ਟੱਕਰ ਮਾਰ ਕੇ ਭੱਜਿਆ ਸੀ ਡਰਾਈਵਰ, ਸੱਚ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ

Sunday, Apr 01, 2018 - 03:05 PM (IST)

ਬੀਜਿੰਗ (ਬਿਊਰੋ)— ਚੀਨ ਵਿਚ ਪੁਲਸ ਨੇ ਇਕ ਡਰਾਈਵਰ ਨੂੰ ਹਿੱਟ ਐਂਡ ਰਨ ਕੇਸ ਵਿਚ ਗ੍ਰਿਫਤਾਰ ਕੀਤਾ। ਇਸ ਮਗਰੋਂ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਜ਼ਖਮੀ ਔਰਤ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਇਹ ਔਰਤ ਕੋਈ ਹੋਰ ਨਹੀਂ ਬਲਕਿ ਉਸ ਦੀ ਪਤਨੀ ਸੀ, ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਜਦਕਿ  ਉਸ ਦੇ ਬੱਚੇ ਦੀ ਮੌਤ ਹੋ ਚੁੱਕੀ ਸੀ। ਸੱਚ ਜਾਣ ਉਹ ਫੁੱਟ-ਫੁੱਟ ਕੇ ਰੋਣ ਲੱਗਾ।
ਪੂਰਾ ਮਾਮਲਾ ਚੀਨ ਦੇ ਸ਼ੇਡਾਂਗ ਦਾ ਹੈ। ਅਸਲ ਵਿਚ ਝਾਂਗ ਨਾਂ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਡਰਾਈਵਿੰਗ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਗੱਡੀ ਨੇ ਇਕ ਸਕੂਰਟ ਸਵਾਰ ਔਰਤ ਤੇ ਉਸ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਔਰਤ ਅਤੇ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹ ਚਾਹੁੰਦਾ ਤਾਂ ਔਰਤ ਅਤੇ ਬੱਚੇ ਨੂੰ ਹਸਪਤਾਲ ਲਿਜਾ ਸਕਦਾ ਸੀ ਪਰ ਫੜੇ ਜਾਣ ਦੇ ਡਰ ਕਾਰਨ ਝਾਂਗ ਮੌਕੇ ਤੋਂ ਫਰਾਰ ਹੋ ਗਿਆ। ਉੱਧਰ ਔਰਤ ਅਤੇ ਬੱਚਾ ਕਾਫੀ ਦੇਰ ਤੱਕ ਉਸੇ ਹਾਲਤ ਵਿਚ ਸੜਕੇ 'ਤੇ ਤੜਫਦੇ ਰਹੇ। ਥੋੜ੍ਹੀ ਦੇਰ ਬਾਅਦ ਐਮਰਜੈਂਸੀ ਸਰਵਿਸ ਨੇ ਉਨ੍ਹਾਂ ਨੂੰੰ ਹਸਪਤਾਲ ਵਿਚ ਭਰਤੀ ਕਰਵਾਇਆ। ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। 
ਉੱਧਰ ਪੁਲਸ ਨੇ ਝਾਂਗ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸੇ ਹਸਪਤਾਲ ਵਿਚ ਲੈ ਗਈ, ਜਿੱਥੇ ਔਰਤ ਅਤੇ ਬੱਚਾ ਭਰਤੀ ਸਨ। ਜਿਵੇਂ ਹੀ ਝਾਂਗ ਨੇ ਔਰਤ ਤੇ ਬੱਚੇ ਨੂੰ ਦੇਖਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸਲ ਵਿਚ ਉਸ ਨੇ ਜਿਸ ਔਰਤ ਅਤੇ ਬੱਚੇ ਨੂੰ ਟੱਕਰ ਮਾਰੀ ਸੀ ਉਹ ਉਸ ਦੀ ਆਪਣੀ ਪਤਨੀ ਤੇ ਬੱਚਾ ਸੀ। ਉਸ ਨੂੰੰ ਅਫਸੋਸ ਹੋ ਰਿਹਾ ਸੀ ਕਿ ਹੁਣ ਉਸ ਦਾ ਬੱਚਾ ਮਰ ਚੁੱਕਾ ਸੀ ਅਤੇ ਪਤਨੀ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਪੁੱਛਗਿੱਛ ਵਿਚ ਝਾਂਗ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਡਿਨਰ ਲਈ ਗਿਆ ਸੀ। ਵਾਪਸੀ 'ਤੇ ਉਹ ਗੱਡੀ ਵਿਚ ਨਿਕਲ ਗਿਆ ਅਤੇ ਉਸ ਦੀ ਪਤਨੀ ਤੇ ਬੱਚਾ ਸਕੂਟਰ 'ਤੇ ਨਿਕਲ ਗਏ। ਉਹ ਬੁਰੀ ਤਰ੍ਹਾਂ ਨਸ਼ੇ ਵਿਚ ਸੀ ਅਤੇ ਇਸ ਹਾਲਤ ਵਿਚ ਇਹ ਹਾਦਸਾ ਹੋ ਗਿਆ। ਸਜ਼ਾ ਦੇ ਡਰ ਕਾਰਨ ਉਹ ਮੌਕੇ ਤੋਂ ਭੱਜ ਗਿਆ ਸੀ।


Related News