ਕੋਵਿਡ-19 ਖਿਲਾਫ ਲੜਾਈ ’ਚ ਭਾਰਤੀ-ਅਮਰੀਕੀਆਂ ਦਾ ਸਮਰਥਨ ਅਹਿਮ : ਸੰਧੂ

Saturday, May 15, 2021 - 12:12 AM (IST)

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ’ਚ ਭਾਰਤ ਦੇ ਰਾਜਦੂਕ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਦੀ ਕੋਵਿਡ-19 ਦੇ ਖਿਲਾਫ ਲੜਾਈ ’ਚ ਭਾਰਤੀ-ਅਮਰੀਕੀ ਦੇਸ਼ ਦੇ ਸਹਿਯੋਗ ’ਚ ਮਹੱਤਵਪੂਰਨ ਹਿੱਸਾ ਰਹੇ ਹਨ। ਸੰਧੂ ਨੇ ਮਸ਼ਹੂਰ ਭਾਰਤੀ-ਅਮਰੀਕੀ ਵਿਅਕਤੀਆਂ ਨਾਲ ਵੀਰਵਾਰ ਨੂੰ ਆਨਲਾਈਨ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ-ਆਸਟ੍ਰੇਲੀਆ ਦੇ ਕਈ ਨਾਗਰਿਕਾਂ ਨੂੰ ਕੋਰੋਨਾ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਉਡਾਣ 'ਚ ਨਹੀਂ ਹੋਣ ਦਿੱਤਾ ਗਿਆ ਸਵਾਰ

ਸੰਧੂ ਨੇ ਮੀਟਿੰਗ ਤੋਂ ਬਾਅਦ ਟਵੀਟ ਕੀਤਾ ਕਿ ਅਮਰੀਕਾ ’ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ। ਅਮਰੀਕਾ ਵਿਚ ਇਹ ਪ੍ਰਵਾਸੀ ਸੰਸਾਰਿਕ ਮਹਾਮਾਰੀ ਦੇ ਖਿਲਾਫ ਸਾਡੀ ਲੜਾਈ ’ਚ ਸਮਰਥਨ ਦਾ ਮਜ਼ਬੂਤ ਹਿੱਸਾ ਰਹੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਪੱਧਰ ’ਤੇ ਮਦਦ ਕਰਨਾ ਭਾਰਤ-ਅਮਰੀਕੀ ਸਾਝੇਦਾਰੀ ਦੀ ਮਜ਼ਬੂਤੀ ਦਾ ਪ੍ਰਗਟਾਉਂਦਾ ਹੈ।

ਇਹ ਵੀ ਪੜ੍ਹੋ-ਕੈਲਗਰੀ ’ਚ ਪੰਜਾਬੀ ਸਮੇਤ 3 ਗ੍ਰਿਫਤਾਰ , 30 ਲੱਖ ਡਾਲਰ ਦਾ ਨਸ਼ਾ ਬਰਾਮਦ

ਨਾਲ ਹੀ ਮੀਟਿੰਗ ’ਚ ਉਨ੍ਹਾਂ ਨੇ ਪ੍ਰਤੀਨਿਧੀਆਂ ਨੂੰ ਸੰਸਾਰਿਕ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਭਾਰਤ ਦੀ ਮੌਜੂਦਾ ਲੋੜਾਂ ਬਾਰੇ ਜਾਣਕਾਰੀ ਦਿੱਤੀ। ਰਾਜਦੂਤ ਨੇ ਭਰੋਸਾ ਦਿੱਤਾ ਕਿ ਦੂਤਘਰ ਅਤੇ ਵਣਜ ਦੂਤਘਰ ਭਾਈਚਾਰੇ ਦੀ ਮਦਦ ਦੀ ਪੇਸ਼ਕਸ਼ਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਉਨ੍ਹਾਂ ਨੂੰ ਦਿਸ਼ਾ ਦੇਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ। ਇਸ ਦੌਰਾਨ ਭਾਈਚਾਰੇ ਦੇ ਕਈ ਨੇਤਾਵਾਂ ਨੇ ਯੋਗਦਾਨ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਰੇਖਾਬੱਧ ਕੀਤਾ।

ਇਹ ਵੀ ਪੜ੍ਹੋ-ਪੰਜਾਬ 'ਚ ਕੋਰੋਨਾ ਦੇ ਵਿਗੜੇ ਹਾਲਾਤ ਦਰਮਿਆਨ ਕੈਪਟਨ ਨੇ ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News