ਲੰਡਨ ''ਚ ਭਾਰਤੀਆਂ ਦਾ ਵਧਿਆ ਮਾਣ, ਗੌਤਮ ਰੰਗਰਾਜਨ ਬਣੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਖ਼ਾਸ ਸਲਾਹਕਾਰ

Thursday, Aug 13, 2026 - 02:03 AM (IST)

ਲੰਡਨ ''ਚ ਭਾਰਤੀਆਂ ਦਾ ਵਧਿਆ ਮਾਣ, ਗੌਤਮ ਰੰਗਰਾਜਨ ਬਣੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਖ਼ਾਸ ਸਲਾਹਕਾਰ

ਲੰਡਨ (ਏਜੰਸੀ) : ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਭਾਰਤੀ ਮੂਲ ਦੇ ਇਕ ਅਗਾਂਹਵਧੂ ਰਣਨੀਤੀਕਾਰ ਅਤੇ ਮੀਡੀਆ ਖੇਤਰ ਦੇ ਕਾਰਜਕਾਰੀ ਅਧਿਕਾਰੀ ਨੂੰ ਢਾਂਚੇ ਅਤੇ ਪ੍ਰਕਿਰਿਆ ਦੇ ਮਾਮਲੇ ਵਿਚ ਐਕਸਪਰਟ ਐਡਵਾਈਜ਼ਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਬੀ. ਬੀ. ਸੀ. ਦੇ ਸਾਬਕਾ ਰਣਨੀਤੀਕਾਰ ਅਤੇ ਸੰਗੀਤਕਾਰ ਗੌਤਮ ਰੰਗਰਾਜਨ ਇਸ ਹਫ਼ਤੇ ‘10 ਡਾਊਨਿੰਗ ਸਟ੍ਰੀਟ’ (ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਦਫ਼ਤਰ ਅਤੇ ਸਰਕਾਰੀ ਰਿਹਾਇਸ਼) ਵਿਚ ਇਸ ਨਵੇਂ ਅਹੁਦੇ ਦਾ ਚਾਰਜ ਸੰਭਾਲਣਗੇ। ਗੌਤਮ ਰੰਗਰਾਜਨ ਨੂੰ ਢਾਂਚੇ ਅਤੇ ਪ੍ਰਕਿਰਿਆ ਦੇ ਮੁੱਦਿਆਂ ’ਤੇ ਐਕਸਪਰਟ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਤੁਰਕੀ ਦਾ ਸ਼ਾਂਤੀ ਵੱਲ ਵੱਡਾ ਕਦਮ ! ਹਜ਼ਾਰਾਂ ਕੁਰਦਿਸ਼ ਬਾਗ਼ੀਆਂ ਨੂੰ ਕੀਤਾ ਮੁਆਫ਼

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਐਲਾਨ ਵਿਚ ਕਿਹਾ ਗਿਆ ਹੈ, ‘‘ਗੌਤਮ ਨੂੰ ਕਾਰਪੋਰੇਟ ਰਣਨੀਤੀ ਦਾ ਵਿਆਪਕ ਤਜਰਬਾ ਹੈ।’’ ਪਿਛਲੇ ਮਹੀਨੇ ਲੇਬਰ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਬਰਨਹੈਮ ਨੇ ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ ਕਰਨ ਦਾ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਇਸ ਦੀ ਸ਼ੁਰੂਆਤ ਮੈਨਚੈਸਟਰ ਵਿਚ ਸਥਿਤ ਨੰਬਰ 10 ਨਾਰਥ ਦੇ ਸ਼ੁਰੂਆਤ ਨਾਲ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News