ਕਸਰਤ ਕਰਨ ਲਈ ਪ੍ਰੇਰਿਤ ਕਰ ਰਿਹੈ ਇੰਸਟਾਗ੍ਰਾਮ

03/20/2020 11:35:39 PM

ਨਾਰਵੇ (ਕ.)–ਇਕ ਨਵੀਂ ਖੋਜ ’ਚ ਖੁਲਾਸਾ ਹੋਇਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਲੋਕ ਜ਼ਿਆਦਾ ਕਸਰਤ ਕਰਦੇ ਹਨ। ਜ਼ਾਹਿਰ ਹੈ ਕਿ ਕਸਰਤ ਇਕ ਰੋਜ਼ਾਨਾ ਦੀ ਸਰਗਰਮੀ ਹੈ। ਇਹ ਸਾਡੇ ਲਈ ਫਾਇਦੇਮੰਦ ਹੈ ਪਰ ਇਹ ਹਮੇਸ਼ਾ ਮਜ਼ੇਦਾਰ ਨਹੀਂ ਹੁੰਦੀ। ਜਦੋਂ ਕਸਰਤ ਦੀ ਟ੍ਰੇਨਿੰਗ ਮੁਸ਼ਕਲ ਹੋ ਜਾਂਦੀ ਹੈ ਤਾਂ ਕਿਸੇ ਅਜਿਹੇ ਆਦਮੀ ਜਾਂ ਚੀਜ਼ ਨੂੰ ਲੱਭਣਾ ਜੋ ਤੁਹਾਨੂੰ ਪ੍ਰੇਰਿਤ ਕਰਦਾ ਹੈ, ਬੇਹੱਦ ਜ਼ਰੂਰੀ ਹੁੰਦਾ ਹੈ।

PunjabKesari

ਨਾਰਵੇਜੀਅਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਨੇ ਅਧਿਐਨ ਕੀਤਾ ਹੈ ਕਿ ਕਸਰਤ ਨੂੰ ਪ੍ਰੇਰਿਤ ਕਰਨ ਦੇ ਮਾਮਲੇ ’ਚ ਸੋਸ਼ਲ ਮੀਡੀਆ ਕਿੰਨਾ ਮਦਦਗਾਰ ਹੋ ਸਕਦਾ ਹੈ। ਖੋਜਕਾਰ ਪ੍ਰੋਫੈਸਰ ਪ੍ਰਾਡ ਸਟੇਨਸੇਂਗ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਕਸਰਤ ਦੀ ਟ੍ਰੇਨਿੰਗ ਨੂੰ ਲੈ ਕੇ ਬਿਹਤਰ ਮਹਿਸੂਸ ਕਰਨ। ਰਸਾਲੇ ਫਰੰਟੀਅਰਸ ਆਫ ਸਾਈਕਾਲੋਜੀ ’ਚ ਪ੍ਰਕਾਸ਼ਿਤ ਖੋਜ ’ਚ ਦਰਸਾਇਆ ਗਿਆ ਹੈ ਕਿ ਇੰਸਟਾਗ੍ਰਾਮ ਤੋਂ ਮਿਲੀ ਪ੍ਰੇਰਨਾ ਨਾਲ ਲੋਕਾਂ ਨੂੰ ਕਸਰਤ ਕਰਨ ’ਚ ਮਦਦ ਮਿਲਦੀ ਹੈ। 500 ਲੋਕਾਂ ’ਤੇ ਅਧਿਐਨ ਕੀਤਾ। ਇਨ੍ਹਾਂ ਸਾਰੇ ਮੁਕਾਬਲੇਬਾਜ਼ਾਂ ਨੂੰ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਵਲੋਂ ਨਿਯੁਕਤ ਕੀਤਾ ਗਿਆ। ਸਾਰੇ ਮੁਕਾਬਲੇਬਾਜ਼ ਕਿਸੇ ਨਾ ਕਿਸੇ ਪੱਧਰ ’ਤੇ ਕਸਰਤ ਕਰ ਰਹੇ ਸਨ।

PunjabKesari

ਖੋਜ ਲਈ ਮੁਕਾਬਲੇਬਾਜ਼ਾਂ ਨੂੰ ਦੋ ਸਮੂਹਾਂ ’ਚ ਵੰਡ ਦਿੱਤਾ ਗਿਆ। ਇਕ ਸਮੂਹ ਨੇ ‘ਡੀਨੋਮੋਟੀਵੇਸ਼ਨ’ ਨਾਂ ਦੇ ਇੰਸਟਾਗ੍ਰਾਮ ਪੇਜ ਨੂੰ ਫਾਲੋ ਕੀਤਾ। ਇਸ ਪੇਜ ’ਤੇ ਖੋਜਕਾਰ ਹਰ ਦਿਨ ਚਾਰ ਹਫਤਿਆਂ ਤੱਕ ਪ੍ਰੇਰਿਤ ਕਰਨ ਵਾਲੇ ਪੋਸਟ ਪਾਇਆ ਕਰਦੇ ਸਨ। ਦੂਜੇ ਸਮੂਹਾਂ ਨੂੰ ਸੋਸ਼ਲ ਮੀਡੀਆ ਦੇ ਸੰਪਰਕ ’ਚ ਨਹੀਂ ਰੱਖਿਆ ਗਿਆ। ਜਿਨ੍ਹਾਂ ਮੁਕਾਬਲੇਬਾਜ਼ਾਂ ਨੇ ਇੰਸਟਾਗ੍ਰਾਮ ਫਾਲੋ ਕੀਤਾ, ਉਨ੍ਹਾਂ ’ਚ ਕਸਰਤ ਨੂੰ ਲੈ ਕੇ ਜ਼ਿਆਦਾ ਰਚਨਾਤਮਕ ਭਾਵਨਾਵਾਂ ਦੇਖੀਆਂ ਗਈਆਂ।

ਸੰਦੇਸ਼ ਲਈ ਸੋਸ਼ਲ ਮੀਡੀਆ ਸਸਤਾ ਤਰੀਕਾ

PunjabKesari
ਇੰਸਟਾਗ੍ਰਾਮ ਅਕਾਊਂਟ ਨੂੰ ਫਾਲੋ ਕਰਨ ਵਾਲੇ ਲੋਕਾਂ ਨੂੰ ਕਸਰਤ ਕਰਨ ’ਚ ਜ਼ਿਆਦਾ ਮਜ਼ਾ ਆਇਆ। ਇਨ੍ਹਾਂ ਲੋਕਾਂ ਨੇ ਪੂਰੇ ਮਹੀਨੇ ’ਚ ਸਿਰਫ ਕੁਝ ਮਿੰਟਾਂ ਤੱਕ ਹੀ ਇੰਸਟਾਗ੍ਰਾਮ ’ਤੇ ਜ਼ਿਆਦਾ ਸਮਾਂ ਬਿਤਾਇਆ। ਖੋਜਕਾਰਾਂ ਨੇ ਕਿਹਾ ਕਿ ਅਸੀਂ ਦੇਖਣਾ ਚਾਹੁੰਦੇ ਸੀ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਕਿਵੇਂ ਹਾਂ-ਪੱਖੀ ਹੋ ਸਕਦਾ ਹੈ ਅਤੇ ਸਿਹਤ ਆਦਤਾਂ ਨੂੰ ਬੜ੍ਹਾਵਾ ਦੇ ਸਕਦਾ ਹੈ। ਸੋਸ਼ਲ ਮੀਡੀਆ ਦੇ ਇਸਤੇਮਾਲ ਦੌਰਾਨ ਸਹੀ ਕੰਟੈਂਟ ਦੀ ਚੋਣ ਕਰਨ ਲਈ ਜਾਗਰੂਕ ਰਹਿਣਾ ਬੇਹੱਦ ਜ਼ਰੂਰੀ ਹੈ।


Karan Kumar

Content Editor

Related News