ਇੰਡੋਨੇਸ਼ੀਆ ''ਚ ਇਕ ਦਿਨ ''ਚ ਕੋਰੋਨਾ ਦੇ 1,574 ਮਾਮਲੇ ਆਏ ਸਾਹਮਣੇ, 76 ਮੌਤਾਂ

Thursday, Jul 16, 2020 - 05:24 PM (IST)

ਇੰਡੋਨੇਸ਼ੀਆ ''ਚ ਇਕ ਦਿਨ ''ਚ ਕੋਰੋਨਾ ਦੇ 1,574 ਮਾਮਲੇ ਆਏ ਸਾਹਮਣੇ, 76 ਮੌਤਾਂ

ਜਕਾਰਤਾ (ਵਾਰਤਾ) : ਇੰਡੋਨੇਸ਼ੀਆ ਵਿਚ ਇਕ ਦਿਨ ਵਿਚ ਕੋਰੋਨਾ ਦੇ 1,574 ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 81,668 ਹੋ ਗਈ ਹੈ। ਉਥੇ ਹੀ 76 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3,873 ਹੋ ਗਈ। ਸਿਹਤ ਵਿਭਾਗ ਦੇ ਅਧਿਕਾਰੀ ਅਚਮਦ ਯੁਰਿਆਂਤੋ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹਸਪਤਾਲਾਂ ਤੋਂ ਇਲਾਜ ਕਰਾਉਣ ਤੋਂ ਬਾਅਦ ਕੁੱਲ 1,295 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ, ਜਿਸ ਦੇ ਨਾਲ ਹੀ ਠੀਕ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 40,345 ਹੋ ਗਈ।

ਸ਼੍ਰੀ ਯੁਰਿਆਂਤੋ ਨੇ ਦੱਸਿਆ ਕਿ ਇਸ ਦੌਰਾਨ 6 ਸੂਬਿਆਂ ਸਾਉਥ ਕਾਲੀਮੰਤਨ, ਜਕਾਰਤਾ,  ਸੈਂਟਰਲ ਜਾਵਾ, ਈਸਟ ਜਾਵਾ, ਬਾਲੀ ਅਤੇ ਸਾਊਥ ਸੁਲਾਵੇਸੀ ਵਿਚ ਵੱਡੀ ਗਿਣਤੀ ਦੇ ਮਾਮਲੇ ਦਰਜ ਕੀਤੇ ਗਏ ਜਦੋਂਕਿ 6 ਸੂਬਿਆਂ ਜੰਬੀ, ਰਿਆਉ ਟਾਪੂ, ਬੰਗਕਾ ਬੇਲਿਤੁੰਗ, ਨਾਰਥ ਕਾਲੀਮੰਤਨ, ਈਸਟ ਨੁਸਾ ਤੇਂਗਾਰਾ ਅਤੇ ਸੈਂਟਰਲ ਸੁਲਾਵੇਸੀ ਵਿਚ ਕੋਈ ਵੀ ਪਾਜ਼ੇਟਿਵ ਮਾਮਲਾ ਨਹੀਂ ਪਾਇਆ ਗਿਆ।


author

cherry

Content Editor

Related News