ਇੰਡੋਨੇਸ਼ੀਆ : ਚਰਚ ਦੇ ਬਾਹਰ ਆਤਮਘਾਤੀ ਧਮਾਕਾ, ਸੈਂਕੜੇ ਲੋਕ ਜ਼ਖਮੀ (ਤਸਵੀਰਾਂ)

Sunday, Mar 28, 2021 - 05:23 PM (IST)

ਇੰਡੋਨੇਸ਼ੀਆ : ਚਰਚ ਦੇ ਬਾਹਰ ਆਤਮਘਾਤੀ ਧਮਾਕਾ, ਸੈਂਕੜੇ ਲੋਕ ਜ਼ਖਮੀ (ਤਸਵੀਰਾਂ)

ਜਕਾਰਤਾ (ਯੂ ਐਨ ਆਈ): ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਐਤਵਾਰ ਨੂੰ ਪ੍ਰਾਰਥਨਾ ਦੌਰਾਨ ਇੱਕ ਰੋਮਨ ਕੈਥੋਲਿਕ ਚਰਚ ਦੇ ਬਾਹਰ ਇਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ। ਇਸ ਧਮਾਕੇ ਵਿਚ ਘੱਟੋ-ਘੱਟ 14 ਲੋਕ ਜ਼ਖਮੀ ਹੋ ਗਏ। ਹਮਲੇ ਦੌਰਾਨ ਚਰਚ ਵਿਚ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਪੁਲਸ ਨੇ ਇਹ ਜਾਣਕਾਰੀ ਦਿੱਤੀ।

PunjabKesari

ਪੜ੍ਹੋ ਇਹ ਅਹਿਮ ਖਬਰ - ਉੱਤਰੀ ਮੈਕਸੀਕੋ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, 6 ਦੀ ਮੌਤ ਤੇ ਇਕ ਜ਼ਖਮੀ

ਇਕ ਵੀਡੀਓ ਵਿਚ ਦੱਖਣ ਸੁਲਾਵੇਸੀ ਸੂਬੇ ਦੇ ਮਕਾਸੱਰ ਸ਼ਹਿਰ ਵਿਚ 'ਸੈਕਰਡ ਹਾਰਟ ਆਫ ਜੀਜ਼ਸ ਕੈਥੇਡ੍ਰਲ' ਦੇ ਮੁੱਖ ਦਰਵਾਜ਼ੇ 'ਤੇ ਸੜੀ ਹੋਈ ਮੋਟਰਸਾਈਕਲ ਨੇੜੇ ਸਰੀਰ ਦੇ ਖਿੱਲਰੇ ਹੋਏ ਅੰਗ ਦੇਖੇ ਗਏ। ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਦਸੰਬਰ ਵਿਚ ਜੇਮਾਹ ਇਸਲਾਮੀਆ ਦੇ ਨੇਤਾ ਆਰਿਸ ਸੁਮਰਸੋਨੋ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਇੰਡੋਨੇਸ਼ੀਆ ਵਿਚ ਜ਼ਿਆਦਾ ਸਾਵਧਾਨੀ ਵਰਤਣ ਦੀ ਚਿਤਾਵਨੀ ਦਿੱਤੀ ਹੈ।

PunjabKesari

ਕੈਥੋਲਿਕ ਪਾਦਰੀ ਵਿਲਹੇਲਮਸ ਤੁਲਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਾਰਥਨਾ ਦੌਰਾਨ ਧਮਾਕੇ ਦੀ ਤੇਜ਼ ਆਵਾਜ਼ ਆਈ। ਸਾਢੇ 10 ਵਜੇ ਜਦੋਂ ਧਮਾਕਾ ਹੋਇਆ, ਉਦੋਂ ਉਹ ਈਸਟਰ ਤੋਂ ਪਹਿਲਾਂ ਦੇ ਪਵਿੱਤਰ ਹਫ਼ਤੇ ਦੀ ਸ਼ੁਰੂਆਤ ਮੌਕੇ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਨ। ਉਹਨਾਂ ਨੇ ਦੱਸਿਆ ਜਦੋਂ ਧਮਾਕਾ ਹੋਇਆ ਤਾਂ ਚਰਚ ਆਉਣ ਵਾਲਿਆਂ ਦਾ ਪਹਿਲਾ ਸਮੂਹ ਬਾਹਰ ਜਾ ਰਿਹਾ ਸੀ ਜਦਕਿ ਹੋਰ ਸਮੂਹ ਅੰਦਰ ਆ ਰਿਹਾ ਸੀ।ਤੁਲਕ ਨੇ ਦੱਸਿਆ ਕਿ ਚਰਚ ਦੇ ਸੁਰੱਖਿਆ ਕਰਮੀਆਂ ਨੂੰ ਸ਼ੱਕ ਹੈ ਕਿ ਮੋਟਰਸਾਈਕਲ 'ਤੇ ਆਏ ਦੋ ਲੋਕ ਚਰਚ ਵਿਚ ਦਾਖਲ ਹੋਣਾ ਚਾਹੁੰਦੇ ਸਨ। ਉਹਨਾਂ ਵਿਚੋਂ ਇਕ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਉਹਨਾਂ ਨੇ ਦੱਸਿਆ ਕਿ ਹਮਲੇ ਵਿਚ ਪ੍ਰਾਰਥਨਾ ਵਿਚ ਸ਼ਾਮਲ ਹੋਏ ਲੋਕਾਂ ਵਿਚੋਂ ਕੋਈ ਜ਼ਖਮੀ ਨਹੀਂ ਹੋਇਆ।

PunjabKesari

ਦੱਖਣੀ ਸੁਲਾਵੇਸੀ ਪੁਲਸ ਦੇ ਪ੍ਰਮੁੱਖ ਮਰਦਸਿਯਮ ਨੇ ਦੱਸਿਆ ਕਿ ਇਕ ਹਮਲਾਵਰ ਦੀ ਮੌਤ ਹੋ ਗਈ ਅਤੇ 4 ਸੁਰੱਖਿਆ ਕਰਮੀ ਅਤੇ 5 ਨਾਗਰਿਕ ਜ਼ਖਮੀ ਹੋ ਗਏ। ਫਿਲਹਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਨਾਂ ਨੇ ਸ਼ਕਤੀਸ਼ਾਲੀ ਧਮਾਕਿਆਂ ਦੀ ਵਰਤੋਂ ਕੀਤੀ। ਉਹਨਾਂ ਦੇ ਦੱਸਿਆ ਕਿ ਪੁਲਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕੀ ਉਹਨਾਂ ਦਾ ਸੰਬੰਧ ਪਾਬੰਦੀਸ਼ੁਦਾ ਜੇਮਾਹ ਇਸਲਾਮੀਆ ਦੇ ਸਥਾਨਕ ਸਮੂਹ ਨਾਲ ਸੀ। ਇੰਡੋਨੇਸ਼ੀਆ ਦੇ ਅੱਤਵਾਦ ਵਿਰੋਧੀ ਦਸਤੇ ਨੇ ਕਈ ਸੂਬਿਆਂ ਵਿਚ ਕਰੀਬ 64 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਸੀ। ਪੁਲਸ ਅਤੇ ਧਾਰਮਿਕ ਸਥਲਾਂ 'ਤੇ ਹਮਲਿਆਂ ਦੇ ਖਦਸ਼ੇ ਦੀ ਖੁਫੀਆ ਸੂਚਨਾ ਮਿਲਣ ਦੇ ਬਾਅਦ ਇਹ ਗ੍ਰਿਫ਼ਤਾਰੀਆਂ ਹੋਈਆਂ।

PunjabKesari

ਦੁਨੀਆ ਦਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਇੰਡੋਨੇਸ਼ੀਆ 2002 ਵਿਚ ਬਾਲੀ ਟਾਪੂ 'ਤੇ ਬੰਬਾਰੀ ਵਿਚ 202 ਲੋਕਾਂ ਦੇ ਮਾਰੇ ਜਾਣ ਦੇ ਬਾਅਦ ਤੋਂ ਅੱਤਵਾਦੀਆਂ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਹਮਲੇ ਵਿਚ ਮਾਰੇ ਗਏ ਜ਼ਿਆਦਾਤਰ ਲੋਕ ਵਿਦੇਸ਼ੀ ਸੈਲਾਨੀ ਸਨ। ਅਦਾਲਤ ਨੇ 2008 ਵਿਚ ਜੇਮਾਹ ਇਸਲਾਮੀਆ 'ਤੇ ਪਾਬੰਦੀ ਲਗਾਈ ਸੀ ਅਤੇ ਉਸ ਦੇ ਬਾਅਦ ਤੋਂ ਕੀਤੀ ਗਈ ਕਾਰਵਾਈ ਵਿਚ ਇਹ ਸਮੂਹ ਕਮਜ਼ੋਰ ਪੈ ਗਿਆ ਸੀ। ਦੂਜੇ ਦੇਸ਼ਾਂ ਵਿਚ ਇਸਲਾਮਿਕ ਸਟੇਟ ਦੇ ਹਮਲਿਆਂ ਦੇ ਬਾਅਦ ਹਾਲ ਦੇ ਸਾਲਾਂ ਵਿਚ ਇਕ ਨਵਾਂ ਖਤਰਾ ਪੈਦਾ ਹੋ ਗਿਆ ਹੈ।ਇੰਡੋਨੇਸ਼ੀਆ ਦੇ ਡੀਟਿਕ ਨਿਊਜ਼ ਪੋਰਟਲ ਦੇ ਅਨੁਸਾਰ, ਇਸ ਆਤਮਘਾਤੀ ਬੰਬ ਹਮਲੇ ਵਿਚ ਕਥਿਤ ਤੌਰ ਤੇ ਕਈ ਲੋਕ ਜ਼ਖਮੀ ਹੋਏ ਹਨ। ਇਕ ਵਿਅਕਤੀ ਦੇ ਮਾਰੇ ਜਾਣ ਦੀ ਵੀ ਖ਼ਬਰ ਮਿਲੀ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਖੇਤਰ ਨੂੰ ਘੇਰ ਲਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News