ਇੰਡੋਨੇਸ਼ੀਆ : 24 ਘੰਟਿਆਂ ਦੌਰਾਨ 1500 ਤੋਂ ਵੱਧ ਲੋਕ ਹੋਏ ਕੋਰੋਨਾ ਦੇ ਸ਼ਿਕਾਰ

07/14/2020 5:11:36 PM

ਜਕਾਰਤਾ- ਪਿਛਲੇ 24 ਘੰਟਿਆਂ ਦੌਰਾਨ ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਦੇ 1,591 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 78,572 ਹੋ ਗਈ ਹੈ।

ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਦੇ ਅਧਿਕਾਰੀ ਹਾਮੇਦ ਯੂਰੀਐਂਟੋ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 54 ਲੋਕਾਂ ਦੀ ਮੌਤ ਹੋਣ ਨਾਲ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 3,710 ਹੋ ਗਈ ਹੈ। ਰਾਹਤ ਦੀ ਗੱਸ ਇਹ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 947 ਮਰੀਜ਼ ਵੀ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਹੁਣ ਤੱਕ, ਇੰਡੋਨੇਸ਼ੀਆ ਵਿੱਚ 37,636 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ। 

ਉੱਤਰੀ ਸੁਮਾਤਰਾ, ਦੱਖਣੀ ਕਾਲੀਮੰਤਨ, ਜਕਾਰਤਾ, ਪੱਛਮੀ ਜਾਵਾ, ਕੇਂਦਰੀ ਜਾਵਾ, ਪੂਰਬੀ ਜਾਵਾ, ਬਾਲੀ ਅਤੇ ਦੱਖਣੀ ਸੁਲਾਵੇਸੀ ਸਣੇ ਇੰਡੋਨੇਸ਼ੀਆ ਦੇ ਅੱਠ ਸੂਬਿਆਂ ਵਿੱਚ ਕੋਰੋਨਾ ਦੇ ਸਭ ਤੋਂ ਨਵੇਂ ਮਾਮਲੇ ਸਾਹਮਣੇ ਆਏ ਹਨ। ਯੂਰੀਐਂਟੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਸੰਕਰਮਣ ਨੂੰ ਰੋਕਣ ਲਈ ਸਰਕਾਰ ਵਲੋਂ ਜਾਰੀ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।


Sanjeev

Content Editor

Related News