ਜਬਰੀ ਵਸੂਲੀ ਮਾਮਲਾ: ਅਰੁਣਦੀਪ ਥਿੰਦ ਨੇ ਖੁਦ ਨੂੰ ਦੱਸਿਆ ਬੇਕਸੂਰ, ਕਿਹਾ- ਗੈਂਗਸਟਰ ਦੱਸ ਮੈਨੂੰ ਫਸਾ ਰਹੀ ਕੈਨੇਡਾ ਪੁਲਸ

Tuesday, Feb 20, 2024 - 01:05 PM (IST)

ਜਬਰੀ ਵਸੂਲੀ ਮਾਮਲਾ: ਅਰੁਣਦੀਪ ਥਿੰਦ ਨੇ ਖੁਦ ਨੂੰ ਦੱਸਿਆ ਬੇਕਸੂਰ, ਕਿਹਾ- ਗੈਂਗਸਟਰ ਦੱਸ ਮੈਨੂੰ ਫਸਾ ਰਹੀ ਕੈਨੇਡਾ ਪੁਲਸ

ਟੋਰਾਂਟੋ (ਏਜੰਸੀ)- ਕੈਨੇਡਾ ਵਿੱਚ ਦੱਖਣੀ ਏਸ਼ਿਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰੌਤੀ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮੂਲ ਦੇ ਇੱਕ ਵਿਅਕਤੀ ਨੇ ਆਪਣੀ ਬੇਗੁਨਾਹੀ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਪੁਲਸ ਉਸ ਨੂੰ ਉੱਚ ਪੱਧਰੀ ਗੈਂਗਸਟਰ ਵਜੋਂ ਪੇਸ਼ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 39 ਸਾਲਾ ਅਰੁਣਦੀਪ ਥਿੰਦ ਪੰਜਾਬੀ ਮੂਲ ਦੇ ਉਨ੍ਹਾਂ 5 ਲੋਕਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ 8 ਫਰਵਰੀ ਨੂੰ ਪੀਲ ਰੀਜਨਲ ਪੁਲਸ ਦੀ ਐਕਸਟੌਰਸ਼ਨ ਟਾਸਕ ਫੋਰਸ ਨੇ ਜ਼ਬਰਨ ਵਸੂਲੀ, ਹਥਿਆਰ ਰੱਖਣ ਅਤੇ ਧੋਖਾਧੜੀ ਸਮੇਤ ਅਪਰਾਧਾਂ ਦੀ ਇੱਕ ਲੰਬੀ ਸੂਚੀ ਦੇ ਸਬੰਧ ਵਿੱਚ ਕੀਤਾ ਗਿਆ ਸੀ। ਹਾਲਾਂਕਿ, ਅਰੁਣਦੀਪ ਦੋ ਹਫ਼ਤੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਹੁਣ ਜ਼ਮਾਨਤ 'ਤੇ ਰਿਹਾਅ ਹੋ ਗਿਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਕੈਨੇਡੀਅਨ ਮੀਡੀਆ ਨੂੰ ਕਿਹਾ ਕਿ ਉਹ ਦੋਸ਼ੀ ਨਹੀਂ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ 5 ਪੰਜਾਬੀਆਂ ਦੀ ਜ਼ਮਾਨਤ ’ਤੇ ਬਵਾਲ, ਜੇਲ੍ਹ ’ਚੋਂ ਬਾਹਰ ਆਉਂਦੇ ਹੀ ਬਣਾਉਣ ਲੱਗੇ ਰੀਲਜ਼

ਸੀ.ਟੀ.ਵੀ. ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਸੰਗੀਤ ਨਿਰਮਾਤਾ ਥਿੰਦ ਨੇ ਕਿਹਾ, "ਮੇਰਾ ਵੀ ਪਰਿਵਾਰ ਹੈ। ਮੇਰੇ ਬੱਚੇ ਵੀ ਹਨ। ਮੇਰੇ ਬੱਚੇ ਰੋ ਰਹੇ ਹਨ, 'ਡੈਡੀ ਕੋਈ ਅਪਰਾਧੀ ਨਹੀਂ ਹਨ।' ਤੁਸੀਂ ਲੋਕ (ਮੀਡੀਆ ਅਤੇ ਪੁਲਸ) ਨੇ ਦਿਖਾਇਆ (ਮੇਰੀ ਫੋਟੋ) ਕਿ ਮੈਂ ਅਪਰਾਧੀ ਹਾਂ, ਮੈਂ ਨਹੀਂ ਹਾਂ।" ਭਾਰਤੀ ਅਤੇ ਦੱਖਣ ਏਸ਼ੀਆਈ ਵਪਾਰਕ ਭਾਈਚਾਰਿਆਂ ਵਿਰੁੱਧ ਜਬਰੀ ਵਸੂਲੀ ਦੀਆਂ ਧਮਕੀਆਂ ਦੇ ਵਾਧੇ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਥਿੰਦ ਨੇ ਨਿਊਜ਼ ਆਊਟਲੈੱਟ ਨੂੰ ਦੱਸਿਆ ਕਿ ਉਹ ਕਦੇ ਵੀ ਸੰਗਠਿਤ ਅਪਰਾਧ ਅਤੇ ਜਬਰਨ ਵਸੂਲੀ ਵਿੱਚ ਸ਼ਾਮਲ ਨਹੀਂ ਰਿਹਾ। ਸਗੋਂ ਉਹ ਖ਼ੁਦ ਇਹਨਾਂ ਧਮਕੀਆਂ ਦਾ "ਪੀੜਤ" ਰਿਹਾ ਹੈ। ਥਿੰਦ ਨੇ ਕਿਹਾ ਕਿ ਉਸਦੀ ਗ੍ਰਿਫਤਾਰੀ ਤੋਂ ਕੁਝ ਦਿਨ ਪਹਿਲਾਂ, ਉਸਦਾ ਦੋਸਤ ਜੋ ਕਿ ਬਰੈਂਪਟਨ ਵਿੱਚ ਇੱਕ ਰੈਸਟੋਰੈਂਟ ਦਾ ਮਾਲਕ ਹੈ, ਨੂੰ ਵੀ ਜਬਰਨ ਵਸੂਲੀ ਕਰਨ ਵਾਲਿਆਂ ਨੇ ਨਿਸ਼ਾਨਾ ਬਣਾਇਆ ਸੀ। ਉਸ ਦੇ ਦੋਸਤ ਨੇ ਉਸ ਨੂੰ ਨੰਬਰ ਦਿੱਤਾ ਅਤੇ ਉਸ ਨੂੰ ਪਰੇਸ਼ਾਨ ਕਰਨ ਵਾਲੇ ਲੋਕਾਂ ਨਾਲ ਗੱਲ ਕਰਨ ਲਈ ਕਿਹਾ। ਥਿੰਦ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸ ਨੇ ਉਸ ਵਿਅਕਤੀ ਨਾਲ ਫ਼ੋਨ 'ਤੇ ਗੱਲ ਕੀਤੀ ਜਿਸ ਨੇ ਉਸ ਨੂੰ ਕਾਰ ਡੀਲਰਸ਼ਿਪ 'ਤੇ ਜਾਣ ਲਈ ਮਜ਼ਬੂਰ ਕੀਤਾ। ਥਿੰਦ ਨੇ ਅੱਗੇ ਕਿਹਾ ਕਿ ਡੀਲਰਸ਼ਿਪ 'ਤੇ ਉਸ ਨੇ ਇੱਕ ਫੋਨ ਕਾਰ ਕੰਪਨੀ ਦੇ ਮਾਲਕ ਨੂੰ ਦੇ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਮੇਰਾ ਇਸ ਨਾਲ ਕੋਈ ਵਾਸਤਾ ਨਹੀਂ ਹੈ। ਤੁਸੀਂ ਲੋਕ ਇੱਕ-ਦੂਜੇ ਨਾਲ ਗੱਲ ਕਰੋ ਅਤੇ ਮੈਨੂੰ ਇਸ ਵਿੱਚੋਂ ਬਾਹਰ ਕੱਢ ਦਿਓ। ਥਿੰਦ ਨੇ ਦੱਸਿਆ ਕਿ ਉਦੋਂ ਹੀ ਪੁਲਸ ਆਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਵੀ ਪੜ੍ਹੋ: ਕੈਨੇਡੀਅਨ ਪੁਲਸ ਨੂੰ ਭਾਰਤੀ ਸ਼ਖ਼ਸ ਨੇ ਪਾਈਆਂ ਭਾਜੜਾਂ, ਕੀਤੀ ਗ੍ਰਿਫ਼ਤਾਰੀ ਵਾਰੰਟ ਦੀ ਮੰਗ, ਜਾਣੋ ਕੀ ਕੀਤਾ ਕਾਂਡ

ਇਹ ਪੁੱਛੇ ਜਾਣ 'ਤੇ ਕਿ ਉਸਨੇ ਆਪਣੇ ਸੋਸ਼ਲ ਮੀਡੀਆ 'ਤੇ ਬੰਦੂਕ ਫੜੀ ਹੋਏ ਤਸਵੀਰਾਂ ਅਤੇ ਵੀਡੀਓਜ਼ ਕਿਉਂ ਪੋਸਟ ਕੀਤੀਆਂ, ਥਿੰਦ ਨੇ ਚੈਨਲ ਨੂੰ ਦੱਸਿਆ ਕਿ ਇਹ ਤਸਵੀਰ ਕਈ ਸਾਲ ਪਹਿਲਾਂ ਇੱਕ ਸੰਗੀਤ ਵੀਡੀਓ ਫਿਲਮਾਉਂਦੇ ਸਮੇਂ ਲਈ ਗਈ ਸੀ ਅਤੇ "ਬੰਦੂਕ ਵੀ ਅਸਲੀ ਨਹੀਂ ਸੀ"। ਉਸ ਨੇ ਕਿਹਾ ਕਿ ਉਹ ਦੇਸ਼ ਵਿੱਚ ਕਦੇ ਵੀ ਸੰਗਠਿਤ ਅਪਰਾਧ ਜਾਂ ਜਬਰਨ ਵਸੂਲੀ ਦਾ ਹਿੱਸਾ ਨਹੀਂ ਰਿਹਾ ਹੈ। ਥਿੰਦ ਦਾ ਮੰਨਣਾ ਹੈ ਕਿ ਪੁਲਸ ਉਸਨੂੰ "ਉੱਚ-ਪੱਧਰੀ ਗੈਂਗਸਟਰ" ਵਜੋਂ ਗਲਤ ਢੰਗ ਨਾਲ ਪੇਸ਼ ਕਰ ਰਹੀ ਹੈ, ਅਤੇ ਉਸਦੇ ਮਗਸ਼ੌਟ ਦੀ ਵਰਤੋਂ ਕਰ ਰਹੀ ਹੈ। ਇਸ ਤੋਂ ਇਲਾਵਾ ਥਿੰਦ ਨੇ ਕਿਹਾ ਕਿ ਉਹ ਪੀਲ ਪੁਲਸ ਵੱਲੋਂ ਚਾਰਜ ਕੀਤੇ ਗਏ 4 ਹੋਰ ਵਿਅਕਤੀਆਂ, ਗਗਨ ਅਜੀਤ ਸਿੰਘ, ਅਨਮੋਲਦੀਪ ਸਿੰਘ, ਹਸ਼ਮੀਤ ਕੌਰ ਅਤੇ ਲਾਇਮਨਜੋਤ ਕੌਰ ਨੂੰ ਮਿਲਿਆ ਨਹੀਂ ਹੈ ਅਤੇ ਉਸ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। 

ਇਹ ਵੀ ਪੜ੍ਹੋ: ਪੁਤਿਨ ਨੇ ਕਿਮ ਜੋਂਗ ਉਨ ਲਈ ਤੋੜਿਆ ਸੰਯੁਕਤ ਰਾਸ਼ਟਰ ਦਾ ਨਿਯਮ! ਗਿਫ਼ਟ ਕੀਤੀ 'ਰਸ਼ੀਅਨ ਮੇਡ ਕਾਰ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News