ਭਾਰਤ-ਚੀਨ ਦੇ ਫ਼ੌਜੀਆਂ ਨੇ ਸਰਹੱਦ ''ਤੇ ਮਠਿਆਈਆਂ ਭੇਟ ਕਰਕੇ ਇਕ ਦੂਜੇ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ

Sunday, Jan 02, 2022 - 02:49 PM (IST)

ਭਾਰਤ-ਚੀਨ ਦੇ ਫ਼ੌਜੀਆਂ ਨੇ ਸਰਹੱਦ ''ਤੇ ਮਠਿਆਈਆਂ ਭੇਟ ਕਰਕੇ ਇਕ ਦੂਜੇ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ

ਇੰਟਰਨੈਸ਼ਨਲ ਡੈਸਕ- ਭਾਰਤ ਤੇ ਚੀਨ ਨੇ ਸਰਹੱਦੀ ਵਿਵਾਦ ਨੂੰ ਲੈ ਕੇ ਚਲ ਰਹੀ ਤਲਖ਼ੀ ਦੇ ਬਾਵਜੂਦ ਨਵੇਂ ਸਾਲ 'ਤੇ ਰਿਸ਼ਤਿਆਂ 'ਚ ਨਰਮੀ ਦਿਖਾਈ। ਨਵੇਂ ਸਾਲ 2022 ਦਾ ਸਵਾਗਤ ਕਰਦੇ ਹੋਏ ਭਾਰਤੀ ਤੇ ਚੀਨੀ ਫ਼ੌਜੀਆਂ ਨੇ ਸ਼ਨੀਵਾਰ ਨੂੰ ਪੂਰਬੀ ਲੱਦਾਖ ਸਮੇਤ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ਦੇ ਨਾਲ ਕਈ ਸਰਹੱਦੀ ਚੌਕੀਆਂ 'ਤੇ ਮਠਿਆਈਆਂ ਤੇ ਸ਼ੁਭਕਾਮਨਾਵਾਂ ਦਾ ਆਦਾਨ-ਪ੍ਰਦਾਨ ਕੀਤਾ।

ਇਹ ਵੀ ਪੜ੍ਹੋ : ਕੇਪ ਟਾਊਨ 'ਚ ਦੱਖਣੀ ਅਫ਼ਰੀਕਾ ਦੇ ਸੰਸਦ ਭਵਨ 'ਚ ਲੱਗੀ ਅੱਗ (ਤਸਵੀਰਾਂ)

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਲੱਦਾਖ਼ 'ਚ ਟਕਰਾਅ ਵਾਲੇ ਕਈ ਬਿੰਦੂਆਂ 'ਤੇ 18 ਮਹੀਨੇ ਤੋਂ ਵੱਧ ਦੇ ਲੰਬੇ ਅੜਿੱਕੇ ਵਿਚਾਲੇ ਦੋਵੇਂ ਪੱਖਾਂ ਨੇ ਇਕ ਦੂਜੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
PunjabKesari

ਇਹ ਵੀ ਪੜ੍ਹੋ : ਚੀਨ : ਅੰਡਰਗਰਾਊਂਡ ਮਾਰਕੀਟ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ

ਪੈਂਗੋਂਗ ਝੀਲ ਖੇਤਰਾਂ 'ਚ ਹਿੰਸਕ ਝੜਪ ਦੇ ਬਾਅਦ ਪੰਜ ਮਈ, 2020 ਨੂੰ ਭਾਰਤੀ ਤੇ ਚੀਨੀ ਫ਼ੌਜੀਆਂ ਦਰਮਿਆਨ ਪੂਰਬੀ ਲੱਦਾਖ ਸਰਹੱਦੀ ਅੜਿੱਕਾ ਸ਼ੁਰੂ ਹੋ ਗਿਆ ਸੀ। ਫੌਜੀ ਤੇ ਡਿਪਲੋਮੈਟਿਕ ਵਾਰਤਾ ਦੇ ਜ਼ਰੀਏ ਦੋਵੇਂ ਪੱਖਾਂ ਨੇ ਪਿਛਲੇ ਸਾਲ ਪੈਂਗੋਂਗ ਝੀਲ ਦੇ ਉੱਤਰ ਤੇ ਦੱਖਣੀ ਕਿਨਾਰੇ ਤੇ ਗੋਗਰਾ ਖੇਤਰ ਤੋਂ ਫ਼ੌਜੀਆਂ ਦੇ ਪਿੱਛੇ ਹੱਟਣ ਦੀ ਪ੍ਰਕਿਰਿਆ ਪੂਰੀ ਕੀਤੀ ਸੀ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News