28 ਕਿਲੋਗ੍ਰਾਮ ਮੈਥੈਂਫੇਟਾਮਾਈਨ ਰੱਖਣ ਦੇ ਦੋਸ਼ ''ਚ ਡਰੱਗ ਡੀਲਰ ਨੂੰ ਸੁਣਾਈ ਸਜ਼ਾ-ਏ-ਮੌਤ
Friday, Sep 27, 2024 - 03:50 PM (IST)
ਜਕਾਰਤਾ : ਇੰਡੋਨੇਸ਼ੀਆ ਦੀ ਮੇਡਾਨ ਜ਼ਿਲ੍ਹਾ ਅਦਾਲਤ ਨੇ 28 ਕਿਲੋਗ੍ਰਾਮ ਕ੍ਰਿਸਟਲ ਮੈਥੈਂਫੇਟਾਮਾਈਨ ਤੇ 14,431 ਐਕਸਟਸੀ ਗੋਲੀਆਂ ਰੱਖਣ ਦੇ ਦੋਸ਼ ਵਿੱਚ ਐੱਫਆਰਐੱਲ ਵਜੋਂ ਪਛਾਣੇ ਗਏ ਇੱਕ ਡਰੱਗ ਡੀਲਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਚੀਫ਼ ਜੱਜ ਲੇਨੀ ਮੇਗਾਵਾਟੀ ਨੈਪਿਤੁਪੁਲੂ ਨੇ ਕਿਹਾ ਕਿ ਮੌਤ ਦੀ ਸਜ਼ਾ ਸਰਕਾਰੀ ਵਕੀਲ ਦੀਆਂ ਮੰਗਾਂ ਅਤੇ ਨਾਰਕੋਟਿਕਸ ਕਾਨੂੰਨ ਦੇ ਅਨੁਸਾਰ ਸੀ। FRL ਨੂੰ 29 ਜਨਵਰੀ ਨੂੰ ਪੁਲਸ ਨੂੰ ਮੇਡਾਨ 'ਚ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਬਾਰੇ ਸੂਹ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਅੰਡਰਕਵਰ ਅਫਸਰ, ਇੱਕ ਖਰੀਦਦਾਰ ਦੇ ਰੂਪ ਵਿੱਚ, ਮੇਡਨ 'ਚ ਜਾਲਾਨ ਫਲੈਮਬੋਯਾਨ ਰਾਇਆ 'ਤੇ ਡੀਲਰ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ। ਐੱਫਆਰਐੱਲ ਨੂੰ ਲੈਣ-ਦੇਣ ਦੌਰਾਨ ਫੜਿਆ ਗਿਆ ਸੀ ਤੇ ਬਾਅਦ ਵਿੱਚ ਉਸਦੀ ਰਿਹਾਇਸ਼ ਦੀ ਤਲਾਸ਼ੀ ਲੈਣ ਤੋਂ ਬਾਅਦ ਮੇਥ ਤੇ ਐਕਸਟਸੀ ਗੋਲੀਆਂ ਮਿਲੀਆਂ।