ਐੱਚ1ਬੀ ਵੀਜ਼ਾ ਧਾਰਕ ਕਰ ਸਕਦੇ ਹਨ ਇਕ ਤੋਂ ਜ਼ਿਆਦਾ ਕੰਪਨੀਆਂ 'ਚ ਕੰਮ : USCIS

Wednesday, Dec 13, 2017 - 04:48 PM (IST)

ਐੱਚ1ਬੀ ਵੀਜ਼ਾ ਧਾਰਕ ਕਰ ਸਕਦੇ ਹਨ ਇਕ ਤੋਂ ਜ਼ਿਆਦਾ ਕੰਪਨੀਆਂ 'ਚ ਕੰਮ : USCIS

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਇਮੀਗਰੇਸ਼ਨ ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਐੱਚ1ਬੀ ਵੀਜ਼ਾ 'ਤੇ ਅਮਰੀਕਾ ਗਏ ਵਿਦੇਸ਼ ਪੇਸ਼ੇਵਰ ਇਕ ਤੋਂ ਜ਼ਿਆਦਾ ਕੰਪਨੀਆਂ ਵਿਚ ਕੰਮ ਕਰ ਸਕਦੇ ਹਨ। ਭਾਰਤੀ ਆਈ. ਟੀ. ਪੇਸ਼ੇਵਰਾਂ ਵਿਚ ਇਹ ਵੀਜ਼ਾ ਕਾਫੀ ਲੋਕਪ੍ਰਿਅ ਹੈ। ਐੱਚ1ਬੀ ਇਕ ਗੈਰ ਪ੍ਰਵਾਸੀ ਵੀਜ਼ਾ ਹੈ, ਜਿਸ ਵਿਚ ਅਮਰੀਕੀ ਕੰਪਨੀਆਂ ਨੂੰ ਕੁਝ ਖਾਸ ਅਹੁਦਿਆਂ 'ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਰੱਖਣ ਦੀ ਇਜਾਜ਼ਤ ਹੁੰਦੀ ਹੈ। ਅਮਰੀਕਾ ਦੀਆਂ ਤਕਨਾਲੋਜੀ ਕੰਪਨੀਆਂ ਹਰ ਸਾਲ ਚੀਨ ਅਤੇ ਭਾਰਤ ਜਿਹੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਪੇਸ਼ੇਵਰਾਂ ਦੀ ਨਿਯੁਕਤੀ ਕਰਦੀ ਹੈ। 
ਐੱਚ1ਬੀ ਵੀਜ਼ਾ ਦੀਆਂ ਐਪਲੀਕੇਸ਼ਨਾਂ 'ਤੇ ਫੈਸਲਾ ਲੈਣ ਵਾਲੀ ਸੰਘੀ ਏਜੰਸੀ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾਵਾਂ (ਯੂ. ਐੱਸ. ਸੀ. ਆਈ. ਐੱਸ.) ਨੇ ਕੱਲ ਟਵੀਟ ਕੀਤਾ,''ਸਧਾਰਨ ਤੌਰ 'ਤੇ ਐੱਚ1ਬੀ ਵੀਜ਼ਾ ਕਰਮਚਾਰੀ ਇਕ ਤੋਂ ਜ਼ਿਆਦਾ ਮਾਲਕਾਂ ਲਈ ਕੰਮ ਕਰ ਸਕਦਾ ਹੈ। ਹਾਲਾਂਕਿ ਦੋਹਾਂ ਲਈ ਉਸ ਨੂੰ ਆਈ-129 ਮਨਜ਼ੂਰੀ ਲੈਣੀ ਹੋਵੇਗੀ।'' ਯੂ. ਐੱਸ. ਸੀ. ਆਈ. ਐੱਸ. ਨੇ ਕਿਹਾ ਕਿ ਅਸੀਂ ਕਿਤੇ ਕੰਮ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਨਵੇਂ ਮਾਲਕ ਨੂੰ ਆਈ-129 ਐਪਲੀਕੇਸ਼ਨ ਜਮਾਂ ਕਰਵਾਉਣੀ ਹੋਵੇਗੀ। ਫਾਰਮ ਆਈ-129 ਮਾਲਕ ਵੱਲੋਂ ਗੈਰ ਆਵਾਸੀ ਕਰਮਚਾਰੀ ਲਈ ਯੂ. ਐੱਸ. ਸੀ. ਆਈ. ਐੱਸ. ਕੋਲ ਜਮਾਂ ਕਰਵਾਉਣਾ ਹੁੰਦਾ ਹੈ।


Related News