ਕਾਂਗੋ ''ਚ ਫੌਜ ਦੀ ਕਾਰਵਾਈ ਦਾ ਬਦਲਾ ਲੈਣ ਲਈ ਵਿਧ੍ਰੋਹੀਆਂ ਨੇ ਕੀਤੀ 14 ਦੀ ਹੱਤਿਆ
Saturday, Nov 16, 2019 - 08:23 PM (IST)

ਗੋਮਾ - ਲੋਕਤਾਂਤਰਿਕ ਗਣਰਾਜ ਕਾਂਗੋ ਦੇ ਪੂਰਬੀ ਹਿੱਸੇ 'ਚ ਯੁਗਾਂਡਾ ਦੇ ਵਿਧ੍ਰੋਹੀਆਂ 'ਤੇ ਫੌਜ ਦੀ ਕਾਰਵਾਈ ਦਾ ਬਦਲਾ ਲੈਣ ਲਈ ਹਮਲਾਵਰਾਂ ਨੇ 14 ਆਮ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹੱਤਿਆਵਾਂ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਕੀਤੀਆਂ ਗਈਆਂ ਅਤੇ ਇਸ ਪ੍ਰਕਾਰ ਬਦਲਾ ਲੈਣ ਲਈ ਕੀਤੇ ਗਏ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਕਰੀਬ 30 ਪਹੁੰਚ ਗਈ ਹੈ।