ਜਿਨ੍ਹਾਂ ਕੀੜੇ-ਮਕੌੜਿਆਂ ਨੂੰ ਤੁਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ! ਉਨ੍ਹਾਂ ਨੂੰ ਬੜੇ ਸ਼ੌਕ ਨਾਲ ਖਾਂਦੇ ਹਨ ਲੋਕ

08/13/2022 4:44:50 PM

ਨਵੀਂ ਦਿੱਲੀ/ਇੰਟਰਨੈਸ਼ਨਲ ਡੈਸਕ- ਦੁਨੀਆਭਰ ਵਿਚ ਵੱਖ-ਵੱਖ ਦੇਸ਼ਾਂ ਵਿਚ ਲੋਕਾਂ ਦੀ ਪਸੰਦ ਵੱਖ-ਵੱਖ ਹੁੰਦੀ ਹੈ। ਲੋਕਾਂ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਵੱਖ-ਵੱਖ ਹੁੰਦਾ ਹੈ। ਹਾਲਾਂਕਿ ਸਾਨੂੰ ਕਿਸੇ ਦਾ ਖਾਣ-ਪੀਣ ਖ਼ਰਾਬ ਜਾਂ ਸਹੀ ਲੱਗ ਸਕਦਾ ਹੈ ਪਰ ਲੋਕ ਉਸੇ ਦੇ ਭਰੋਸੇ ਆਪਣੀ ਜ਼ਿੰਦਗੀ ਜਿਊਂਦੇ ਹਨ। ਤੁਹਾਨੂੰ ਸ਼ਾਇਦ ਸੁਣਕੇ ਅਜੀਬ ਲੱਗੇ ਪਰ ਕੁਝ ਲੋਕ ਟਿੱਡੇ, ਬਿੱਛੂ, ਝੀਂਘਾ ਵਰਗੇ ਜੀਵਾਂ ਨੂੰ ਖਾਕੇ ਹੀ ਆਪਣਾ ਕੰਮ ਚਲਾਉਂਦੇ ਹਨ। ਹਾਲਾਂਕਿ ਕੋਰੋਨਾ ਦੀ ਸ਼ੁਰੂਆਤ ਵਿਚ ਅਜਿਹਾ ਕਿਹਾ ਗਿਆ ਸੀ ਕੀ ਚੀਨੀ ਲੋਕਾਂ ਦੇ ਚਮਗਿੱਦੜ ਖਾਣ ਨਾਲ ਇਹ ਵਾਇਰਸ ਫੈਲਿਆ ਸੀ ਪਰ ਇਸਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਅਜਿਹੇ ਜੀਵਾਂ ਨੂੰ ਖਾਣ ਨੂੰ ਬੜ੍ਹਾਵਾ ਦੇ ਰਹੇ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਰਾਹ 'ਤੇ ਰਿਸ਼ੀ ਸੁਨਕ! ਬ੍ਰਿਟੇਨ 'ਚ ਸਰਕਾਰ ਬਣਾਉਣ ਲਈ ਬਿਜਲੀ ਬਿੱਲ 'ਤੇ ਕੀਤਾ ਇਹ ਵਾਅਦਾ

ਕੀੜੀ : ਕੀੜੀਆਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਕੁਝ ਲੋਕ ਇਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਦੂਰ ਭੱਜਦੇ ਹਨ ਤਾਂ ਕਈ ਲੋਕ ਇਨ੍ਹਾਂ ਨੂੰ ਸ਼ੌਕ ਨਾਲ ਖਾਂਦੇ ਹਨ। ਕਈ ਥਾਵਾਂ ’ਤੇ ਇਨ੍ਹਾਂ ਦੀ ਚੱਟਨੀ ਵੀ ਬਣਾਈ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਇਸਨੂੰ ਭਾਰਤ ਵਿਚ ਵੀ ਖਾਧਾ ਜਾਂਦਾ ਹੈ। ਛੱਤੀਸਗੜ੍ਹ ਦੀਆਂ ਕਈ ਜਨਜਾਤੀਆਂ ਕੀੜੀਆਂ ਦੀ ਚਟਨੀ ਬਣਾਕੇ ਖਾਂਦੀਆਂ ਹਨ। ਨਾਲ ਹੀ ਕਈ ਥਾਂਵਾਂ ਅਜਿਹੀਆਂ ਵੀ ਹਨ, ਜਿਥੇ ਕੀੜੀਆਂ ਨੂੰ ਭੁੰਨਕੇ ਉਨ੍ਹਾਂ ਵਿਚ ਨਮਕ ਲਗਾਇਆ ਜਾਂਦਾ ਹੈ ਅਤੇ ਪੌਪਕਾਰਨ ਵਾਂਗ ਖਾਧਾ ਜਾਂਦਾ ਹੈ। ਨਾਲ ਹੀ ਚੀਨ ਦੇ ਲੋਕ ਕੀੜੀਆਂ ਦਾ ਸੂਪ ਵੀ ਬੜੇ ਚਾਅ ਨਾਲ ਪੀਂਦੇ ਹਨ।

ਝੀਂਘਾ : ਥਾਈਲੈਂਡ ਸਮੇਤ ਕਈ ਦੇਸ਼ ਅਜਿਹੇ ਹਨ ਜਿਥੇ ਝੀਂਘੇ ਨੂੰ ਸੈਕੜੇ ਸਾਲਾਂ ਤੋਂ ਖਾਧਾ ਜਾਂਦਾ ਰਿਹਾ ਹੈ। ਦੁਨੀਆਭਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕ ਇਸਨੂੰ ਸ਼ੌਕ ਨਾਲ ਖਾਂਦੇ ਹਨ। ਥਾਈਲੈਂਡ ਵਿਚ ਝੀਂਘੇ ਸੜਕਾਂ ’ਤੇ ਵਿਕਦੇ ਹਨ।

ਭੰਬਲ-ਮੱਖੀ : ਫੁੱਲਾਂ ’ਤੇ ਮੰਡਰਾਉਣ ਵਾਲੀ ਭੰਬਲ-ਮੱਖੀ ਕਈ ਲੋਕਾਂ ਦਾ ਭੋਜਨ ਹੈ। ਦਰਅਸਲ, ਭੰਬਲ-ਮੱਖੀ ਦੀਆਂ ਕਈ ਨਸਲਾਂ ਹਨ ਅਤੇ ਅਫਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਲੋਕ ਇਸਨੂੰ ਚਾਹ ਨਾਲ ਖਾਂਦੇ ਹਨ। ਜਾਣਕਾਰ ਦੱਸਦੇ ਹਨ ਕਿ ਇਨ੍ਹਾਂ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਭਰਿਆ ਹੁੰਦਾ ਹੈ ਅਤੇ ਫੈਟ ਦੇ ਵੀ ਚੰਗੇ ਸੋਰਸ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਵਿਟਾਮਿਨ-ਏ ਤੇ ਈ ਵੀ ਮਿਲਦਾ ਹੈ।

ਇਹ ਵੀ ਪੜ੍ਹੋ: ਮਨਦੀਪ ਕੌਰ ਖੁਦਕੁਸ਼ੀ ਮਾਮਲਾ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ, ਪਤੀ ਨੇ ਅਮਰੀਕਾ 'ਚ ਕਰ ਦਿੱਤਾ ਅੰਤਿਮ ਸੰਸਕਾਰ

ਸਿਓਂਕ : ਸਾਡੇ ਘਰ ਦੀਆਂ ਚੁਗਾਠਾਂ ਅਤੇ ਫਰਨੀਚਰ ਵਿਚ ਲੱਗਣ ਵਾਲੀ ਸਿਓਂਕ ਵੀ ਕਈ ਲੋਕਾਂ ਦਾ ਭੋਜਨ ਹੈ। ਇੰਡੋਨੇਸ਼ੀਆ ਤੋਂ ਇਲਾਵਾ ਕਈ ਅਫਰੀਕੀ ਦੇਸ਼ ਅਜਿਹੇ ਹਨ ਜਿਥੇ ਇਨ੍ਹਾਂ ਨੂੰ ਹਜ਼ਾਰਾਂ ਸਾਲ ਤੋਂ ਖਾਧਾ ਜਾ ਰਿਹਾ ਹੈ। ਇਨ੍ਹਾਂ ਨੂੰ ਫੜਨਾ ਵੀ ਬੇਹੱਦ ਸੌਖਾ ਹੁੰਦਾ ਹੈ, ਕਿਉਂਕਿ ਇਹ ਗਰੁੱਪ ਵਿਚ ਹੁੰਦੇ ਹਨ ਅਤੇ ਰੋਸ਼ਨੀ ਦੇਖ ਕੇ ਖਿੱਚੇ ਚਲੇ ਆਉਂਦੇ ਹਨ।

ਬਿੱਛੂ : ਬਿੱਛੂ ਨੂੰ ਚੀਨ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿਚ ਬੜੇ ਸ਼ੌਕ ਨਾਲ ਖਾਧਾ ਜਾਂਦਾ ਹੈ। ਥਾਈਲੈਂਡ ਵਿਚ ਤਾਂ ਸੜਕ ਕੰਢੇ ਤਲੇ ਹੋਏ ਇਨ੍ਹਾਂ ਬਿੱਛੂਆਂ ਨੂੰ ਵੇਚਿਆ ਵੀ ਜਾਂਦਾ ਹੈ। ਇਹ ਲੋਕਾਂ ਦੇ ਲਈ ਸਨੈਕਸ ਦੇ ਰੂਪ ਵਿਚ ਕੰਮ ਆਉਂਦਾ ਹੈ। ਸ਼ਰਾਬ ਦੇ ਸ਼ੌਕੀਨ ਲੋਕ ਵ੍ਹਾਈਟ ਵਾਈਨ ਦੇ ਨਾਲ ਵੀ ਇਸਨੂੰ ਖਾਂਦੇ ਹਨ ਪਰ ਇਸਨੂੰ ਬਣਾਉਣਾ ਇੰਨਾ ਸੌਖਾ ਵੀ ਨਹੀਂ ਹੈ, ਇਨ੍ਹਾਂ ਨੂੰ ਫੜਨ ਅਤੇ ਉਨ੍ਹਾਂ ਦੇ ਅੰਦਰ ਦੇ ਜ਼ਹਿਰ ਨੂੰ ਕੱਢਣ ਲਈ ਪਹਿਲਾਂ ਖੂਬ ਮਿਹਨਤ ਕੀਤੀ ਜਾਂਦੀ ਹੈ। ਫਿਰ ਜਾ ਕੇ ਇਹ ਲੋਕਾਂ ਦੀ ਪਲੇਟ ਤੱਕ ਪਹੁੰਚਦਾ ਹੈ।

ਇਹ ਵੀ ਪੜ੍ਹੋ: ‘ਬਲੈਕ ਏਲੀਅਨ’ ਬਣਨ ਦੇ ਚੱਕਰ ’ਚ ਵਿਅਕਤੀ ਨੇ ਕਰਵਾ ਲਿਆ ਸਰੀਰ ਖ਼ਰਾਬ, ਅੱਖਾਂ ’ਚ ਵੀ ਬਣਵਾਏ ਟੈਟੂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News