ਅੰਤਰਰਾਸ਼ਟਰੀ ਸਮੂਹ ਨੂੰ ਅਫਗਾਨਿਸਤਾਨ ''ਚ ਮਨੁੱਖੀ ਸੰਕਟ ਨੂੰ ਟਾਲਣਾ ਚਾਹੀਦਾ : ਇਮਰਾਨ ਖਾਨ
Thursday, Nov 11, 2021 - 10:34 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਸਮੂਹ ਨੂੰ ਬੇਨਤੀ ਕੀਤਾ ਕਿ ਉਹ ਅਫਗਾਨਿਸਤਾਨ 'ਚ ਮਨੁੱਖੀ ਸੰਕਟ ਨੂੰ ਟਾਲਣ ਲਈ ਆਪਣੀ ਸਮੂਹਿਕ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਦੀ ਇਹ ਟਿੱਪਣੀ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ (ਤਾਲਿਬਾਨ ਸਰਕਾਰ 'ਚ) ਅਮੀਰ ਖਾਨ ਮੁੱਤਕੀ ਦੀ ਬੁੱਧਵਾਰ ਨੂੰ ਇਸਲਾਮਾਬਾਦ ਦੌਰੇ ਦਰਮਿਆਨ ਆਈ ਹੈ। ਮੁੱਤਕੀ ਆਪਣੇ ਪਹਿਲੇ ਵਿਦੇਸ਼ ਦੌਰੇ 'ਤੇ 20 ਮੈਂਬਰੀ ਵਫ਼ਦ ਨਾਲ ਪਾਕਿਸਤਾਨ ਪਹੁੰਚੇ ਹਨ।
ਇਹ ਵੀ ਪੜ੍ਹੋ : ਅਧਿਕਾਰੀਆਂ ਦੇ ਫੋਨ 'ਚ ਮਿਲਿਆ ਇਜ਼ਰਾਈਲ NSO ਸਪਾਈਵੇਅਰ : ਫਲਸਤੀਨ
ਖਾਨ ਨੇ ਟਵੀਟ ਕੀਤਾ ਕਿ ਪਾਕਿਸਤਾਨ ਮੁਸ਼ਕਲ ਸਮੇਂ 'ਚ ਅਫਗਾਨਿਸਤਾਨ ਦੇ ਲੋਕਾਂ ਨੂੰ ਨਹੀਂ ਛੱਡੇਗਾ ਅਤੇ ਦਵਾਈ, ਕੋਵਿਡ-19 ਤੋਂ ਬਚਾਅ ਲਈ ਟੀਕੇ ਸਮੇਤ ਜ਼ਰੂਰੀ ਸਾਮਾਨ ਭੇਜ ਰਿਹਾ ਹੈ। ਉਨ੍ਹਾਂ ਨੇ ਟਵੀਟ ਕੀਤਾ ਪਾਕਿਸਤਾਨ ਹਮੇਸ਼ਾ ਜ਼ਰੂਰਤ ਦੇ ਸਮੇਂ ਅਫਗਾਨਿਸਤਾਨ ਦੇ ਲੋਕਾਂ ਨਾਲ ਖੜ੍ਹਾ ਹੋਇਆ ਹੈ। ਅਸੀਂ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁੱਤਕੀ ਅਤੇ ਉਨ੍ਹਾਂ ਦੇ ਵਫ਼ਦ ਨੂੰ ਭਰੋਸਾ ਦਿੰਦੇ ਹਨ ਕਿ ਅਸੀਂ ਅਫਗਾਨਿਸਤਾਨ ਨੂੰ ਵਧ ਤੋਂ ਵਧ ਮਨੁੱਖੀ ਸਹਾਇਤਾ ਦੇਵਾਂਗੇ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਪਾਲਤੂ ਕੁੱਤਾ ਹੋਇਆ ਕੋਰੋਨਾ ਇਨਫੈਕਟਿਡ, ਇਨਸਾਨਾਂ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ : ਰਿਪੋਰਟ
ਖਾਨ ਨੇ ਕਿਹਾ ਕਿ ਅਸੀਂ ਜ਼ਰੂਰੀ ਖਾਣ-ਪੀਣ ਦੇ ਸਾਮਾਨ, ਐਮਰਜੰਸੀ ਦਵਾਈ ਸਪਲਾਈ ਅਤੇ ਸਰਦੀਆਂ ਲਈ ਟੈਂਟ ਅਫਗਾਨ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਭੇਜ ਰਹੇ ਹਾਂ। ਅਸੀਂ ਪਾਕਿਸਤਾਨ ਆਉਣ ਵਾਲੇ ਸਾਰੇ ਅਫਗਾਨਾਂ ਲਈ ਕੋਵਿਡ-19 ਦੇ ਟੀਕੇ ਵੀ ਭੇਜ ਰਹੇ ਹਾਂ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ CM ਚੰਨੀ ਦਾ ਵੱਡਾ ਦਾਅਵਾ, ਮੁੜ ਸੱਤਾ 'ਚ ਆਵੇਗੀ ਕਾਂਗਰਸ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।