ਛੋਟੇ ਬੱਚਿਆਂ ਲਈ ਵੀ ਜਲਦ ਆਵੇਗੀ ਕੋਰੋਨਾ ਵੈਕਸੀਨ, Pfizer, BioNTech ਨੇ ਸ਼ੁਰੂ ਕੀਤਾ ਟ੍ਰਾਇਲ

Friday, Mar 26, 2021 - 06:00 PM (IST)

ਛੋਟੇ ਬੱਚਿਆਂ ਲਈ ਵੀ ਜਲਦ ਆਵੇਗੀ ਕੋਰੋਨਾ ਵੈਕਸੀਨ, Pfizer, BioNTech ਨੇ ਸ਼ੁਰੂ ਕੀਤਾ ਟ੍ਰਾਇਲ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਇੰਕ ਅਤੇ ਜਰਮਨ ਪਾਰਟਨਰ ਬਾਇਓਨਟੇਕ ਐੱਸ.ਈ. ਨੇ  ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਰੋਨਾ ਵਾਇਰਸ ਟੀਕੇ ਦਾ ਪਰੀਖਣ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੇ  11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਰੋਨਾ ਵਿਰੋਧੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿਚ ਸ਼ਾਮਲ ਕੀਤਾ ਹੈ।ਇਹ ਗਲੋਬਲ ਟੀਕਾਕਰਨ ਮੁਹਿੰਮ ਦੇ ਅਗਲੇ ਪੜਾਅ ਦਾ ਇਕ ਸ਼ੁਰੂਆਤੀ ਸੰਕੇਤ ਹੈ।ਕੰਪਨੀ ਨੂੰ ਆਸ ਹੈ ਕਿ ਸਾਲ 2022 ਦੇ ਸ਼ੁਰੂਆਤੀ ਦਿਨਾਂ ਵਿਚ ਕੋਰੋਨਾ ਵਾਇਰਸ ਵੈਕਸੀਨ ਬੱਚਿਆਂ ਲਈ ਵੀ ਆ ਜਾਵੇਗੀ। 

ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਫਾਈਜ਼ਰ ਸਮੇਤ ਕਈ ਕੰਪਨੀਆਂ ਵੱਲੋਂ ਬਾਲਗਾਂ ਲਈ ਵੈਕਸੀਨ ਪਹਿਲਾਂ ਹੀ ਆ ਚੁੱਕੀ ਹੈ ਅਤੇ ਇਸ ਨੂੰ ਤੇਜ਼ੀ ਨਾਲ ਲਗਾਇਆ ਜਾ ਰਿਹਾ ਹੈ। ਫਾਈਜ਼ਰ ਦੇ ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਸਟੇਜ ਦੇ ਟ੍ਰਾਇਲ ਲਈ ਪਹਿਲਾਂ ਵਾਲੰਟੀਅਰਾਂ ਨੂੰ ਬੁੱਧਵਾਰ ਨੂੰ ਪਹਿਲਾ ਟੀਕਾ ਲਗਾਇਆ ਗਿਆ। ਅਮਰੀਕਾ ਵਿਚ 16 ਸਾਲ ਜਾਂ ਇਸ ਤੋਂ ਉੱਪਰ ਦੇ ਲੋਕਾਂ ਨੂੰ ਫਾਈਜ਼ਰ ਦਾ ਕੋਰੋਨਾ ਵਾਇਰਸ ਟੀਕਾ ਲਗਾਇਆ ਜਾ ਰਿਹਾ ਹੈ। ਅਮਰੀਕਾ ਵਿਚ ਬੁੱਧਵਾਰ ਸਵੇਰ ਤੱਕ 6.6 ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲੱਗ ਚੁੱਕਾ ਹੈ। 6 ਮਹੀਨੇ ਤੱਕ ਦੇ ਬੱਚਿਆਂ ਵਿਚ ਕੋਰੋਨਾ ਵਾਇਰਸ ਟੀਕਾ ਲਗਾਉਣ ਲਈ ਇਸੇ ਤਰ੍ਹਾਂ ਦਾ ਟ੍ਰਾਇਲ ਪਿਛਲੇ ਹਫ਼ਤੇ ਮੋਡਰਨਾ ਕੰਪਨੀ ਨੇ ਵੀ ਸ਼ੁਰੂ ਕੀਤਾ ਸੀ।

PunjabKesari

ਛੋਟੇ ਬੱਚਿਆਂ ਲਈ ਫਿਲਹਾਲ ਕਿਸੇ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਨਹੀਂ
ਅਮਰੀਕਾ ਵਿਚ ਸਿਰਫ ਫਾਈਜ਼ਰ ਦੀ ਵੈਕਸੀਨ ਨੂੰ 16-17 ਸਾਲ ਤੱਕ ਦੇ ਬੱਚਿਆਂ ਨੂੰ ਲਗਾਇਆ ਜਾ ਰਿਹਾ ਹੈ। ਉੱਥੇ ਮੋਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਨੂੰ 18 ਸਾਲ ਜਾਂ ਉਸ ਤੋਂ ਉੱਪਰ ਦੇ ਲੋਕਾਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਲੇ ਤੱਕ ਛੋਟੇ ਬੱਚਿਆਂ ਲਈ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਫਾਈਜ਼ਰ ਨੇ ਬੱਚਿਆਂ ਵਿਚ ਆਪਣੀ ਦੋ ਵਾਰ ਦਿੱਤੀ ਜਾਣ ਵਾਲੀ ਵੈਕਸੀਨ ਨੂੰ 3 ਵੱਖ-ਵੱਖ ਤਰ੍ਹਾਂ ਦੀਆਂ ਖੁਰਾਕਾਂ ਜ਼ਰੀਏ ਦੇਣ ਦੀ ਯੋਜਨਾ ਬਣਾਈ ਹੈ। 

ਇਸ ਫੇਜ਼ ਵਿਚ 1/2/3 ਟ੍ਰਾਇਲ ਵਿਚ ਕੁੱਲ 144 ਬੱਚੇ ਹਿੱਸਾ ਲੈ ਰਹੇ ਹਨ। ਇਸ ਮਗਰੋਂ ਕੰਪਨੀ ਦੇ ਬਾਅਦ ਦੇ ਟ੍ਰਾਇਲ ਦੇ ਪੜਾਅ ਵਿਚ 4500 ਬੱਚਿਆਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ। ਇਸ ਦੌਰਾਨ ਕੰਪਨੀ ਬੱਚਿਆਂ ਵਿਚ ਸੁਰੱਖਿਆ, ਟੀਕੇ ਦੇ ਸਹਿਣ ਦੀ ਸਮਰੱਥਾ ਅਤੇ ਵੈਕਸੀਨ ਤੋਂ ਪੈਦਾ ਹੋਈ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰੇਗੀ। ਕੰਪਨੀ ਨੂੰ ਆਸ ਹੈ ਕਿ ਸਾਲ 2021 ਦੇ ਪਹਿਲੇ 6 ਮਹੀਨੇ ਵਿਚ ਇਹ ਟ੍ਰਾਇਲ ਪੂਰਾ ਹੋ ਜਾਵੇਗਾ।

ਨੋਟ- ਛੋਟੇ ਬੱਚਿਆਂ ਲਈ ਵੀ ਜਲਦ ਆਵੇਗੀ ਕੋਰੋਨਾ ਵੈਕਸੀਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News