ਮਹਿੰਗਾਈ ਨੇ ਤੋੜੇ ਰਿਕਾਰਡ, ਜੁਲਾਈ ''ਚ 13 ਸਾਲਾਂ ਦੇ ਉੱਚੇ ਪੱਧਰ ''ਤੇ

Tuesday, Aug 13, 2024 - 05:06 PM (IST)

ਢਾਕਾ(ਭਾਸ਼ਾ)- ਹਾਲ ਹੀ ਵਿਚ ਭਾਰੀ ਸਿਆਸੀ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਬੰਗਲਾਦੇਸ਼ ਵਿਚ ਪ੍ਰਚੂਨ ਮਹਿੰਗਾਈ ਜੁਲਾਈ ਮਹੀਨੇ ਵਿਚ 11.66 ਫ਼ੀਸਦੀ ਦੇ 13 ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ। ਸਥਾਨਕ ਅਖ਼ਬਾਰ 'ਦਿ ਢਾਕਾ ਟ੍ਰਿਬਿਊਨ' ਨੇ ਬੰਗਲਾਦੇਸ਼ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜੁਲਾਈ 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਕਾਰਨ ਪ੍ਰਚੂਨ ਮਹਿੰਗਾਈ 13 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਮਈ 'ਚ ਪ੍ਰਚੂਨ ਮਹਿੰਗਾਈ ਦਾ ਉੱਚ ਪੱਧਰ 9.94 ਫੀਸਦੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਢਾਕਾ 'ਚ ਭਾਰਤੀ ਵੀਜ਼ਾ ਕੇਂਦਰ ਨੇ 'ਸੀਮਤ ਕਾਰਜ' ਮੁੜ ਕੀਤਾ ਸ਼ੁਰੂ 

ਪਿਛਲੇ ਮਹੀਨੇ ਖੁਰਾਕੀ ਮਹਿੰਗਾਈ ਦਰ 14.10 ਫ਼ੀਸਦੀ ਦੇ ਰਿਕਾਰਡ ਉੱਚ ਪੱਧਰ 'ਤੇ ਰਹੀ ਜਦਕਿ ਗੈਰ-ਖੁਰਾਕ ਮਹਿੰਗਾਈ ਦਰ 9.68 ਫ਼ੀਸਦੀ ਰਹੀ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਇਹ ਦੋਵੇਂ ਕ੍ਰਮਵਾਰ 10.42 ਫ਼ੀਸਦੀ ਅਤੇ 9.15 ਫ਼ੀਸਦੀ ਸਨ। ਜੁਲਾਈ ਦੇ ਮਹੀਨੇ ਦੇਸ਼ ਵਿਆਪੀ ਵਿਦਿਆਰਥੀ ਅੰਦੋਲਨ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਸਨ। ਇਸ ਦੌਰਾਨ ਕਈ ਦਿਨਾਂ ਤੱਕ ਕਰਫਿਊ ਲਗਾਇਆ ਗਿਆ ਅਤੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ। ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਪ੍ਰਬੰਧਾਂ ਦਾ ਵਿਰੋਧ ਕਰਨ ਲਈ ਬਾਹਰ ਆਏ ਪ੍ਰਦਰਸ਼ਨਕਾਰੀਆਂ ਨੇ ਬਾਅਦ ਵਿੱਚ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਅਗਸਤ ਦੇ ਸ਼ੁਰੂ ਵਿਚ ਇਹ ਵਿਰੋਧ ਹਿੰਸਕ ਹੋ ਗਿਆ, ਜਿਸ ਤੋਂ ਬਾਅਦ ਹਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਦੇਸ਼ ਛੱਡਣਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News