ਅਫ਼ਗਾਨ ਉੱਪ ਰਾਸ਼ਟਰਪਤੀ ਨੇ ਫਿਰ ਲਗਾਏ ਦੋਸ਼, ਤਾਲਿਬਾਨ ਦੇ ਅਕਸ ਨੂੰ ਚਮਕਾਉਣ ’ਚ ਲੱਗਾ ਪਾਕਿਸਤਾਨ

Sunday, Jul 18, 2021 - 06:06 PM (IST)

ਕਾਬੁਲ— ਅਫ਼ਗਾਨਿਸਤਾਨ ਦੇ ਪਹਿਲੇ ਉੱਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਐਤਵਾਰ ਨੂੰ ਇਕ ਵਾਰ ਫਿਰ ਤੋਂ ਪਾਕਿਸਤਾਨ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਕਿ ਦਾ ਡਿਪਲੋਮੈਟੀ ਕਮਿਊਨਿਟੀ ਤਾਲਿਬਾਨ ਨੂੰ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਲਿਬਾਨ ਦੀ ਤੁਲਨਾ ਇਸਲਾਮਿਕ ਸਟੇਟ ਖੁਰਾਸਾਨ ਅਤੇ ਅਲ-ਕਾਇਦਾ ਨਾਲ ਕਰਦੇ ਹੋਏ ਸਾਲੇਹ ਨੇ ਇਕ ਟਵੀਟ ’ਚ ਕਿਹਾ ਕਿ ਪਾਕਿਸਤਾਨ ਦਾ ਡਿਪਲੋਮੈਟੀ ਕਮਿਊਨਿਟੀ ਤਾਲਿਬਾਨਾਂ ਲਈ ਇਕ ਕਾਲਪਨਿਕ ਅਕਸ ਨੂੰ ਬਿਆਨ ਕਰਨ ਅਤੇ ਸਜਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਹਾਲਾਂਕਿ ਅਸਲ ’ਚ ਤਾਲਿਬਾਨ 2.0 ਆਈ. ਐੱਸ-ਖੁਰਾਸਨ ਅਤੇ ਅਲ-ਕਾਇਦਾ ਦੇ ਅਫ਼ਗਾਨਿਸਤਾਨ ਵਰਜਨ ਲਈ ਕੁਝ ਹੋਰ ਨਹੀਂ ਹੈ, ਜੋ ਵਿਦੇਸ਼ੀ ਚੰਗੇ ਅਤੇ ਬੁਰੇ ਅੱਤਵਾਦੀਆਂ ਨੂੰ ਟਿਕਾਣੇ ਪ੍ਰਦਾਨ ਕਰਦਾ ਹੈ। 

ਇਹ ਵੀ ਪੜ੍ਹੋ:  ਜਲੰਧਰ: ਨਿਰਮਾਣ ਅਧੀਨ ਇਮਾਰਤ ’ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਜ਼ਿਕਰੋਯਗ ਹੈ ਕਿ ਹਾਲ ’ਚ ਹੀ ਸਾਲੇਹ ਨੇ ਟਵਿੱਟਰ ’ਤੇ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਹਵਾਈ ਫ਼ੌਜ ਹੁਣ ਕੁਝ ਖੇਤਰਾਂ ’ਚ ਤਾਲਿਬਾਨ ਨੂੰ ਨਜ਼ਦੀਕੀ ਹਵਾਈ ਸਹਾਇਤਾ ਦੇ ਰਹੀ ਹੈ।  ਦਰਅਸਲ ਤਾਲਿਬਾਨ ਫਿਰ ਤੋਂ ਅਫ਼ਗਾਨਿਸਤਾਨ ’ਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ ਅਤੇ ਇਸ ਨੂੰ ਲੈ ਕੇ ਪਾਕਿਸਤਾਨ ਦੀ ਵੱਡੀ ਭੂਮਿਕਾ ਵੀ ਸਾਹਮਣੇ ਆਉਣ ਲੱਗੀ ਹੈ। ਸਾਲੇਹ ਨੇ ਇਹ ਵੀ ਦੱਸਿਆ ਸੀ ਕਿ ਪਾਕਿਸਤਾਨੀ ਹਵਾਈ ਸੈਨਾ ਨੇ ਅਫ਼ਗਾਨ ਸੈਨਾ ਅਤੇ ਹਵਾਈ ਸੈਨਾ ਨੂੰ ਅਧਿਕਾਰਤ ਚਿਤਾਵਨੀ ਜਾਰੀ ਕੀਤੀ ਹੈ ਕਿ ਸਪਿਨ ਬੋਲਡਕ ਖੇਤਰ ਤੋਂ ਤਾਲਿਬਾਨ ਨੂੰ ਹਟਾਉਣ ਦੇ ਕਿਸੇ ਵੀ ਕੋਸ਼ਿਸ਼ ’ਤੇ ਪਾਕਿਸਤਾਨ ਹਵਾਈ ਫ਼ੌਜ ਦਾ ਸਾਹਮਣਾ ਕਰਨਾ ਹੋਵੇਗਾ। 

ਇਹ ਵੀ ਪੜ੍ਹੋ: ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’

ਇਕ ਹੋਰ ਟਵੀਟ ’ਚ ਉਨ੍ਹਾਂ ਲਿੱਖਿਆ ਸੀ ਕਿ ਇਸ ਦੇ ਇਲਾਵਾ 215 ਕੋਰ ਦੀ ਮਦਦ ਨਾਲ ਬਹਾਦਰ ਕਮਾਂਡੋ ਨੇ ਨਿਮਰੋਜ ’ਚ ਚਖਨਸੌਰ ਜ਼ਿਲ੍ਹੇ ’ਤੇ ਫਿਰ ਤੋਂ ਕਬਜ਼ਾ ਕਰ ਲਿਆ, ਸਾਰੇ ਤਾਲਿਬਾਨੀਆਂ ਨੂੰ ਮਾਰ ਦਿੱਤਾ ਅਤੇ ਪਿਛਲੇ ਹਫ਼ਤੇ ਗਵਾਏ 10 ਏ. ਪੀ. ਸੀ. ਨੂੰ ਫਿਰ ਤੋਂ ਲਿਆ। ਅਫ਼ਗਾਨਿਸਤਾਨ ਬਹੁਤ ਵੱਡਾ ਹੈ ਅਤੇ ਇਸ ਨੂੰ ਨਿਗਲਨਾ ਪਾਕਿਸਤਾਨ ਦੇ ਵੱਸ ਦੀ ਗੱਲ ਨਹੀਂ। ਪਾਕਿਸਤਾਨ ਹਵਾਈ ਫ਼ੌਜ ਹੁਣ ਤਾਲਿਬਾਨ ਨੂੰ ਕੁਝ ਹੱਦ ਤੱਕ ਕਰੀਬੀ ਹਵਾਈ ਸਹਾਇਤਾ ਦੇ ਰਹੀ ਹੈ। 

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕਾਂ ਦਾ ਬਿਆਨ, ਹਾਈਕਮਾਨ ਅੱਗੇ ਰੱਖੀ ਇਹ ਮੰਗ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News