ਇਥੋਪੀਆ ''ਚ ਅਫਰੀਕੀ ਨੇਤਾਵਾਂ ਦੇ ਸੰਮੇਲਨ ''ਚ ਅਸੁਰੱਖਿਆ ਵੱਡਾ ਮੁੱਦਾ
Sunday, Feb 06, 2022 - 12:11 AM (IST)
ਅਦੀਸ ਅਬਾਬਾ-ਅਫਰੀਕੀ ਨੇਤਾ ਸ਼ਨੀਵਾਰ ਨੂੰ ਇਕ ਸ਼ਿਖਰ ਸੰਮੇਲਨ 'ਚ ਹਿੱਸਾ ਲੈਣਗੇ ਜਿਸ 'ਚ ਮਹਾਦੀਪ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਤੇ ਚਰਚਾ ਹੋਣ ਦੀ ਉਮੀਦ ਹੈ। ਇਸ 'ਚ ਪੱਛਮੀ ਅਫਰੀਕੀ ਦੇਸ਼ਾਂ 'ਚ ਤਖ਼ਤਾਪਲਟ ਦੀ ਇਕ ਨਵੀਂ ਲਹਿਰ ਅਤੇ ਕੋਵਿਡ-19 ਮਹਾਮਾਰੀ ਵਿਰੁੱਧ ਹੌਲੀ ਪ੍ਰਤੀਕਿਰਿਆ ਸ਼ਾਮਲ ਹੈ। ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ 'ਚ ਹੋਣ ਵਾਲੇ ਇਸ ਸੰਮੇਲਨ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ ਸਥਾਈ ਮੈਂਬਰਸ਼ਿਪ ਦੀ ਅਫਰੀਕਾ ਦੀ ਮੰਗ ਨੂੰ ਸਮਰਥਨ ਵੀ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਟਰੰਪ ਦਾ ਇਹ ਕਹਿਣਾ 'ਗਲਤ' ਹੈ ਕਿ ਚੋਣ ਨਤੀਜਿਆਂ ਨੂੰ ਪਲਟਿਆ ਜਾ ਸਕਦਾ ਸੀ : ਪੇਂਸ
ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਨੇ ਆਪਣੇ ਉਦਘਾਟਨ ਭਾਸ਼ਣ 'ਚ ਯੂ.ਐੱਨ.ਐੱਸ.ਸੀ. 'ਚ ਦੋ ਸਥਾਈ ਸੀਟਾਂ ਦੀ ਮੰਗ ਕਰਨ 'ਚ ਅਫਰੀਕੀ ਦੇਸ਼ਾਂ ਦਰਮਿਆਨ ਏਕਤਾ ਦੀ ਮੰਗ ਕੀਤੀ। ਅਬੀ ਨੇ ਕਿਹਾ ਕਿ 'ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ ਸੱਤ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਵੀ ਅਫਰੀਕਾ ਇਕ ਜੂਨੀਅਰ ਭਾਈਵਾਲ ਬਣਿਆ ਹੋਇਆ ਹੈ ਜਿਸ ਨੂੰ ਅੰਤਰਰਾਸ਼ਟਰੀ ਸ਼ਾਸਨ ਪ੍ਰਣਾਲੀ ਦੇ ਅੰਦਰ ਕੋਈ ਸਾਰਥਕ ਇਨਪੁਟ ਜਾਂ ਭੂਮਿਕਾ ਹਾਸਲ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ : ਵਰਜੀਨੀਆ ਦੇ ਹੁੱਕਾ ਬਾਰ 'ਚ ਗੋਲੀਬਾਰੀ, 1 ਦੀ ਮੌਤ ਤੇ 4 ਜ਼ਖਮੀ
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮੂਹਿਕ ਰੂਪ ਨਾਲ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਘਟੋ-ਘੱਟ ਦੋ ਸਥਾਈ ਸੀਟਾਂ ਅਤੇ ਪੰਜ ਅਸਥਾਈ ਸੀਟਾਂ ਲਈ ਅਫਰੀਕਾ ਦੇ ਉੱਚਿਤ ਅਨੁਰੋਧ ਨੂੰ ਸਵੀਕਾਰ ਕੀਤਾ ਜਾਵੇ। ਸੰਮੇਲਨ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਦੇ ਹੋਏ ਸੁਯੰਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੀਨੀਓ ਗੁਤਾਰੇਸ ਨੇ ਕਿਹਾ ਕਿ ਸੰਯਕੁਤ ਰਾਸ਼ਟਰ ਅਤੇ ਅਫਰੀਕੀ ਸੰਘ ਦਰਮਿਆਨ ਸਹਿਯੋਗ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਇਲੀਨੋਇਸ ਰਾਜ 'ਚ ਫਰਵਰੀ ਮਹੀਨਾ ਪੰਜਾਬੀ ਭਾਸ਼ਾ ਵਜੋਂ ਐਲਾਣਿਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।