ਇੰਡੋਨੇਸ਼ੀਆ ''ਚ ਫੁੱਟਿਆ ਜਵਾਲਾਮੁਖੀ, ਨਿਕਲਿਆ ਲਾਵਾ ਅਤੇ ਧੂੰਏਂ ਦਾ ਗੁਬਾਰ

Thursday, Mar 11, 2021 - 02:36 PM (IST)

ਇੰਡੋਨੇਸ਼ੀਆ ''ਚ ਫੁੱਟਿਆ ਜਵਾਲਾਮੁਖੀ, ਨਿਕਲਿਆ ਲਾਵਾ ਅਤੇ ਧੂੰਏਂ ਦਾ ਗੁਬਾਰ

ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਇਕ ਜਵਾਲਾਮੁਖੀ ਫੁੱਟਣ ਨਾਲ ਵੀਰਵਾਰ ਨੂੰ ਲਾਵਾ ਨਿਕਲਿਆ ਅਤੇ ਧੂੰਏਂ ਦਾ ਗੁਬਾਰ ਛਾ ਗਿਆ। ਇਸ ਘਟਨਾ ਵਿਚ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇੰਡੋਨੇਸ਼ੀਆ ਦੇ ਜਵਾਲਾਮੁਖੀ ਅਤੇ ਭੂ-ਵਿਗਿਆਨੀ ਆਫਤ ਘਟਾਉਣ ਕੇਂਦਰ ਨੇ ਦੱਸਿਆ ਕਿ ਉੱਤਰੀ ਸੁਮਾਤਰਾ ਸੂਬੇ ਦੇ ਮਾਊਂਟ ਸਿਨਾਬੰਗ ਵਿਚ ਜਵਾਲਾਮੁਖੀ ਤੋਂ 1000 ਮੀਟਰ ਦੀ ਉੱਚਾਈ ਤੱਕ ਧੂੰਆਂ ਅਤੇ ਲਾਵਾ ਨਿਕਲਣ ਲੱਗਾ, ਜਿਸ ਨਾਲ 3 ਕਿਲੋਮੀਟਰ ਦੇ ਦਾਇਰੇ ਵਿਚ ਧੁੰਦ ਛਾ ਗਈ। 

ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ : ਖੱਡ 'ਚ ਡਿੱਗੀ ਬੱਸ, 27 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ

ਸਿਨਾਬੰਗ ਨਿਗਰਾਨੀ ਪੋਸਟ 'ਤੇ ਤਾਇਨਾਤ ਇਕ ਅਧਿਕਾਰੀ ਅਰਮੇਨ ਪੁਤਰਾ ਨੇ ਦੱਸਿਆ ਕਿ ਜਵਾਲਾਮੁਖੀ ਫੁੱਟਣ ਨਾਲ ਕੋਈ ਜ਼ਖਮੀ ਨਹੀਂ ਹੋਇਆ। ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਜਵਾਲਾਮੁਖੀ ਦੇ ਕ੍ਰੇਟਰ ਦੇ ਮੁਹਾਨੇ ਤੋਂ 5 ਕਿਲੋਮੀਟਰ ਦੂਰ ਰਹਿਣ ਲਈ ਕਿਹਾ ਗਿਆ ਹੈ। ਪਿਛਲੇ ਕੁਝ ਹਫ਼ਤਿਆਂ ਵਿਚ ਸੈਂਸਰ ਉਪਕਰਨ 'ਤੇ ਜਵਾਲਾਮੁਖੀ ਦੀਆਂ ਗਤੀਵਿਧੀਆਂ ਵਧਣ ਦੇ ਸੰਕੇਤ ਮਿਲਣ ਮਗਰੋਂ ਸਾਵਧਾਨੀ ਵਰਤੀ ਜਾ ਰਹੀ ਸੀ ਅਤੇ ਦੂਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਪਿਛਲੇ ਸਾਲ ਤੋਂ ਹੀ 2600 ਮੀਟਰ ਉੱਚੇ ਇਸ ਪਰਬਤ ਵਿਚ ਜਵਾਲਾਮੁਖੀ ਸਰਗਰਮ ਸੀ। ਪਿਛਲੇ ਮਹੀਨੇ 5000 ਮੀਟਰ ਦੀ ਉੱਚਾਈ ਤੱਕ ਸਵਾਹ ਨਿਕਲੀ ਸੀ ਅਤੇ ਆਲੇ-ਦੁਆਲੇ ਧੂੰਆਂ ਛਾ ਗਿਆ ਸੀ। ਜਵਾਲਾਮੁਖੀ ਦੇ ਸਰਗਰਮ ਹੋਣ ਕਾਰਨ ਪਿਛਲੇ ਕੁਝ ਸਾਲਾਂ ਵਿਚ ਸਿਨਾਬੰਗ ਦੇ ਆਲੇ-ਦੁਆਲੇ ਤੋਂ ਕਰੀਬ 30,000 ਲੋਕਾਂ ਨੂੰ ਦੂਜੇ ਥਾਵਾਂ 'ਤੇ ਸ਼ਰਨ ਲੈਣੀ ਪਈ ਹੈ।

ਪੜ੍ਹੋ ਇਹ ਅਹਿਮ ਖਬਰ - ਮਲੇਸ਼ੀਆ ਅਦਾਲਤ ਦਾ ਵੱਡਾ ਫ਼ੈਸਲਾ, ਗੈਰ ਮੁਸਲਿਮ ਵੀ ਕਰ ਸਕਣਗੇ 'ਅੱਲਾਹ' ਸ਼ਬਦ ਦੀ ਵਰਤੋਂ 


author

Vandana

Content Editor

Related News