ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਮਹਿੰਗਾਈ ਨਾਲ 7 ਕਰੋੜ ਤੋਂ ਵੱਧ ਲੋਕ 'ਗਰੀਬੀ ਰੇਖਾ' ਤੋਂ ਆਏ ਹੇਠਾਂ

Thursday, Jul 07, 2022 - 06:02 PM (IST)

ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਮਹਿੰਗਾਈ ਨਾਲ 7 ਕਰੋੜ ਤੋਂ ਵੱਧ ਲੋਕ 'ਗਰੀਬੀ ਰੇਖਾ' ਤੋਂ ਆਏ ਹੇਠਾਂ

ਦੁਬਈ (ਏਜੰਸੀ): ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਨੇ ਵੀਰਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ ਯੂਕ੍ਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਭੋਜਨ ਅਤੇ ਊਰਜਾ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਦੁਨੀਆ ਭਰ ਵਿੱਚ 7.1 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ ਹਨ। ਯੂਐਨਡੀਪੀ ਦਾ ਅੰਦਾਜ਼ਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਵਿੱਚ, 5.16 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਅਤੇ ਉਹ ਰੋਜ਼ਾਨਾ 1.90 ਡਾਲਰ ਜਾਂ ਇਸ ਤੋਂ ਘੱਟ ਪੈਸਿਆਂ ਵਿਚ ਗੁਜ਼ਾਰਾ ਕਰ ਰਹੇ ਹਨ। ਇਸ ਦੇ ਨਾਲ ਹੀ ਦੁਨੀਆ ਦੀ ਕੁੱਲ ਆਬਾਦੀ ਦਾ ਕਰੀਬ ਨੌਂ ਫੀਸਦੀ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਆ ਗਿਆ। ਇਸ ਤੋਂ ਇਲਾਵਾ ਲਗਭਗ 2 ਕਰੋੜ ਲੋਕ ਰੋਜ਼ਾਨਾ 3.20 ਡਾਲਰ ਤੋਂ ਘੱਟ ਪੈਸਿਆਂ ਵਿਚ  ਗੁਜ਼ਾਰਾ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ-ਯੂਕ੍ਰੇਨ ਯੁੱਧ : ਹੁਣ ਤੱਕ 346 ਮਾਸੂਮਾਂ ਦੀ ਮੌਤ, ਸੈਂਕੜੇ ਜ਼ਖ਼ਮੀ 

ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਪਰਿਵਾਰ ਆਪਣੀ ਘਰੇਲੂ ਆਮਦਨ ਦਾ 42 ਪ੍ਰਤੀਸ਼ਤ ਭੋਜਨ 'ਤੇ ਖਰਚ ਕਰਦੇ ਹਨ ਪਰ ਪੱਛਮੀ ਦੇਸ਼ਾਂ ਦੁਆਰਾ ਰੂਸ ਖ਼ਿਲਾਫ਼ ਪਾਬੰਦੀਆਂ ਲਗਾਉਣ ਨੇ ਈਂਧਨ ਅਤੇ ਮੁੱਖ ਖੁਰਾਕੀ ਵਸਤੂਆਂ ਜਿਵੇਂ ਕਿ ਕਣਕ, ਖੰਡ ਅਤੇ ਰਸੋਈ ਦੇ ਤੇਲ ਦੀਆਂ ਕੀਮਤਾਂ ਨੂੰ ਵਧਾ ਦਿੱਤਾ। ਯੂਕ੍ਰੇਨ ਦੀਆਂ ਬੰਦਰਗਾਹਾਂ ਬਲਾਕ ਹੋਣ ਅਤੇ ਘੱਟ ਆਮਦਨੀ ਵਾਲੇ ਦੇਸ਼ਾਂ ਨੂੰ ਅਨਾਜ ਨਿਰਯਾਤ ਕਰਨ ਵਿੱਚ ਅਸਮਰੱਥ ਹੋਣ ਨਾਲ, ਕੀਮਤਾਂ ਹੋਰ ਵਧ ਗਈਆਂ। ਇਸ ਕਾਰਨ ਜਲਦੀ ਹੀ ਲੱਖਾਂ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ। ਯੂਐਨਡੀਪੀ ਦੇ ਪ੍ਰਸ਼ਾਸਕ ਅਚਿਮ ਸਟੀਨਰ ਨੇ ਰਿਪੋਰਟ ਦੇ ਜਾਰੀ ਹੋਣ ਦੇ ਮੌਕੇ 'ਤੇ ਕਿਹਾ ਕਿ ਰਹਿਣ-ਸਹਿਣ ਦੀ ਲਾਗਤ 'ਤੇ ਪ੍ਰਭਾਵ ਗੰਭੀਰ ਸੀ ਅਤੇ ਹਾਲ ਹੀ ਦੇ ਸਮੇਂ ਵਿੱਚ ਅਜਿਹੀ ਸਥਿਤੀ ਨਹੀਂ ਦੇਖੀ ਗਈ ਨਹੀਂ।  

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਇਸ ਰਾਜ 'ਚ ਨੀਲੇ ਤੋਂ ਹਰਾ ਹੋ ਗਿਆ 'ਆਸਮਾਨ', ਲੋਕ ਹੋਏ ਹੈਰਾਨ (ਤਸਵੀਰਾਂ)

ਰੂਸ-ਯੂਕ੍ਰੇਨ ਯੁੱਧ ਤੋਂ ਜਿਸ ਗਤੀ ਨਾਲ ਲੋਕ ਪ੍ਰਭਾਵਿਤ ਹੋਏ, ਉਹ ਮਹਾਮਾਰੀ ਦੇ ਸਿਖਰ ਦੇ ਆਰਥਿਕ ਦਰਦ ਨਾਲੋਂ ਵੀ ਗੰਭੀਰ ਹਨ। ਯੂਐਨਡੀਪੀ ਨੇ ਕਿਹਾ ਕਿ ਫਰਵਰੀ ਦੇ ਅਖੀਰ ਵਿੱਚ ਯੂਕ੍ਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਸਿਰਫ ਤਿੰਨ ਮਹੀਨਿਆਂ ਵਿੱਚ 7.1 ਕਰੋੜ ਤੋਂ ਵੱਧ ਲੋਕਾਂ ਨੇ ਗਰੀਬੀ ਮਹਿਸੂਸ ਕੀਤੀ, ਜਦੋਂ ਕਿ ਕੋਵਿਡ ਮਹਾਮਾਰੀ ਦੌਰਾਨ ਲਗਭਗ 18 ਮਹੀਨਿਆਂ ਦੀ ਤਾਲਾਬੰਦੀ ਦੌਰਾਨ 12.5 ਕਰੋੜ ਲੋਕਾਂ ਨੇ ਇਸ ਦਰਦ ਨੂੰ ਮਹਿਸੂਸ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News