ਇੰਡੋਨੇਸ਼ੀਆ ’ਚ 700 ਸਾਲਾਂ ਤੋਂ ਸਥਿਤ ਹਨ ਲਾਵਾ ਨਾਲ ਬਣੇ ਗਣੇਸ਼

09/02/2019 10:23:18 AM

ਜਕਾਰਤਾ (ਏਜੰਸੀ)— ਉਕਤ ਤਸਵੀਰ ਇੰਡੋਨੇਸ਼ੀਆ ਦੇ ਜਵਾਲਾਮੁਖੀ ਮਾਊਂਟ ਬ੍ਰੋਮੋ ਦੇ ਮੁਹਾਨੇ ’ਤੇ ਸਥਿਤ ਸੰਕਟ ਦੂਰ ਕਰਨ ਵਾਲੇ ਗਣੇਸ਼ ਜੀ ਦੀ ਹੈ। ਇੰਡੋਨੇਸ਼ੀਆ ਵਿਚ ਜਵਾਲਾਮੁਖੀ ਦੀ ਤਲਹਟੀ ਵਿਚ ਬ੍ਰਹਮਾ ਮੰਦਰ ਕੰਪਲੈਕਸ ਸਭ ਤੋਂ ਵੱਡ ਹਿੰਦੂ ਧਰਮ ਸਥਲ ਹੈ। ਇੱਥੇ 141 ਜਵਾਲਾਮੁਖੀ ਹਨ, ਜਿਨ੍ਹਾਂ ਵਿਚੋਂ 130 ਅੱਜ ਵੀ ਕਿਰਿਆਸ਼ੀਲ ਹਨ। ਪੂਰਬੀ ਜਾਵਾ ਦਾ ਮਾਊਂਟ ਬੋ੍ਰਮੋ ਉਨ੍ਹਾਂ ਵਿਚੋਂ ਇਕ ਹੈ। ਇਸ ਪਹਾੜ ’ਤੇ 2,329 ਮੀਟਰ ਦੀ ਉੱਚਾਈ ’ਤੇ ਲਾਵਾ ਪੱਥਰਾਂ ਨਾਲ ਬਣੇ ਗਣੇਸ਼ ਦੀ ਸਥਾਪਨਾ ਕਰੀਬ 700 ਸਾਲ ਪਹਿਲਾਂ ਕੀਤੀ ਗਈ ਸੀ। ਨੇੜਲੇ 48 ਪਿੰਡਾਂ ਦੇ ਤਿੰਨ ਲੱਖ ਹਿੰਦੂਆਂ ਨੂੰ ਵਿਸ਼ਵਾਸ ਹੈ ਕਿ ਗਣੇਸ਼ ਉਨ੍ਹਾਂ ਦੇ ਰੱਖਿਅਕ ਹਨ। 

ਪਹਾੜ ਦੇ ਸਭ ਤੋਂ ਨੇੜਲੇ ਪਿੰਡ ਕੇਮੋਰੋ ਲਵਾਂਗ ਵਿਚ ਹਿੰਦੂ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੂੰ ‘ਟੇਂਗਰੇਸ ਕਿਹਾ ਜਾਂਦਾ ਹੈ। ਇਹ ਖੁਦ ਨੂੰ 12ਵੀਂ ਸਦੀ ਦੇ ਮਾਜਪਾਹਿਤ ਸ਼ਾਸਕ ਦੇ ਵੰਸ਼ਜ ਕਹਿੰਦੇ ਹਨ। ਇਨ੍ਹਾਂ ਦੀ ਮਾਨਤਾ ਹੈ ਕਿ ਇਨ੍ਹਾਂ ਦੇ ਵਡੇਰਿਆਂ ਨੇ ਗਣੇਸ਼ ਮੂਰਤੀ ਦੀ ਸਥਾਪਨਾ ਕੀਤੀ ਸੀ। ਜਿਸ ਜਗ੍ਹਾ ਤੋਂ ਜਵਾਲਾਮੁਖੀ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ, ਉੱਥੇ ਕਾਲੇ ਪੱਥਰਾਂ ’ਤੇ ਬਣਿਆ 9ਵੀਂ ਸਦੀ ਦਾ ਬ੍ਰਹਮਾ ਜੀ ਦਾ ਮੰਦਰ ਹੈ। ਅਸਲ ਵਿਚ ਜੈਵਨੀਜ ਭਾਸ਼ਾ ਵਿਚ ਬ੍ਰਹਮਾ ਨੂੰ ਬ੍ਰੋਮੋ ਕਹਿੰਦੇ ਹਨ। ਮਾਊਂਟ ਬ੍ਰੋਮੋ ’ਤੇ ਮੁੱਖ ਆਯੋਜਨ ਜੁਲਾਈ ਵਿਚ 15 ਦਿਨ ਤੱਕ ਚੱਲਦਾ ਹੈ। 500 ਸਾਲ ਤੋਂ ਜ਼ਿਆਦਾ ਪੁਰਾਣੀ ਇਹ ਪਰੰਪਰਾ ‘ਯਾਦਨਯਾ ਕਾਸਡਾ’ ਕਹਾਉਂਦੀ ਹੈ, ਜੋ ਕਦੇ ਰੁਕੀ ਨਹੀਂ। ਭਾਵੇਂ ਜਵਾਲਾਮੁਖੀ ਵਿਚ ਭਿਆਨਕ ਧਮਾਕੇ ਹੀ ਕਿਉਂ ਨਾ ਹੁੰਦੇ ਹੋਣ। 

2016 ਵਿਚ ਜਵਾਲਾਮੁਖੀ ਵਿਚ ਧਮਾਕੇ ਹੋ ਰਹੇ ਸਨ। ਇਸ ਲਈ ਸਰਕਾਰ ਨੇ ਸਿਰਫ 15 ਪੁਜਾਰੀਆਂ ਨੂੰ ਹੀ ਪੂਜਾ ਦੀ ਇਜਾਜ਼ਤ ਦਿੱਤੀ ਸੀ ਪਰ ਹਜ਼ਾਰਾਂ ਲੋਕ ਪਹੁੰਚੇ ਸਨ। ਲੋਕਾਂ ਦਾ ਮੰਨਣਾ ਹੈ ਕਿ ਪੂਜਾ ਨਾ ਹੋਣ ਨਾਲ ਕੁਝ ਬੁਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ 20 ਹਜ਼ਾਰ ਦੇ ਨੋਟ ’ਤੇ ਵੀ ਗਣੇਸ਼ ਜੀ ਦੀ ਤਸਵੀਰ ਹੈ। 


Vandana

Content Editor

Related News