ਬਿਨਾਂ ਹੱਥਾਂ-ਪੈਰਾਂ ਦੇ ਪੈਦਾ ਹੋਇਆ ਇਹ ਬੱਚਾ, ਇੰਝ ਕਰਦੈ ਆਪਣੇ ਸ਼ੌਕ ਪੂਰੇ (ਦੇਖੋ ਤਸਵੀਰਾਂ)

12/02/2017 2:51:28 PM

ਜਕਾਰਤਾ(ਬਿਊਰੋ)— ਇਸ ਬੱਚੇ ਦੀ ਇਸ ਹਾਲਤ ਨੂੰ ਦੇਖ ਤੁਸੀਂ ਇਸ ਨੂੰ ਬਦਕਿਸਮਤੀ ਵੀ ਕਹਿ ਸਕਦੇ ਹੋ ਅਤੇ ਕੁਦਰਤ ਦਾ ਖੇਡ ਵੀ। ਇਸ 11 ਸਾਲ ਦੇ ਬੱਚੇ ਦਾ ਨਾਂ ਹੈ, ਟਿਓ ਸੇਟਰੀਓ ਜੋ ਕਿ ਇੰਡੋਨੇਸ਼ੀਆ ਦਾ ਰਹਿਣ ਵਾਲਾ ਹੈ। ਇਹ ਬੱਚਾ ਅਪਾਣੇ ਬਿਨਾਂ ਹੱਥਾਂ-ਪੈਰਾਂ ਦੇ ਹੀ ਦੁਨੀਆ ਵਿਚ ਆਇਆ ਹੈ ਪਰ ਫਿਰ ਵੀ ਇਹ ਵੀਡੀਓ ਗੇਮ ਬਹੁਤ ਹੀ ਮਜ਼ੇ ਨਾਲ ਖੇਡਦਾ ਹੈ ਅਤੇ ਆਪਣੇ ਸ਼ੌਕ ਨੂੰ ਪਸਲੀਆਂ ਅਤੇ ਠੋਡੀ ਦੀ ਮਦਦ ਨਾਲ ਪੂਰਾ ਕਰਦਾ ਹੈ। ਇੰਨਾਂ ਹੀ ਨਹੀਂ ਇਹ ਬੱਚਾ ਵੀਡੀਓ ਗੇਮ ਖੇਡਣ ਦੇ ਨਾਲ-ਨਾਲ ਸਕੂਲ ਵੀ ਜਾਂਦਾ ਹੈ ਪੜ੍ਹਾਈ ਵੀ ਕਰਦਾ ਹੈ। 
ਸਰੀਰਕ ਚੁਣੌਤੀਆਂ ਨਾਲ ਲੜ ਕੇ ਕੁਦਰਤ ਦੀ ਮਾਰ ਝੱਲਣ ਵਾਲਾ ਇਹ ਬੱਚਾ ਸਕੂਲ ਵਿਚ ਆਪਣੇ ਅਧਿਆਪਕਾਂ ਦਾ ਲਾਡਲਾ ਹੈ। ਉਸ ਦੀ ਪ੍ਰਿੰਸੀਪਲ ਦੱਸਦੀ ਹੈ ਕਿ ਦੂਜੀ ਕਲਾਸ ਵਿਚ ਹੁੰਦੇ ਹੋਈ ਵੀ ਉਹ ਚੌਥੀ ਕਲਾਸ ਦੇ ਮੈਥ ਦੇ ਪ੍ਰਸ਼ਨ ਹੱਲ ਕਰ ਲੈਂਦਾ ਹੈ। ਪਹਿਲਾਂ ਉਹ ਆਪਣੀ ਸਰੀਰਕ ਕਮਜ਼ੋਰੀਆਂ ਦੀ ਵਜ੍ਹਾ ਨਾਲ ਅਸੁਰੱਖਿਅਤ ਦੀ ਭਾਵਨਾ ਨਾਲ ਜੂਝਦਾ ਸੀ। ਸਰੀਰਕ ਅਸਮਰਥਾ ਨਾਲ ਲੜ ਰਿਹਾ ਇਹ ਬੱਚਾ ਅੱਜ-ਕੱਲ੍ਹ ਮੂੰਹ ਦੀ ਮਦਦ ਨਾਲ ਲਿਖਣਾ ਸਿੱਖ ਰਿਹਾ ਹੈ।
ਟਿਓ ਦੀ ਮਾਂ ਦਾ ਕਹਿਣਾ ਹੈ ਕਿ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਨੂੰ ਟੀਓ ਦੀ ਸਰੀਰਕ ਸਥਿਤੀ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਸੀ। ਇੱਥੋਂ ਤੱਕ ਕਿ ਉਸ ਦੇ ਜਨਮ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਇਸ ਸਥਿਤੀ ਦੇ ਬਾਰੇ ਵਿਚ ਪਤਾ ਲੱਗਾ ਤਾਂ ਉਨ੍ਹਾਂ ਲਈ ਇਹ ਸਥਿਤੀ ਸਵੀਕਾਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਨਾਲ ਇਹ ਸਥਿਤੀ ਸਵੀਕਾਰ ਕੀਤੀ ਅਤੇ ਹੁਣ ਟਿਓ ਦੀ ਦੇਖਭਾਲ ਕਰਨਾ ਉਨ੍ਹਾਂ ਲਈ ਫੁੱਲਟਾਈਮ ਜੌਬ ਬਣ ਗਿਆ ਹੈ। ਉਥੇ ਹੀ ਟਿਓ ਦੇ ਪਿਤਾ ਦੱਸਦੇ ਹਨ ਕਿ ਟਿਓ ਦੀ ਦੇਖਭਾਲ ਦੀ ਵਜ੍ਹਾ ਨਾਲ ਅਸੀਂ ਕਿਤੇ ਜਾ ਨਹੀਂ ਪਾਉਂਦੇ। ਜੇਕਰ ਅਸੀਂ ਕੰਮ ਕਰਾਂਗੇ ਤਾਂ ਇਸ ਬੱਚੇ ਦੀ ਦੇਖਭਾਲ ਕੌਣ ਕਰੇਗਾ।


Related News