ਮਹਿੰਗਾਈ ਦੀ ਮਾਰ: ਇਸ ਦੇਸ਼ ’ਚ 700 ਰੁਪਏ ਕਿਲੋ ਹਰੀ ਮਿਰਚ, 200 ਰੁਪਏ ਕਿਲੋ ਮਿਲ ਰਹੇ ਆਲੂ

Wednesday, Jan 12, 2022 - 06:12 PM (IST)

ਮਹਿੰਗਾਈ ਦੀ ਮਾਰ: ਇਸ ਦੇਸ਼ ’ਚ 700 ਰੁਪਏ ਕਿਲੋ ਹਰੀ ਮਿਰਚ, 200 ਰੁਪਏ ਕਿਲੋ ਮਿਲ ਰਹੇ ਆਲੂ

ਕੋਲੰਬੋ: ਭਾਰਤ ਦਾ ਗੁਆਂਢੀ ਦੇਸ਼ ਸ਼੍ਰੀਲੰਕਾ ਇਸ ਸਮੇਂ ਡੂੰਘੇ ਆਰਥਿਕ ਅਤੇ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਲਗਭਗ ਦੀਵਾਲੀਆ ਹੋਣ ਦੀ ਕਗਾਰ ’ਤੇ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਉਥੇ ਮਹਿੰਗਾਈ ਰਿਕਾਰਡ 11.1 ਫ਼ੀਸਦੀ ਦੇ ਪੱਧਰ ’ਤੇ ਪਹੁੰਚ ਗਈ ਹੈ। ਇੰਨਾ ਹੀ ਨਹੀਂ ਉੱਥੋਂ ਦੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਸ਼੍ਰੀਲੰਕਾ ਦੇ Advocata Institute ਨੇ ਮਹਿੰਗਾਈ ਨੂੰ ਲੈ ਕੇ ਅੰਕੜੇ ਜਾਰੀ ਕੀਤੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ ਇਕ ਮਹੀਨੇ ਵਿਚ ਹੀ ਖਾਣ-ਪੀਣ ਵਾਲੀਆਂ ਵਸਤਾਂ ਦੀਆ ਕੀਮਤਾਂ ਵਿਚ 15 ਫ਼ੀਸਦੀ ਦਾ ਵਾਧਾ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 30 ਅਗਸਤ ਨੂੰ ਸ਼੍ਰੀਲੰਕਾ ਸਰਕਾਰ ਨੇ ਮੁਦਰਾ ਮੁੱਲ ਵਿਚ ਭਾਰੀ ਗਿਰਾਵਟ ਤੋਂ ਬਾਅਦ ਰਾਸ਼ਟਰੀ ਵਿੱਤੀ ਐਮਰਜੈਂਸੀ ਦਾ ਐਲਾਨ ਕੀਤਾ ਸੀ ਅਤੇ ਉਸ ਤੋਂਂਬਾਅਦ ਭੋਜਨ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਸੀ। ਸ਼੍ਰੀਲੰਕਾ ਨੂੰ ਚੀਨ ਸਮੇਤ ਕਈ ਦੇਸ਼ਾਂ ਤੋਂ ਲਏ ਕਰਜ਼ੇ ਦੀ ਅਦਾਇਗੀ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਮੋਹਲੇਧਾਰ ਮੀਂਹ ਕਾਰਨ 10 ਦੀ ਮੌਤ, 13000 ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ (ਤਸਵੀਰਾਂ)

Advocata Institute ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸ਼੍ਰੀਲੰਕਾ ਵਿਚ ਖੁਰਾਕੀ ਵਸਤਾਂ ਦੀ ਮਹਿੰਗਾਈ ਨਵੰਬਰ 2021 ਤੋਂ ਦਸੰਬਰ 2021 ਦਰਮਿਆਨ 15 ਫ਼ੀਸਦੀ ਵਧੀ ਹੈ। ਸ਼੍ਰੀਲੰਕਾ ਵਿਚ ਜਿੱਥੇ 100 ਗ੍ਰਾਮ ਮਿਰਚ ਦੀ ਕੀਮਤ 18 ਰੁਪਏ ਸੀ, ਉਹ ਹੁਣ ਵਧ ਕੇ 71 ਰੁਪਏ ਹੋ ਗਈ ਹੈ। ਯਾਨੀ ਇਕ ਕਿਲੋ ਮਿਰਚ ਦੀ ਕੀਮਤ 710 ਰੁਪਏ ਹੋ ਗਈ ਹੈ। ਮਿਰਚਾਂ ਦੀ ਕੀਮਤ ਵਿਚ ਇਕ ਮਹੀਨੇ ਵਿਚ 287 ਫ਼ੀਸਦੀ ਦਾ ਵਾਧਾ ਹੋਇਆ ਹੈ।

1 ਕਿਲੋ ਆਲੂਆਂ ਦੀ ਕੀਮਤ 200 ਰੁਪਏ ਤੱਕ ਪਹੁੰਚੀ
ਇਸ ਤੋਂ ਇਲਾਵਾ ਬੈਂਗਣ ਦੀ ਕੀਮਤ ਵਿਚ 51 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦਕਿ ਪਿਆਜ਼ਾਂ ਦੀ ਕੀਮਤ ਵਿਚ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਦਰਾਮਦ ਨਾ ਹੋਣ ਕਾਰਨ ਲੋਕਾਂ ਨੂੰ ਇੱਥੇ ਦੁੱਧ ਦਾ ਪਾਊਡਰ ਵੀ ਨਹੀਂ ਮਿਲ ਰਿਹਾ। ਇਸ ਦੇ ਨਾਲ ਹੀ ਇਕ ਕਿਲੋ ਆਲੂ ਦੀ ਕੀਮਤ 200 ਰੁਪਏ ਦੇ ਕਰੀਬ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਪਾਕਿ TV ਹੋਸਟ ਨੇ ਉਡਾਇਆ ਗੁਰਮੁਖੀ ਅੱਖਰਾਂ ਦਾ ਮਜ਼ਾਕ, ਹਰ ਪਾਸੇ ਸ਼ੋਅ ਦੀ ਹੋ ਰਹੀ ਨਿੰਦਿਆ (ਵੀਡੀਓ)

ਹੋਰ ਸਬਜ਼ੀਆਂ ਦੀਆਂਂ ਕੀਮਤਾਂ

  • ਟਮਾਟਰ- 200 ਰੁਪਏ/ਕਿਲੋ
  • ਬੈਂਗਣ- 160 ਰੁਪਏ/ਕਿਲੋ
  • ਭਿੰਡੀ - 200 ਰੁਪਏ/ਕਿਲੋ
  • ਕਰੇਲਾ- 160 ਰੁਪਏ/ਕਿਲੋ
  • ਬੀਨਜ਼- 320 ਰੁਪਏ/ਕਿਲੋ
  • ਬੰਦਗੋਭੀ- 240 ਰੁਪਏ/ਕਿਲੋ
  • ਗਾਜਰ- 200 ਰੁਪਏ/ਕਿਲੋ
  • ਕੱਚਾ ਕੇਲਾ- 120 ਰੁਪਏ/ਕਿਲੋ

ਇਹ ਵੀ ਪੜ੍ਹੋ: ਚੀਨ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਨੇ ਦਿੱਤਾ ਅਸਤੀਫਾ, 6 ਮਹੀਨੇ ਤੋਂ ਤਾਲਿਬਾਨ ਨੇ ਨਹੀਂ ਦਿੱਤੀ ਤਨਖ਼ਾਹ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News