ਬ੍ਰਿਟੇਨ ’ਚ ਘੱਟ ਆਮਦਨ ਵਾਲਿਆਂ ’ਤੇ ਮਹਿੰਗਾਈ ਦੀ ਮਾਰ, ਰੋਟੀ-ਪਾਣੀ ਦਾ ਖ਼ਰਚਾ ਕਰਨਾ ਵੀ ਹੋਇਆ ਔਖਾ
Thursday, May 12, 2022 - 12:15 PM (IST)
ਜਲੰਧਰ/ਲੰਡਨ (ਇੰਟਨਰੈਸ਼ਨਲ ਡੈਸਕ)- ਦੁਨੀਆ ਦੇ ਅਮੀਰ ਅਤੇ ਵਿਕਸਤ ਦੇਸ਼ਾਂ ਵਿਚ ਸ਼ਾਮਲ ਬ੍ਰਿਟੇਨ ਵਿਚ ਘੱਟ ਆਮਦਨ ਵਾਲੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਬ੍ਰਿਟੇਨ ਵਿਚ ਖਾਣ-ਪੀਣ ਨਾਲ ਸਬੰਧਤ ਮੁੱਦਿਆਂ ’ਤੇ ਕੰਮ ਕਰਨ ਵਾਲੀ ਸੰਸਥਾ ‘ਦਿ ਫੂਡ ਫਾਊਂਡੇਸ਼ਨ’ ਨੇ ਇਕ ਸਰਵੇਖਣ ਵਿਚ ਦੱਸਿਆ ਕਿ ਹਾਲਾਤ ਇਹ ਹਨ ਕਿ ਦੇਸ਼ ਵਿਚ 20 ਲੱਖ ਤੋਂ ਜ਼ਿਆਦਾ ਬਾਲਗਾਂ ਨੂੰ ਰੋਟੀ-ਪਾਣੀ ਦਾ ਖ਼ਰਚਾ ਪੂਰਾ ਕਰਨਾ ਵੀ ਔਖਾ ਹੋ ਗਿਆ ਹੈ। ਦੇਸ਼ ਵਿਚ ਲੋਕ ਈਂਧਣ ਦੇ ਖ਼ਰਚੇ ਤੋਂ ਬਚਣ ਲਈ ਅਣਪੱਕੇ ਭੋਜਨ ਦੀ ਥਾਂ ਪੱਕੇ ਹੋਣ ਭੋਜਨ ਨੂੰ ਤਰਜੀਹ ਦੇ ਰਹੇ ਹਨ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲੱਖਾਂ ਲੋਕਾਂ ਨੇ ਪਹਿਲਾਂ ਦੇ ਮੁਕਾਬਲੇ ਖਾਣ-ਪੀਣ ਵਿਚ ਬਹੁਤ ਕਟੌਤੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ’ਚ ਡਰੱਗਜ਼ ਦੀ ਓਵਰਡੋਜ਼ ਨਾਲ 2021’ਚ ਹੋਈਆਂ 1,07,000 ਰਿਕਾਰਡ ਮੌਤਾਂ
ਕੀਮਤਾਂ ’ਚ 7 ਫ਼ੀਸਦੀ ਵਾਧਾ
ਦੇਸ਼ ’ਚ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ਵਿਚ ਸਾਲਾਨਾ 7 ਫ਼ੀਸਦੀ ਦਾ ਵਾਧਾ ਹੋ ਰਿਹਾ ਹੈ। ਬੈਂਕ ਆਫ ਇੰਗਲੈਂਡ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ 10 ਤੱਕ ਪਹੁੰਚ ਸਕਦੀ ਹੈ, ਕਿਉਂਕਿ ਈਂਧਣ ਅਤੇ ਭੋਜਨ ਦੀਆਂ ਵਧਦੀਆਂ ਕੀਮਤਾਂ ਨੇ ਘਰੇਲੂ ਬਜਟ ’ਤੇ ਬਹੁਤ ਦਬਾਅ ਪਾਇਆ ਹੈ। ਜੀਵਨ ਬਿਤਾਉਣ ਵਿਚ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਸਰਕਾਰ ਅਗਲੇ ਵਿੱਤ ਸਾਲ ਵਿਚ ਈਂਧਣ ਅਤੇ ਊਰਜਾ ਵਿਚ ਰਾਹਤ ਦੇਣ ਲਈ 2200 ਕਰੋੜ ਡਾਲਰ ਖਰਚ ਕਰੇਗੀ।
ਇਹ ਵੀ ਪੜ੍ਹੋ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਭਿਆਨਕ ਅੱਗ, 122 ਲੋਕ ਸਨ ਸਵਾਰ (ਵੀਡੀਓ)
ਜ਼ਰੂਰੀ ਚੀਜ਼ਾਂ ਤੋਂ ਵਾਂਝੇ ਲੋਕ
ਯੂ. ਸੀ. ਐੱਲ. ਇੰਸਟੀਚਿਊਟ ਆਫ ਹੈਲਥ ਇਕੁਵਿਟੀ ਦੇ ਡਾਇਰੈਕਟਰ ਪ੍ਰੋਫੈਸਰ ਸਰ ਮਾਈਕਲ ਮਰਮੋਟ ਨੇ ਕਿਹਾ ਕਿ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਸਮਾਜ ਵਿਚ ਬਹੁਤ ਲੋਕ ਜ਼ਰੂਰੀ ਚੀਜ਼ਾਂ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੁਰਾਕ ਅਸੁਰੱਖਿਆ ਦੇ ਇਹ ਅੰਕੜੇ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੇ ਹਨ ਕਿਉਂਕਿ ਹੱਲ ਦੀ ਗੱਲ ਤਾਂ ਦੂਰ ਇਹ ਸਮੱਸਿਆ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਾਇਲਟ ਨੇ ਕਿਹਾ ਹਾਂ- ਜੋੜੇ ਨੇ ਉਡਦੇ ਜਹਾਜ਼ 'ਚ ਰਚਾਇਆ ਵਿਆਹ, ਤਸਵੀਰਾਂ ਵਾਇਰਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।