾਂ ਨੇ ਕੋਵੈਕਸ ਪਹਿਲ ਵਿਚ ਵਾਧੂ ਟੀਕੇ ਮੁਹੱਈਆ ਕਰਾਉਣ ਦੀ ਗਾਰੰਟੀ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰੇ ਲਈ ਵੱਡੀ ਖ਼ਬਰ, ਪਾਕਿ 'ਚ 19ਵੀਂ ਸਦੀ 'ਚ ਬਣੇ ਸਿੱਖ ਗੁਰਦੁਆਰੇ ਦਾ ਹੋਵੇਗਾ ਨਵੀਨੀਕਰਨ
ਇਸ ਮਹੀਨੇ ਕੈਨੇਡਾ ਨੂੰ ਕੋਵੈਕਸ ਪਹਿਲ ਜ਼ਰੀਏ ਐਸਟ੍ਰਾਜ਼ੈਨੇਕਾ ਦੀਆਂ 6 ਲੱਖ ਖੁਰਾਕਾਂ ਮਿਲੀਆਂ ਸਨ। ਗਾਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਸੇਠ ਬਰਕਲੇ ਨੇ ਕਿਹਾ ਕਿ ਇਕ ਖੁਰਾਕ ਵਾਲੇ ਟੀਕੇ ਕਾਰਨ ਮੁਸ਼ਕਲ, ਦੁਰਲੱਭ ਖੇਤਰਾਂ ਲਈ ਜਾਨਸਨ ਐਂਡ ਜਾਨਸਨ ਦੀ ਟੀਕੇ ਦੀ ਮਹੱਤਤਾ ਵੱਧ ਜਾਂਦੀ ਹੈ। ਬਰਕਲੇ ਨੇ ਕਿਹਾ ਕਿ ਸੰਸਥਾ ਅਗਲੇ ਸਾਲ ਲਈ 30 ਕਰੋੜ ਹੋਰ ਟੀਕੇ ਖਰੀਦਣ ਲਈ ਜਾਨਸਨ ਐਂਡ ਜਾਨਸਨ ਨਾਲ ਗੱਲਬਾਤ ਕਰ ਰਹੀ ਹੈ।