ਇੰਡੋਨੇਸ਼ੀਆ ਪੁਲਸ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਕਾਰਵਾਈ ਕਰਦਿਆਂ 11 ਅਪਰਾਧੀਆਂ ਨੂੰ ਕੀਤਾ ਢੇਰ

07/17/2018 9:08:18 PM

ਜਕਾਰਤਾ— ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਚਲਾਈ ਗਈ ਇੰਡੋਨੇਸ਼ੀਆਈ ਪੁਲਸ ਦੀ ਮੁਹਿੰਮ 'ਚ 11 ਸ਼ੱਕੀ ਛੋਟੇ ਅਪਰਾਧੀ ਮਾਰੇ ਗਏ ਤੇ ਦਰਜਨਾਂ ਹੋਰ ਲੋਕ ਹੋ ਗਏ। ਪੁਲਸ ਨੇ ਦੱਸਿਆ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਰਾਜਧਾਨੀ ਜਕਾਰਤਾ 'ਚ ਗ੍ਰਿਫਤਾਰੀ ਦਾ ਵਿਰੋਧ ਕਰਨ ਤੋਂ ਬਾਅਦ ਕਰੀਬ 52 ਸ਼ੱਕੀਆਂ ਨੂੰ ਗੋਲੀ ਮਾਰ ਦਿੱਤੀ ਗਈ, ਜਿਨ੍ਹਾਂ 'ਚੋਂ 11 ਨੇ ਦਮ ਤੋੜ ਦਿੱਤਾ।
ਜਕਾਰਤਾ ਪੁਲਸ ਦੇ ਬੁਲਾਰੇ ਆਰਦੋ ਯੁਵੋਨੋ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ 'ਚ ਕਰੀਬ 2,000 ਸ਼ੱਕੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਕਾਰਤਾ 'ਚ ਹਜ਼ਾਰਾਂ ਪੁਲਸ ਕਰਮਚਾਰੀ ਗਸ਼ਤ ਕਰ ਰਹੇ ਹਨ। ਇੰਡੋਨੇਸ਼ੀਆ ਦੇ ਜਕਾਰਤਾ ਤੇ ਹੋਰ ਸ਼ਹਿਰ ਪਲੇਮਬਾਂਗ 'ਚ 18 ਅਗਸਤ ਤੋਂ ਦੋ ਸਤੰਬਰ ਦੇ ਵਿਚਾਲੇ ਏਸ਼ੀਆਈ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਖੇਡਾਂ ਨੂੰ ਲੈ ਕੇ ਸੁਰੱਖਿਆ ਚਿੰਤਾ ਇਕ ਵੱਡਾ ਵਿਸ਼ਾ ਹੈ ਜੋ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਾਬਯਾ 'ਚ ਕੁਝ ਮਹੀਨੇ ਪਹਿਲਾਂ ਹੋਏ ਜਾਨਲੇਵਾ ਹਮਲਿਆਂ ਤੋਂ ਬਾਅਦ ਹੋ ਰਹੀਆਂ ਹਨ। ਇਸ ਕਾਰਨ ਇਸਲਾਮੀ ਅੱਤਵਾਦੀਆਂ ਨੂੰ ਲੈ ਕੇ ਚਿੰਤਾਵਾਂ ਉੱਠ ਰਹੀਆਂ ਹਨ। ਗੁਜ਼ਰੇ ਵੀਕੈਂਡ 'ਚ ਇੰਡੋਨੇਸ਼ੀਆ ਦੀ ਸੰਸਕ੍ਰਿਤੀ ਰਾਜਧਾਨੀ ਯੋਗਯਕਾਰਤਾ 'ਚ ਪੁਲਸ ਮੁਹਿੰਮ 'ਚ ਤਿੰਨ ਸ਼ੱਕੀ ਅੱਤਵਾਦੀ ਮਾਰੇ ਗਏ।


Related News