ਇੰਡੋਨੇਸ਼ੀਆ ''ਚ ਹੜ੍ਹ ਕਾਰਨ 7 ਲੋਕਾਂ ਦੀ ਮੌਤ, ਤਿੰਨ ਹੋਰ ਲਾਪਤਾ

01/29/2020 6:31:40 PM

ਜਕਾਰਤਾ- ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ ਵਿਚ ਬੁੱਧਵਾਰ ਤੜਕੇ ਆਏ ਭਿਆਨਕ ਹੜ੍ਹ ਦੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਤਿੰਨ ਲੋਕ ਇਸ ਦੌਰਾਨ ਲਾਪਤਾ ਹੋ ਗਏ। ਰਾਸ਼ਟਰੀ ਆਪਦਾ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਗੁਸ ਵਿਬੋਵੋ ਨੇ ਦੱਸਿਆ ਕਿ ਮੂਸਲਾਧਾਰ ਵਰਖਾ ਦੇ ਕਾਰਨ ਉੱਤਰੀ ਤਪਨੌਲੀ ਜ਼ਿਲੇ ਵਿਚ ਇਕ ਨਦੀ ਦਾ ਬੰਨ੍ਹ ਟੁੱਟ ਗਿਆ ਤੇ ਨੇੜੇ ਦੇ ਇਲਾਕੇ ਪਾਣੀ ਵਿਚ ਡੁੱਬ ਗਏ।

ਬੁਲਾਰੇ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਹੈ ਤੇ ਫੌਜ, ਪੁਲਸ ਤੇ ਏਜੰਸੀ ਦੇ ਕਰਮਚਾਰੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਢ ਰਹੇ ਹਨ। ਉਹਨਾਂ ਨੇ ਦੱਸਿਆ ਕਿ ਤਿੰਨ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਕੁਦਰਤੀ ਆਪਦਾ ਕਾਰਨ ਕਈ ਇਲਾਕਿਆਂ ਵਿਚ ਸੜਕਾਂ, ਮਕਾਨ ਤੇ ਬਿਜਲੀ ਸਪਲਾਈ ਨਾਲ ਜੁੜੇ ਉਪਕਰਨ ਨਸ਼ਟ ਹੋ ਗਏ ਹਨ। ਐਮਰਜੰਸੀ ਰਾਹਤ ਕਾਰਜਾਂ ਨੂੰ ਪੂਰਾ ਕਰਨ ਲਈ 7 ਦਿਨਾਂ ਦੀ ਐਮਰਜੰਸੀ ਐਲਾਨ ਕੀਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਬੇਘਰ ਲੋਕਾਂ ਲਈ ਰਾਸ਼ਨ ਤੇ ਰਹਿਣ ਲਈ ਥਾਂ ਮੁਹੱਈਆ ਕਰਵਾਉਣ ਲਈ ਇਕ ਅਹੁਦਾ ਸਥਾਪਿਤ ਕੀਤਾ ਗਿਆ ਹੈ ਪਰ ਉਹ ਇਸ ਹੜ੍ਹ ਦੇ ਪੀੜਤਾਂ ਦੀ ਗਿਣਤੀ ਦੱਸਣ ਵਿਚ ਅਸਫਲ ਰਿਹਾ ਹੈ ਕਿਉਂਕਿ ਇਹ ਆਪਦਾ ਅਜੇ ਵੀ ਜਾਰੀ ਹੈ। ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਤੇ ਜ਼ਮੀਨੀ ਏਜੰਸੀ ਨੇ ਜਨਵਰੀ ਤੋਂ ਫਰਵਰੀ ਤੱਕ ਸੰਭਾਵਿਤ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਇੰਡੋਨੇਸ਼ੀਆ ਵਿਚ ਭਾਰੀ ਮੀਂਹ ਦੌਰਾਨ ਅਕਸਰ ਹੜ੍ਹ ਆਉਂਦਾ ਰਹਿੰਦਾ ਹੈ।


Baljit Singh

Content Editor

Related News