ਟਰੰਪ ਗ੍ਰੈਂਡ ਜੂਰੀ ਵੱਲੋਂ ਕੀਤੀ ਜਾਣ ਵਾਲੀ ਜਾਂਚ ਦੀ ਖਬਰ ਨੂੰ ਲੈ ਕੇ ਭੜਕੇ
Friday, Aug 04, 2017 - 11:27 AM (IST)
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਅੰਦਾਜ਼ੀ ਦੀ ਜਾਂਚ ਲਈ ਗ੍ਰੈਂਡ ਜੂਰੀ ਨਿਯੁਕਤ ਕਰਨ ਦੀਆਂ ਖਬਰਾਂ ਵਿਚ ਚੋਣਾਂ ਵਿਚ ਰੂਸੀ ਦਖਲ ਅੰਦਾਜ਼ੀ ਨੂੰ ''ਪੂਰੀ ਤਰ੍ਹਾਂ ਨਾਲ ਮਨਘੜਤ'' ਦੱਸਿਆ ਹੈ। ਗ੍ਰੈਂਡ ਜੂਰੀ ਦੀ ਨਿਯੁਕਤੀ ਦਾ ਮਤਲਬ ਸੰਭਾਵੀ ਅਪਰਾਧਿਕ ਮੁਕੱਦਮੇ ਦੀ ਦਿਸ਼ਾ ਵਿਚ ਇਕ ਕਦਮ ਵਧਾਉਣਾ ਹੈ। ਟਰੰਪ ਨੇ ਵੈਸਟ ਵਰਜ਼ੀਨੀਆ ਵਿਚ ਕਲ ਮੁਹਿੰਮ ਰੈਲੀ ਵਿਚ ਕਿਹਾ,'' ਅਸੀ ਰੂਸ ਦੀ ਵਜ੍ਹਾ ਨਾਲ ਨਹੀਂ ਜਿਉਂਦੇ। ਅਸੀਂ ਤੁਹਾਡੀ ਵਜ੍ਹਾ ਨਾਲ ਜਿਉਂਦੇ ਹਾਂ।''
ਆਪਣੇ ਹਮਾਇਤੀਆਂ ਤੋਂ ਹਮਾਇਤ ਜੁਟਾਉਣ ਦੀ ਕੋਸ਼ਿਸ਼ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਦੁਸ਼ਮਣ ''ਇਕ ਝੂਠੀ ਕਹਾਣੀ ਨਾਲ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਾਡੇ ਸਾਰਿਆਂ ਦਾ ਪ੍ਰਭਾਵ ਘੱਟ ਕਰਨ ਵਾਲਾ ਅਤੇ ਸਭ ਤੋਂ ਮਹੱਤਵਪੂਰਣ ਸਾਡੇ ਦੇਸ਼ ਅਤੇ ਸੰਵਿਧਾਨ ਦੇ ਪ੍ਰਭਾਵ ਨੂੰ ਘੱਟ ਕਰਨ ਵਾਲਾ ਹੈ।'' ਉਨ੍ਹਾਂ ਨੇ ਕਿਹਾ,''ਡੈਮੋਕ੍ਰੇਟਸ ਪੂਰੀ ਤਰ੍ਹਾਂ ਨਾਲ ਮਨਘੜਤ ਰੂਸੀ ਕਹਾਣੀ ਬਾਰੇ ਵਿਚ ਹੀ ਗੱਲ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਸੰਦੇਸ਼, ਕੋਈ ਏਜੰਡਾ ਅਤੇ ਕੋਈ ਦੂਰ-ਦ੍ਰਿਸ਼ਟੀ ਨਹੀਂ ਹੈ। ਰੂਸੀ ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ। ਅਮਰੀਰੀ ਰਾਜਨੀਤੀ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਨੁਕਸਾਨ ਲਈ ਇਹ ਸਿਰਫ ਇਕ ਬਹਾਨਾ ਹੈ।'' ਟਰੰਪ ਦੀ ਇਹ ਟਿੱਪਣੀ ਵਾਲ ਸਟ੍ਰੀਟ ਜਰਨਲ ਦੇ ਉਸ ਖੁਲਾਸੇ ਮਗਰੋਂ ਆਈ ਹੈ ਕਿ ਵਿਸ਼ੇਸ਼ ਕਾਊਂਸਿਲ ਰਾਬਰਟ ਮੁਲਰ ਨੇ ਸਾਲ 2016 ਦੀ ਰਾਸ਼ਟਰਪਤੀ ਚੋਣ ਵਿਚ ਰੂਸੀ ਦਖਲ ਅੰਦਾਜ਼ੀ ਦੀ ਜਾਂਚ ਲਈ ਗ੍ਰੈਂਡ ਜੂਰੀ ਦੀ ਨਿਯੁਕਤੀ ਕੀਤੀ ਹੈ।
