ਇਸ ਦੇਸ਼ ''ਚ ''ਸਪਾਈਡਰ-ਮੈਨ'' ਚੁੱਕ ਰਿਹੈ ਕੂੜਾ, ਵਜ੍ਹਾ ਕਰ ਦੇਵੇਗੀ ਹੈਰਾਨ

02/11/2020 3:23:13 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਵਿਚ ਇਕ ਸ਼ਖਸ ਨੇ ਖਾਸ ਉਦੇਸ਼ ਦੇ ਤਹਿਤ ਸਪਾਈਡਰ ਮੈਨ ਦੀ ਡਰੈੱਸ ਪਹਿਨੀ ਹੈ। ਅਸਲ ਵਿਚ ਕੈਫੇ ਵਿਚ ਕੰਮ ਕਰਨ ਵਾਲੇ ਰੂਡੀ ਹਾਰਟੋਨੋ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਸੜਕਾਂ ਅਤੇ ਸਮੁੰਦਰ ਕਿਨਾਰੇ ਫੈਲੇ ਕੂੜੇ ਨੰ ਸਾਫ ਕਰਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਜ਼ਿਆਦਾਤਰ ਲੋਕਾਂ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਲੰਬੇ ਸਮੇਂ ਤੱਕ ਸਮੇਂ ਇਹ ਇਕੱਲੇ ਹੀ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਰਹੇ। ਫਿਰ ਜਦੋਂ ਉਹਨਾਂ ਨੇ ਸਪਾਈਡਰ ਮੈਨ ਦੀ ਤਰ੍ਹਾਂ ਤਿਆਰ ਹੋ ਕੇ ਇਹ ਕੰਮ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਧਿਆਨ ਉਹਨਾਂ ਵੱਲ ਗਿਆ। 

36 ਸਾਲ ਦੇ ਹਾਰਟੋਨੋ ਨੇ ਸਪਾਈਡਰ ਮੈਨ ਬਣਨ ਦੇ ਬਾਅਦ ਜਦੋਂ ਇਹ ਕੰਮ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਦੀ ਪ੍ਰਤਿਕਿਰਿਆ ਅਸਧਾਰਨ ਸੀ। ਉਹ ਆਮਤੌਰ 'ਤੇ ਸਪਾਈਡਰ ਮੈਨ ਦੇ ਰੂਪ ਵਿਚ ਕੂੜਾ ਇਕੱਠਾ ਕਰਨ ਦਾ ਕੰਮ ਸ਼ਾਮ 7 ਵਜੇ ਤੋਂ ਸ਼ੁਰੂ ਕਰਦੇ ਸੀ। ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਰਾਸ਼ਟਰੀ ਪੱਧਰ 'ਤੇ ਕੂੜੇ ਦੀ ਸਮੱਸਿਆ ਨੂੰ ਸੁਰਖੀਆਂ ਵਿਚ ਆਉਣ ਵਿਚ ਮਦਦ ਮਿਲੀ। ਅਖਬਾਰਾਂ ਵਿਚ ਉਹਨਾਂ ਦਾ ਇੰਟਰਵਿਊ ਛਪਿਆ ਅਤੇ ਉਹਨਾਂ ਦੀ ਪ੍ਰੇਰਨਾ ਨੂੰ ਸਮਝਾਉਣ ਲਈ ਸਪਾਈਡਰ ਮੈਨ ਦੇ ਪਹਿਰਾਵੇ ਵਿਚ ਉਹਨਾਂ ਦੇ ਕਈ ਚੈਟ ਸ਼ੋਅ ਟੀ.ਵੀ ਵਿਚ ਦਿਖਾਏ ਗਏ। 

PunjabKesari

ਹਾਰਟੋਨੋ ਨੇ ਕਿਹਾ ਕਿ ਸ਼ੁਰੂ ਵਿਚ ਇਹ ਡਰੈੱਸ ਉਹਨਾਂ ਨੇ ਆਪਣੇ ਭਤੀਜੇ ਨੂੰ ਖੁਸ਼ ਕਰਨ ਲਈ ਖਰੀਦੀ ਸੀ ਪਰ ਬਾਅਦ ਵਿਚ ਹੋਰ ਲੋਕਾਂ ਨੇ ਵੀ ਇਸ ਡਰੈੱਸ ਕਾਰਨ ਉਹਨਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਲੱਗਭਗ 142,000 ਦੀ ਆਬਾਦੀ ਦੇ ਨਾਲ, ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਵੱਲੋਂ 2018 ਵਿਚ ਜਾਰੀ ਅੰਕੜਿਆਂ ਦੇ ਮੁਤਾਬਕ ਪੇਰਪੇ ਰੋਜ਼ਾਨਾ ਲੱਗਭਗ 2.7 ਟਨ ਬੇਲੋੜੇ ਕੂੜੇ ਦਾ ਉਤਪਾਦਨ ਕਰਦਾ ਹੈ। ਅਧਿਐਨ ਦੇ ਮੁਤਾਬਕ ਇੰਡੋਨੇਸ਼ੀਆ, 17,000 ਤੋਂ ਵੱਧ ਟਾਪੂਆਂ ਦਾ ਇਕ ਟਾਪੂਸਮੂਹ, ਚੀਨ ਦੇ ਬਾਅਦ ਮਹਾਸਾਗਰਾਂ ਵਿਚ ਪਲਾਸਟਿਕ ਪ੍ਰਦੂਸ਼ਕਾਂ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। 

ਵਾਤਾਵਰਨ ਅਤੇ ਜੰਗਲਾਤ ਵੱਲੋਂ 2018 ਵਿਚ ਜਾਰੀ ਅੰਕੜਿਆਂ ਦੇ ਮੁਤਾਬਕ ਲੱਗਭਗ ਇਕ ਲੱਖ 42 ਹਜ਼ਾਰ ਦੀ ਆਬਾਦੀ ਦੇ ਨਾਲ ਰੋਜ਼ਾਨਾ ਲੱਗਭਗ 2.7 ਟਨ ਬੇਲੋੜਾ ਕੂੜਾ ਨਿਕਲਦਾ ਹੈ। ਇਕ ਅਧਿਐਨ ਦੇ ਮੁਤਾਬਕ ਚੀਨ ਦੇ ਬਾਅਦ ਮਹਾਸਾਗਰਾਂ ਵਿਚ ਪਲਾਸਟਿਕ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਵਿਚ ਇੰਡੋਨੇਸ਼ੀਆ ਦਾ ਦੂਜਾ ਸਥਾਨ ਹੈ। ਹਾਰਟੋਨੋ ਨੇ ਕਿਹਾ ਕਿ ਆਸ ਹੈ ਕਿ ਸਰਕਾਰ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਬੈਗ ਸਮੇਤ ਕੂੜੇ ਦੇ ਪ੍ਰਬੰਧਨ 'ਤੇ ਸਖਤ ਨਿਯਮਾਂ ਨੂੰ ਲਾਗੂ ਕਰਨ 'ਤੇ ਜ਼ਿਆਦਾ ਜ਼ੋਰ ਦੇਵੇਗੀ। ਉਹਨਾਂ ਨੇ ਕਿਹਾ ਕਿ ਪਲਾਸਟਿਕ ਕੂੜੇ ਨੂੰ ਘੱਟ ਕਰਨਾ ਸਭ ਤੋਂ ਮਹੱਤਵਪੂਰਨ ਕੰਮ ਹੈ ਕਿਉਂਕਿ ਪਲਾਸਟਿਕ ਨੂੰ ਤੋੜਨਾ ਮੁਸ਼ਕਲ ਹੈ।


Vandana

Content Editor

Related News