ਇੰਡੋਨੇਸ਼ੀਆ : ਬੱਸ ਖੱਡ 'ਚ ਡਿੱਗੀ, 24 ਲੋਕਾਂ ਦੀ ਮੌਤ

12/24/2019 9:43:08 AM

ਜਕਾਰਤਾ— ਇੰਡੋਨੇਸ਼ੀਆ ਦੇ ਉੱਤਰੀ ਸਮਾਤਰਾ ਸੂਬੇ 'ਚ ਸੋਮਵਾਰ ਦੇਰ ਰਾਤ ਇਕ ਬੱਸ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 13 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੱਸ 'ਚ ਕੁੱਲ 37 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਾਗਰ ਅਲਾਮ ਸ਼ਹਿਰ ਨੇੜੇ ਵਾਪਰਿਆ ਤੇ ਲੋਕਾਂ ਨੂੰ ਬਹੁਤ ਮੁਸ਼ਕਲ ਰੈਸਕਿਊ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਬੱਸ 150 ਮੀਟਰ ਡੂੰਘੀ ਖੱਡ 'ਚ ਡਿੱਗੀ ਅਤੇ ਕਈ ਲੋਕ ਨੇੜੇ ਇਕ ਨਦੀ 'ਚ ਡਿੱਗ ਗਏ।

ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਚ ਹਰ ਰੋਜ਼ ਕਈ ਸੜਕ ਹਾਦਸੇ ਵਾਪਰਦੇ ਹਨ। ਇਸ ਦਾ ਇਕ ਕਾਰਨ ਲੋਕਾਂ ਵਲੋਂ ਸੜਕ ਨਿਯਮਾਂ ਦੀ ਉਲੰਘਣਾ ਕਰਨਾ ਹੈ ਤਾਂ ਉੱਥੇ ਹੀ ਦੂਜਾ ਕਾਰਨ ਪੁਰਾਣੇ ਤੇ ਖਰਾਬ ਵਾਹਨ ਹਨ, ਜਿਸ ਕਾਰਨ ਇਹ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ।


Related News