ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਹਾੜਾ 2020 : ਜਾਣੋ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ

Sunday, Dec 20, 2020 - 06:01 PM (IST)

ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਹਾੜਾ 2020 :  ਜਾਣੋ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ

ਇੰਟਰਨੈਸਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ 20 ਦਸੰਬਰ ਨੂੰ ਹਰੇਕ ਸਾਲ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਹਾੜਾ (International Human Solidarity Day) ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ ਵਿਭਿੰਨਤਾ ਵਿਚ ਏਕਤਾ ਦੇ ਮਹੱਤਵ ਨੂੰ ਸਮਝਾਉਣ ਲਈ 22 ਦਸੰਬਰ, 2005 ਨੂੰ ਇਹ ਦਿਹਾੜਾ ਮਨਾਉਣ ਦੀ ਘੋਸ਼ਣਾ ਕੀਤੀ ਸੀ। ਉਦੋਂ ਤੋਂ ਹੁਣ ਤੱਕ ਹਰੇਕ ਸਾਲ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਮਨਾਇਆ ਜਾ ਰਿਹਾ ਹੈ। 

ਇਸ ਦਿਨ ਦਾ ਇਤਿਹਾਸ
ਇਸ ਤੋਂ ਪਹਿਲਾਂ 20 ਦਸੰਬਰ, 2002 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਸੰਕਲਪ 57/265 ਦੇ ਤਹਿਤ ਵਿਸ਼ਵ ਇਕਜੁੱਟਤਾ ਫੰਡ ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਫਰਵਰੀ 2003 ਵਿਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਲਈ ਟਰਸੱਟ ਫੰਡ ਦੇ ਰੂਪ ਵਿਚ ਸਥਾਪਿਤ ਕੀਤਾ ਗਿਆ ਸੀ। ਫੰਡ ਦਾ ਉਦੇਸ਼ ਗਰੀਬੀ 'ਤੇ ਅੰਕੁਸ਼ ਲਗਾਉਣਾ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਮਨੁੱਖੀ ਅਤੇ ਸਮਾਜਿਕ ਵਿਕਾਸ ਨੂੰ ਵਧਾਵਾ ਦੇਣਾ ਹੈ।

ਇਸ ਦਿਨ ਦਾ ਮਹੱਤਵ
ਸੰਯੁਕਤ ਰਾਸ਼ਟਰ ਦੇ ਮੁਤਾਬਕ, ਅੰਤਰਰਾਸ਼ਟਰੀ ਮਨੁੱਖੀ ਇਕਜੁੱਟਤਾ ਦਿਹਾੜੇ ਦੇ ਉਦੇਸ਼ ਇਹ ਹਨ।
- ਵਿਭਿੰਨਤਾ ਵਿਚ ਏਕਤਾ ਦਰਸਾਉਣਾ।
- ਵਿਭਿੰਨ ਸਰਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਏ ਸਮਝੌਤਿਆਂ ਨੂੰ ਯਾਦ ਦਿਵਾਉਣਾ।
- ਲੋਕਾਂ ਦੇ ਵਿਚ ਇਕਜੁੱਟਤਾ ਦੇ ਮਹੱਤਵ ਨੂੰ ਦੱਸਣਾ।
- ਲਗਾਤਾਰ ਵਿਕਾਸ ਦੇ ਲਈ ਲੋਕਾਂ, ਸਰਕਾਰਾਂ ਨੂੰ ਪ੍ਰੇਰਿਤ ਕਰਨਾ।
- ਗਰੀਬੀ ਦੇ ਖਾਤਮੇ ਲਈ ਨਵੇਂ ਰਸਤੇ ਲੱਭਣਾ।
- ਲੋਕਾਂ ਨੂੰ ਗਰੀਬੀ, ਭੁੱਖਮਰੀ, ਬੀਮਾਰੀਆਂ ਦੇ ਕਹਿਰ ਵਿਚੋਂ ਬਾਹਰ ਕੱਢਣਾ ਆਦਿ ਹਨ।

ਪੜ੍ਹੋ ਇਹ ਅਹਿਮ ਖਬਰ-  ਨੇਪਾਲ 'ਚ ਵਧਿਆ ਰਾਜਨੀਤਕ ਸੰਕਟ, ਪੀ.ਐੱਮ. ਓਲੀ ਨੇ ਕੀਤਾ ਸੰਸਦ ਭੰਗ ਕਰਨ ਦਾ ਫ਼ੈਸਲਾ

ਯੂ.ਐੱਨ. ਦਾ ਕਹਿਣਾ ਹੈ ਕਿ ਇਕਜੁੱਟਤਾ ਦੀ ਧਾਰਨਾ ਹਮੇਸ਼ਾ ਤੋਂ ਸੰਗਠਨ ਦਾ ਇਕ ਫ਼ੈਸਲਾਕੁੰਨ ਹਿੱਸਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ,''ਸੰਯੁਕਤ ਰਾਸ਼ਟਰ ਦੇ ਨਿਰਮਾਣ ਨੇ ਵਿਸ਼ਵ ਦੇ ਲੋਕਾਂ ਅਤੇ ਰਾਸ਼ਟਰਾਂ ਨੂੰ ਇਕੱਠਿਆਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਤੇ ਆਰਥਿਕ ਵਿਕਾਸ ਨੂੰ ਵਧਾਵਾ ਦੇਣ ਦੇ ਲਈ ਆਕਰਸ਼ਿਤ ਕੀਤਾ। ਸੰਗਠਨ ਦੀ ਸਥਾਪਨਾ ਆਪਣੇ ਮੈਂਬਰਾਂ ਦੇ ਵਿਚ ਏਕਤਾ ਅਤੇ ਸਦਭਾਵਨਾ ਦੇ ਮੂਲ ਆਧਾਰ 'ਤੇ ਕੀਤੀ ਗਈ ਸੀ ਜੋ ਸਮੂਹਿਕ ਸੁਰੱਖਿਆ ਦੀ ਧਾਰਨਾ ਵਿਚ ਜ਼ਾਹਰ ਕੀਤੀ ਗਈ ਸੀ, ਜੋ ਅੰਤਰਰਾਸ਼ਟੀ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਦੇ ਲਈ ਆਪਣੇ ਮੈਂਬਰਾਂ ਦੀ ਇਕਜੁੱਟਤਾ 'ਤੇ ਨਿਰਭਰ ਕਰਦੀ ਹੈ।'' 

ਅੰਤਰਰਾਸ਼ਟਰੀ ਮਨੁੱਖੀ ਇਕਜੁੱਟਤਾ ਦਿਵਸ ਲਗਾਤਾਰ ਵਿਕਾਸ ਏਜੰਡੇ 'ਤੇ ਆਧਾਰਿਤ ਹੈ ਜੋ ਆਪਣੇ ਆਪ ਵਿਚ ਗਰੀਬੀ, ਭੁੱਖ ਅਤੇ ਬੀਮਾਰੀ ਜਿਹੇ ਕਈ ਪਹਿਲੂਆਂ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਕੇਂਦਰਿਤ ਹੈ। 'ਮਿਲੇਨੀਅਮ ਡਿਕਲੇਰੇਸ਼ਨ' ਨੂੰ ਧਿਆਨ ਵਿਚ ਰੱਖਦੇ ਹੋਏ, ਇਕਜੁੱਟਤਾ ਨੂੰ 21ਵੀਂ ਸਦੀ ਵਿਚ ਅੰਤਰਰਾਸ਼ਟਰੀ ਸੰਬੰਧਾਂ ਦੇ ਬੁਨਿਆਦੀ ਕਦਰਾਂ ਕੀਮਤਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਜਿਸ ਦੇ ਤਹਿਤ ਘੱਟੋ-ਘੱਟ ਲਾਭ ਲੈਣ ਵਾਲੇ ਅਤੇ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਲੋਕ ਉਹਨਾਂ ਲੋਕਾਂ ਦੀ ਮਦਦ ਦੇ ਯੋਗ ਹੁੰਦੇ ਹਨ ਜਿਹਨਾਂ ਨੂੰ ਸਭ ਤੋਂ ਵੱਧ ਲਾਭ ਮਿਲਦਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News