ਆਸਟ੍ਰੇਲੀਆ ਦੇ ਇੰਸਟੀਚਿਊਟ ਅਤੇ PTU ਵਿਚਕਾਰ ਸਮਝੌਤਾ

02/11/2019 10:13:50 AM

ਬ੍ਰਿਸਬੇਨ, (ਸਤਵਿੰਦਰ ਟੀਨੂੰ)— 9 ਫਰਵਰੀ ਨੂੰ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਦੇ ਡੀਨ ਡਾ. ਐਨ. ਪੀ ਸਿੰਘ ਪੰਜਾਬ ਤੋਂ ਖ਼ਾਸ ਮਕਸਦ ਨਾਲ ਆਸਟ੍ਰੇਲੀਆ ਦੌਰੇ 'ਤੇ ਪੁੱਜੇ। ਇੱਥੇ ਉਨ੍ਹਾਂ ਲੀਡਰ ਇੰਸਟੀਚਿਊਟ, ਬ੍ਰਿਸਬੇਨ (ਆਸਟ੍ਰੇਲੀਆ) ਦੇ ਸੀ. ਈ. ਓ. ਡਾ. ਰੋਡ ਸੈਂਟ ਹਿੱਲ ਨਾਲ ਸਮਝੌਤੇ ਦੇ ਦਸਤਾਵੇਜ਼ਾਂ ਉੱਤੇ ਹਸਤਾਖਰ ਕੀਤੇ । ਇਹ ਸਮਝੌਤਾ ਲੀਡਰ ਇੰਸਟੀਚਿਊਟ ਦੇ ਮਾਲਕ ਡਾ. ਬਰਨਾਡ ਮਲਿਕ , ਕਾਲਜ ਸਟਾਫ਼, ਮੀਡੀਆ ਕਰਮੀ ਅਤੇ ਸ਼ਹਿਰ ਦੀਆਂ ਸਰਪ੍ਰਸਤ ਹਸਤੀਆਂ ਦੀ ਮੌਜੂਦਗੀ ਦਰਮਿਆਨ ਹੋਇਆ।

PunjabKesari

ਡਾ. ਐਨ. ਪੀ. ਸਿੰਘ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਸਮਝੌਤਾ ਪੰਜਾਬ ਦੇ ਪੀ. ਟੀ. ਯੂ ਨਾਲ ਜੁੜੇ ਹੋਏ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਵੇਗਾ । ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਵਿਦਿਆਰਥੀ ਡਿਗਰੀ ਪੂਰੀ ਕਰਕੇ ਵਿਦੇਸ਼ਾਂ ਵਿੱਚ ਕੰਮ-ਕਾਰ ਲਈ ਜਾਂਦੇ ਹਨ ਤਾਂ ਅਕਸਰ ਉਨ੍ਹਾਂ ਨੂੰ ਬਾਹਰਲੀਆਂ ਕੰਪਨੀਆਂ ਵਿੱਚ ਸੈੱਟ ਹੋਣ ਲਈ ਬਹੁਤ ਦਿੱਕਤ ਆਉਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਨਾਲ ਪੀ. ਟੀ. ਯੂ. ਅਤੇ ਲੀਡਰਜ਼ ਇੰਸਟੀਚਿਊਟ ਰਲ ਕੇ ਭਵਿੱਖ ਵਿੱਚ ਕੁਝ ਅਜਿਹੇ ਪ੍ਰੋਗਰਾਮ ਉਲੀਕਣਗੇ ,ਜਿਸ ਨਾਲ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੀ ਕਾਰਜ ਪ੍ਰਣਾਲੀ ਦੀ ਸੁਚੱਜੇ ਢੰਗ ਨਾਲ ਸਮਝ ਆ ਸਕੇ ਅਤੇ ਵਿਦਿਆਰਥੀਆਂ  ਦੇ ਅੰਤਰਦਰਸ਼ੀ ਹੁਨਰਾਂ ਦਾ ਵੀ ਵਿਕਾਸ ਹੋ ਸਕੇ ।
ਡਾ. ਬਰਨਾਡ ਮਲਿਕ ਨੇ ਦੱਸਿਆ ਕਿ ਲੀਡਰਜ਼ ਇੰਸਟੀਚਿਊਟ ਵਿੱਚ ਕੁਝ ਅਜਿਹੇ ਕੋਰਸਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਪੀ. ਆਰ ਲੈਣ ਲਈ ਕਾਰਗਰ ਸਾਬਤ ਹੋਣਗੇ । ਲੀਡਰਜ਼ ਇੰਸਟੀਚਿਊਟ ਦੇ ਸੀ. ਈ. ਓ. ਡਾ. ਰੋਡ ਸੇਂਟ ਨੇ ਦੱਸਿਆ ਕਿ ਇਹ ਇੰਸਟੀਚਿਊਟ 'ਬੈਚਲਰਸ ਆਫ ਐਗਰੋਬਿਜ਼ਨਸ ਕੋਰਸ' ਕਰਵਾਉਣ ਵਾਲੀ ਆਸਟ੍ਰੇਲੀਆ ਦੀ ਦੂਜੀ ਗੈਰ-ਸਰਕਾਰੀ ਸੰਸਥਾ ਹੈ। ਵਿਦਿਆਰਥੀ ਵੀ ਇਸ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹੈਰੀ, ਵਰਿੰਦਰ ਅਲੀਸ਼ੇਰ, ਮਿਸਟਰ ਲੋਬੋ, ਵਿਜੇ ਗਰੇਵਾਲ਼, ਹਰਪ੍ਰੀਤ ਸਿੰਘ ਕੋਹਲੀ, ਨੀਤੂ ਮਲਿਕ, ਸੁਰਿੰਦਰ ਸੁਹਾਗ, ਆਦਿ ਹਾਜ਼ਰ ਸਨ।


Related News