174 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰਨ ਵਾਲੇ Influencer ਦਾ 37 ਸਾਲ ਦੀ ਉਮਰ ''ਚ ਦਿਹਾਂਤ

Saturday, Jan 04, 2025 - 11:52 AM (IST)

174 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰਨ ਵਾਲੇ Influencer ਦਾ 37 ਸਾਲ ਦੀ ਉਮਰ ''ਚ ਦਿਹਾਂਤ

ਇੰਟਰਨੈਸ਼ਨਲ ਡੈਸਕ- ਬ੍ਰਾਜ਼ੀਲੀਅਨ ਇੰਫਲੂਸਰ ਅਤੇ ਰਿਐਲਿਟੀ ਟੀਵੀ ਸਟਾਰ ਗੈਬਰੀਅਲ ਫ੍ਰੀਟਾਸ ਦਾ 37 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 384 ਪੌਂਡ (ਲਗਭਗ 174 ਕਿਲੋਗ੍ਰਾਮ) ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਕਰੀਬੀ ਦੋਸਤ ਰਿਕਾਰਡੋ ਗੌਵੇਆ ਦੇ ਅਨੁਸਾਰ, ਉਨ੍ਹਾਂ ਦੀ ਮੌਤ 30 ਦਸੰਬਰ ਨੂੰ ਸੁੱਤੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ।

ਇਹ ਵੀ ਪੜ੍ਹੋ: ਇਤਿਹਾਸ 'ਚ ਪਹਿਲੀ ਵਾਰ, 6 ਭਾਰਤੀ-ਅਮਰੀਕੀਆਂ ਨੇ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ

ਮਿਰਰ ਦੀ ਰਿਪੋਰਟ ਮੁਤਾਬਕ ਫ੍ਰੀਟਾਸ ਦੀ ਮੌਤ ਦੀ ਖਬਰ ਸਾਂਝੀ ਕਰਦੇ ਹੋਏ ਗੌਵੇਆ ਨੇ ਕਿਹਾ ਕਿ ਗੈਬਰੀਅਲ ਲਈ ਮੇਰੇ ਮਨ ਵਿਚ ਬਹੁਤ ਸਨਮਾਨ ਹੈ। ਉਹ ਬਹੁਤ ਚੰਗੇ ਦਿਲ ਵਾਲੇ ਅਤੇ ਬਹੁਤ ਵਧੀਆ ਇਨਸਾਨ ਸਨ। ਉਨ੍ਹਾਂ ਨੇ ਬ੍ਰਾਜ਼ੀਲ ਦੇ ਇਕ ਟੀਵੀ ਸ਼ੋਅ ਪ੍ਰੋਗ੍ਰਾਮਾ ਡੂ ਗੂਗੂ ਵਿਚ ਆਉਣ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਅਤੇ ਘਰ-ਘਰ ਵਿਚ ਮਸ਼ਹੂਰ ਹੋ ਗਏ ਸਨ। ਹਾਲ ਹੀ ਵਿੱਚ, ਉਹ ਸਰਜਰੀ ਜਾਂ ਦਵਾਈ ਦੀ ਵਰਤੋਂ ਕੀਤੇ ਬਿਨਾਂ ਹੋਰ ਵੀ ਪਤਲਾ ਹੋਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਆਪਣੇ ਭਾਰ ਘਟਾਉਣ ਦੇ ਸਫਰ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ ਸੀ, ਜਿਸ ਨਾਲ ਹਜ਼ਾਰਾਂ ਲੋਕ ਪ੍ਰੇਰਿਤ ਹੋਏ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ, ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ।

ਇਹ ਵੀ ਪੜ੍ਹੋ: ਕੀ ਰੁੱਕ ਜਾਵੇਗੀ ਰੂਸ-ਯੂਕ੍ਰੇਨ ਜੰਗ, ਜ਼ੇਲੇਂਸਕੀ ਨੂੰ ਟਰੰਪ ਤੋਂ ਉਮੀਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News