ਇੰਡੋਨੇਸ਼ੀਆਈ ਨੇਵੀ ਨੇ 53 ਸਵਾਰਾਂ ਨਾਲ ਪਣਡੁੱਬੀ ਡੁੱਬਣ ਦਾ ਕੀਤਾ ਐਲਾਨ

Sunday, Apr 25, 2021 - 07:20 PM (IST)

ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੀ ਜਲ ਸੈਨਾ ਨੇ ਆਪਣੀ ਲਾਪਤਾ ਪਣਡੁੱਬੀ ਦੇ ਡੁੱਬਣ ਦੀ ਘੋਸ਼ਣਾ ਕੀਤੀ ਹੈ।ਇਸ ਦੇ ਨਾਲ ਹੀ ਉਸ ਵਿਚ ਸਵਾਰ ਚਾਲਕ ਦਲ ਦੇ 53 ਮੈਂਬਰਾਂ ਵਿਚੋਂ ਕਿਸੇ ਦੇ ਜ਼ਿੰਦਾ ਬਚੇ ਹੋਣ ਦੀ ਉਮੀਦ ਖਤਮ ਹੋ ਗਈ ਹੈ। ਸੈਨਾ ਪ੍ਰਮੁੱਖ ਹਾਦੀ ਜਾਹਜੰਤੋ ਨੇ ਦੱਸਿਆ ਕਿ ਬਾਲੀ ਟਾਪੂ ਦੇ ਜਿਹੜੇ ਤੱਟ 'ਤੇ ਬੁੱਧਵਾਰ ਨੂੰ ਆਖਰੀ ਵਾਰ ਪਣਡੁੱਬੀ ਦੇਖੀ ਗਈ ਸੀ, ਉਸ ਜਗ੍ਹਾ ਦੇ ਨੇੜੇ ਤੇਲ ਦੇ ਨਾਲ-ਨਾਲ ਮਲਬਾ ਮਿਲਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਕੇ.ਆਰ.ਆਈ. ਨੰਗਾਲਾ 402 ਡੁੱਬ ਗਈ। 

ਇੰਡੋਨੇਸ਼ੀਆਈ ਅਧਿਕਾਰੀਆਂ ਨੇ ਪਹਿਲਾਂ ਪਣਡੁੱਬੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਜਲ ਸੈਨਾ ਦੇ ਚੀਫ ਸਟਾਫ ਐਡਮਿਰਲ ਯੁਦੋ ਮਰਗੋਨੋ ਨੇ ਬਾਲੀ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਜੇਕਰ ਇਹ ਧਮਾਕਾ ਹੁੰਦਾ ਤਾਂ ਉਸ ਦੇ ਟੁੱਕੜੇ ਪਾਏ ਜਾਂਦੇ। ਜੇਕਰ ਧਮਾਕਾ ਹੁੰਦਾ ਤਾਂ ਸੋਨਾਰ ਵਿਚ ਇਸ ਦੀ ਆਵਾਜ਼ ਸੁਣੀ ਜਾਂਦੀ।'' ਜਲ ਸੈਨਾ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਲੱਗਦਾ ਹੈ ਕਿ ਪਣਡੁੱਬੀ 600-700 ਮੀਟਰ ਦੀ ਡੂੰਘਾਈ ਤੱਕ ਡੁੱਬ ਗਈ। ਮਾਰਗੋਨੋ ਨੇ ਕਿਹਾ,''ਪ੍ਰਮਾਣਿਕ ਸਬੂਤ ਮਿਲਣ 'ਤੇ ਹੁਣ ਸਾਨੂੰ ਲੱਗਦਾ ਹੈ ਕਿ ਪਣਡੁੱਬੀ ਡੁੱਬ ਗਈ।'' ਉਹਨਾਂ ਨੇ ਦੱਸਿਆ ਕਿ ਹੁਣ ਤੱਕ ਕੋਈ ਲਾਸ਼ ਨਹੀਂ ਮਿਲੀ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ 'ਅੰਜਾਕ' ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਯਾਦ

ਇਸ ਪਣਡੁੱਬੀ ਵਿਚ ਸਿਰਫ ਤਿੰਨ ਦੀ ਆਕਸੀਜਨ ਬਚੀ ਸੀ ਜਿਸ ਦਾ ਸਮਾਂ ਸ਼ਨੀਵਾਰ ਨੂੰ ਖਤਮ ਹੋ ਗਿਆ। ਇਹ ਪਣਡੁੱਬੀ ਬੁੱਧਵਾਰ ਨੂੰ ਇਕ ਅਭਿਆਸ ਦੌਰਾਨ ਲਾਪਤਾ ਹੋ ਗਈ ਸੀ। ਕੇ.ਆਈ.ਆਰ. ਨੰਗਾਲਾ 402 ਇਕ ਜਰਮਨ ਪਣਡੁੱਬੀ ਹੈ ਜਿਸ ਨੂੰ ਇੰਡੋਨੇਸ਼ੀਆਈ ਨੇਵੀ ਨੇ 1981 ਵਿਚ ਕਮਿਸ਼ਨ ਕੀਤਾ ਗਿਆ ਸੀ। ਇਹ ਪਣਡੁੱਬੀ ਵੀਰਵਾਰ ਨੂੰ ਹੋਣ ਵਾਲੇ ਮਿਜ਼ਾਈਲ ਫਾਇਰਿੰਗ ਯੁੱਧ ਅਭਿਆਸ ਲਈ ਤਿਆਰੀਆਂ ਕਰ ਰਹੀ ਸੀ।

ਨੋਟ- ਇੰਡੋਨੇਸ਼ੀਆਈ ਨੇਵੀ ਨੇ 53 ਸਵਾਰਾਂ ਨਾਲ ਪਣਡੁੱਬੀ ਡੁੱਬਣ ਦਾ ਕੀਤਾ ਐਲਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News