5 ਅਣਵਿਆਹੇ ਜੋੜਿਆਂ ਨੂੰ ਮਿਲੀ ਸਜ਼ਾ, ਸ਼ਰੇਆਮ ਮਾਰੇ ਗਏ ਕੋੜੇ

Thursday, Mar 21, 2019 - 04:41 PM (IST)

5 ਅਣਵਿਆਹੇ ਜੋੜਿਆਂ ਨੂੰ ਮਿਲੀ ਸਜ਼ਾ, ਸ਼ਰੇਆਮ ਮਾਰੇ ਗਏ ਕੋੜੇ

ਜਕਾਰਤਾ (ਬਿਊਰੋ)— ਇੰਡੋਨੇਸ਼ੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਆਚੇ ਸੂਬੇ ਦੇ 5 ਅਣਵਿਆਹੇ ਜੋੜਿਆਂ ਦੇ ਸਮੂਹ ਨੂੰ ਪਿਆਰ ਕਰਨ ਦੇ ਦੋਸ਼ ਵਿਚ ਜਨਤਕ ਰੂਪ ਵਿਚ ਕੋੜੇ ਮਾਰੇ ਗਏ। ਰੂੜ੍ਹੀਵਾਦੀ ਖੇਤਰ ਦੇ ਇਸਲਾਮੀ ਕਾਨੂੰਨ ਦੇ ਤਹਿਤ ਅਜਿਹਾ ਕਰਨਾ ਅਪਰਾਧ ਹੈ। ਇਸ ਦਰਦਨਾਕ ਸਜ਼ਾ ਨਾਲ ਦੋ ਔਰਤਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਲਈ ਤੁਰਨਾ ਮੁਸ਼ਕਲ ਹੋ ਗਿਆ। 

PunjabKesari

ਸੁਮਾਤਰਾ ਟਾਪੂ ਦੇ ਸਿਰੇ ਨੇੜੇ ਵੱਸਦੇ ਇਸ ਖੇਤਰ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅਪਰਾਧ ਮੰਨਿਆ ਜਾਂਦਾ ਹੈ। ਜਿਨ੍ਹਾਂ ਵਿਚ ਜੂਆ ਖੇਡਣਾ, ਸ਼ਰਾਬ ਪੀਣਾ ਅਤੇ ਸਮਲਿੰਗੀ ਯੌਨ ਸੰਬੰਧ ਬਣਾਉਣਾ ਸ਼ਾਮਲ ਹੈ। ਇਨ੍ਹਾਂ ਅਪਰਾਧਾਂ ਲਈ ਦੋਸ਼ੀ ਲੋਕਾਂ ਨੂੰ ਕੋੜੇ ਮਾਰੇ ਜਾਂਦੇ ਹਨ। ਦੁਨੀਆ ਵਿਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਇਹ ਇਕੋਇਕ ਸੂਬਾ ਹੈ ਜਿੱਥੇ ਇਸਲਾਮੀ ਕਾਨੂੰਨ ਹੈ।

PunjabKesari

ਸੂਬੇ ਦੀ ਰਾਜਧਾਨੀ ਬਾਂਦਾ ਏਸੇਹ ਵਿਚ ਇਕ ਮਸਜਿਦ ਦੇ ਬਾਹਰ ਦੋਸ਼ੀਆਂ 'ਤੇ ਰਤਨ ਬੈਂਤ ਨਾਲ 4 ਤੋਂ 22 ਕੋੜੇ ਮਾਰੇ ਗਏ। ਇਨ੍ਹਾਂ ਜੋੜਿਆਂ ਨੂੰ ਜੇਲ ਵਿਚ ਕਈ ਮਹੀਨੇ ਰੱਖਣ ਦੇ ਬਾਅਦ ਵੀਰਵਾਰ ਨੂੰ ਇਹ ਸਜ਼ਾ ਦਿੱਤੀ ਗਈ। ਇਹ ਜੋੜੇ ਬਾਂਦਾ ਏਸੇਹ ਵਿਚ ਇਕ ਹੋਟਲ 'ਤੇ ਛਾਪੇ ਦੌਰਾਨ ਬੀਤੇ ਸਾਲ ਦੇ ਆਖਰੀ ਮਹੀਨੇ ਵਿਚ ਗ੍ਰਿਫਤਾਰ ਹੋਏ ਸਨ। ਧਾਰਮਿਕ ਪੁਲਸ ਯੌਨ ਸੰਬੰਧ ਰੱਖਣ ਵਾਲੇ, ਗਲੇ ਲੱਗਣ ਵਾਲੇ, ਹੱਥ ਫੜਨ ਵਾਲੇ ਜੋੜਿਆਂ ਨੂੰ ਫੜਦੀ ਹੈ ਅਤੇ ਸਜ਼ਾ ਦਿੰਦੀ ਹੈ।

PunjabKesari

ਨਕਾਬਪੋਸ਼ ਸ਼ਰੀਅਤ ਅਧਿਕਾਰੀ ਵੱਲੋਂ ਇਨ੍ਹਾਂ ਜੋੜਿਆਂ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਅਤੇ ਅਪਰਾਧੀਆਂ ਨੂੰ ਦਰਦ ਨਾਲ ਤੜਫਦੇ ਹੋਏ ਬੱਚਿਆਂ ਸਮੇਤ ਸੈਂਕੜੇ ਲੋਕਾਂ ਨੇ ਦੇਖਿਆ। ਧਾਰਮਿਕ ਅਧਿਕਾਰੀ ਸਫਰੀਦੀ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਹੋਰ ਮਾਮਲੇ ਨਹੀਂ ਹੋਣਗੇ। ਇਹ ਸ਼ਰਮਨਾਕ ਹਨ।''

PunjabKesari

ਦਸੰਬਰ ਵਿਚ ਦੋ ਮੁੰਡਿਆਂ ਨੂੰ ਅਜਿਹੇ ਹੀ ਮਾਮਲੇ ਵਿਚ ਫੜਿਆ ਗਿਆ ਸੀ। ਉਨ੍ਹਾਂ ਨੂੰ 100 ਕੋੜੇ ਮਾਰਨ ਦੀ ਸਜ਼ਾ ਮਿਲੀ ਸੀ। ਜਿੱਥੇ ਅਧਿਕਾਰ ਸਮੂਹਾਂ ਨੇ ਜਨਤਕ ਕੈਨਿੰਗ ਨੂੰ ਬੇਰਹਿਮੀ ਦੱਸਿਆ ਹੈ ਉੱਥੇ ਇੰਡੋਨੇਸ਼ੀਆ ਦੇ ਰਾਸ਼ਟਰਤੀ ਜੋਕੋ ਵਿਡੋਡੋ ਨੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਕਿਹਾ ਹੈ।


author

Vandana

Content Editor

Related News