ਇੰਡੋਨੇਸ਼ੀਆ ''ਚ ਲੱਗੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ

Friday, Jun 05, 2020 - 05:23 PM (IST)

ਇੰਡੋਨੇਸ਼ੀਆ ''ਚ ਲੱਗੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ

ਹਾਂਗਕਾਂਗ (ਵਾਰਤਾ) : ਇੰਡੋਨੇਸ਼ੀਆ ਵਿਚ ਲਾਮਪੰਗ ਸੂਬੇ ਦੀ ਰਾਜਧਾਨੀ ਬਾਂਦਰ ਲਮਪੰਗ ਤੋਂ 198 ਕਿਲੋਮੀਟਰ ਦੱਖਣ ਪੱਛਮ ਵਿਚ ਸ਼ੁੱਕਰਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਭੂਵਿਗਿਆਨ ਸਰਵੇਖਣ (ਯੂ.ਐਸ.ਜੀ.ਐਸ.) ਨੇ ਇਹ ਜਾਣਕਾਰੀ ਦਿੱਤੀ।

ਉਸ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਮੇਂ ਮੁਤਾਬਕ ਤੜਕੇ 04 : 04 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ। ਭੂਚਾਲ ਦਾ ਕੇਂਦਰ 6.34 ਡਿਗਰੀ ਦੱਖਣ ਅਤੇ 103.72 ਡਿਗਰੀ ਪੂਰਬ ਵਿਚ ਸਤਿਹ ਤੋਂ 43.32 ਕਿਲੋਮੀਟਰ ਹੇਠਾਂ ਸੀ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬੀਤੇ ਦਿਨ ਭਾਵ 4 ਜੂਨ ਨੂੰ ਪੂਰਬੀ ਇੰਡੋਨੇਸ਼ੀਆ 'ਚ 6.7 ਦੀ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ।


author

cherry

Content Editor

Related News