ਯੂਰਪ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, ਤਲਾਕ ਦੇ ਮਾਮਲੇ ਘਟੇ, 35 ਲੱਖ ਦੇ ਘਰ ਦੀ ਕੀਮਤ ਹੋਈ ਢਾਈ ਕਰੋੜ

Thursday, Sep 29, 2022 - 11:19 AM (IST)

ਬ੍ਰਿਟੇਨ - ਯੂਰਪ 'ਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਆਲਮ ਇਹ ਹੈ ਕਿ ਤਲਾਕ ਦੀ ਯੋਜਨਾ ਬਣਾ ਰਹੇ ਜੋੜੇ ਮਹਿੰਗੇ ਘਰ ਅਤੇ ਵਧੇ ਕਿਰਾਏ ਕਾਰਨ ਇਕ ਘਰ 'ਚ ਵੱਖ-ਵੱਖ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋ ਰਹੇ ਹਨ। ਬ੍ਰਿਟੇਨ ਦੇ ਡਿਪਾਰਟਮੈਂਟ ਆਫ ਨੈਸ਼ਨਲ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਮੌਜੂਦਾ ਸਮੇਂ 'ਚ ਇਕ ਆਮ ਘਰ ਦੀ ਔਸਤ ਕੀਮਤ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਹੈ। ਜਦੋਂ ਕਿ ਇੱਕ ਸਾਲ ਪਹਿਲਾਂ ਇਹ 35 ਲੱਖ ਰੁਪਏ ਦੇ ਕਰੀਬ ਸੀ। ਜਨਵਰੀ ਦੇ ਮੁਕਾਬਲੇ ਸਤੰਬਰ ਮਹੀਨੇ ਵਿੱਚ ਇੱਥੇ ਮਕਾਨਾਂ ਦਾ ਕਿਰਾਇਆ ਵੀ ਦੁੱਗਣਾ ਹੋ ਗਿਆ ਹੈ। ਬੈਂਕਾਂ ਦੀ ਵਿਆਜ ਦਰ ਵੀ ਲਗਾਤਾਰ ਵਧ ਰਹੀ ਹੈ। ਵਧਦੀ ਮਹਿੰਗਾਈ ਦੇ ਮੱਦੇਨਜ਼ਰ ਬੈਂਕ ਵੀ ਇਕੱਲੇ ਘਰ ਖ਼ਰੀਦਦਾਰਾਂ ਨੂੰ ਆਸਾਨੀ ਨਾਲ ਲੋਨ ਨਹੀਂ ਦੇ ਰਹੇ ਹਨ।

ਬ੍ਰਿਟੇਨ ਵਿੱਚ ਇਸ ਸਮੇਂ ਤਲਾਕ ਦੀ ਔਸਤ ਕੀਮਤ 13 ਲੱਖ ਰੁਪਏ ਦੇ ਆਸ-ਪਾਸ ਹੈ। ਲਗਭਗ ਇੰਨੇ ਹੀ ਇੱਕ ਸਾਲ ਦੇ ਕਿਰਾਏ ਵਜੋਂ ਖ਼ਰਚ ਹੋਣਗੇ। ਕਿਰਾਇਆ ਇਸ ਸਮੇਂ ਬ੍ਰਿਟੇਨ ਵਿੱਚ ਸਭ ਤੋਂ ਉੱਚੀ ਦਰ 'ਤੇ ਹੈ। ਇਹ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨਾਲ ਮੱਧ ਵਰਗ ਦੇ ਪਰਿਵਾਰ ਲਈ ਮੁਸ਼ਕਲ ਬਣ ਰਹੀ ਹੈ। ਹੁਣ ਜੋੜੇ ਤਲਾਕ ਨੂੰ ਲੈ ਕੇ ਜ਼ਿਆਦਾ ਸੁਚੇਤ ਹੋ ਗਏ ਹਨ। ਵਧਦੀ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾ ਰਹੇ ਹਨ।


cherry

Content Editor

Related News