ਇਟਲੀ ਤੋਂ ਭਾਰਤ ਤੇ ਭਾਰਤ ਤੋਂ ਇਟਲੀ ਆਉਣ-ਜਾਣ ਵਾਲੇ ਭਾਰਤੀ ਹੋ ਰਹੇ ਹਨ ਕਥਿਤ ਤੌਰ ''ਤੇ ਖੱਜਲ-ਖ਼ੁਆਰ

Monday, Dec 06, 2021 - 10:08 AM (IST)

ਬੈਰਗਾਮੋ (ਬਿਊਰੋ): ਕੋਰੋਨਾ ਮਹਾਮਾਰੀ ਨੇ ਇਟਲੀ ਦੇ ਭਾਰਤੀਆਂ ਨੂੰ ਜਿੱਥੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰ ਰੱਖਿਆ ਹੈ ਉੱਥੇ ਭਾਰਤ ਤੋਂ ਇਟਲੀ ਤੇ ਇਟਲੀ ਤੋਂ ਭਾਰਤ ਨੂੰ ਜਾਣ ਵਾਲੀਆਂ ਸਪਾਈਸਜੈੱਟ ਦੀਆਂ ਫਲਾਈਟਾਂ ਵੀ ਭਾਰਤੀਆਂ ਨੂੰ ਖੱਜਲ ਕਰਨ ਵਿੱਚ ਕਥਿਤ ਤੌਰ 'ਤੇ ਕੋਈ ਕਸਰ ਨਹੀਂ ਛੱਡ ਰਹੀਆਂ। 1 ਦਸੰਬਰ ਨੂੰ ਅੰਮ੍ਰਿਤਸਰ ਤੋਂ ਰੋਮ ਆ ਰਹੀ ਫਲਾਈਟ ਦੀ ਦੇਰੀ ਹੋਣ ਕਰਕੇ ਯਾਤਰੀਆਂ ਨੂੰ ਏਅਰਪੋਰਟ 'ਤੇ ਕਾਫੀ ਪ੍ਰੇਸ਼ਾਨੀ ਪੇਸ਼ ਆਈ ਹੈ। ਬੇਸ਼ੱਕ ਕਿ ਯਾਤਰੀਆਂ ਨੇ ਦੁੱਖੀ ਹੋਕੇ ਪ੍ਰਬੰਧਕਾਂ ਨੂੰ ਰੱਜ ਕੇ ਕੋਸਿਆ ਵੀ ਪਰ ਲੱਗਦਾ ਨਹੀਂ ਕਿ ਯਾਤਰੀਆਂ ਦੀ ਇਹ ਤਕਲੀਫ ਕਿਸੇ ਨੂੰ ਨਜ਼ਰੀਂ ਆਈ ਹੋਵੇ।

ਇਸ ਉਡਾਣ ਵੱਲੋਂ ਲੇਟ ਹੋਣਾ ਹੁਣ ਆਮ ਜਿਹਾ ਬਣਦਾ ਜਾ ਰਿਹਾ, ਜਿਸ ਕਾਰਨ ਵਿਚਾਰੇ ਉਹ ਭਾਰਤੀ ਪੈਸੇ ਵੀ ਖਰਚਦੇ ਹਨ ਤੇ ਰੱਜ ਕੇ ਖੱਜਲ -ਖ਼ੁਆਰ ਵੀ ਹੁੰਦੇ ਹਨ ਜਿਹੜੇ ਇਸ ਏਅਰ ਲਾਈਨ ਵਿੱਚ ਇਨੀਂ ਦਿਨੀਂ ਸਫਰ ਕਰ ਰਹੇ ਹਨ।ਬੀਤੇ ਦਿਨ ਸ੍ਰੀ ਅਮ੍ਰਿੰਤਸਰ ਤੋਂ ਰੋਮ ਆਉਣ ਵਾਲੀ ਫਲਾਈਟ ਭੇਦ ਭਰੇ ਕਾਰਨਾਂ ਕਾਰਨ ਜਿੱਥੇ ਇੱਕ ਦਿਨ ਦੇਰੀ ਨਾਲ ਅੰਮ੍ਰਿਤਸਰ ਤੋਂ ਉੱਡੀ, ਉੱਥੇ ਰੋਮ ਤੇ ਬੈਰਗਾਮੋ ਤੋਂ ਭਾਰਤ ਜਾਣ ਵਾਲੀਆਂ ਫਲਾਈਟਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਜਾਣ ਨਾਲ ਯਾਤਰੀਆਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਹੋਰ ਤਾਂ ਹੋਰ ਇਸ ਏਅਰ ਲਾਈਨ ਨੇ ਪਹਿਲਾਂ ਯਾਤਰੀਆਂ ਨੂੰ ਜ਼ਿਆਦਾ ਭਾਰ ਵੀ ਲਿਜਾਣ ਦਾ ਟਿਕਟ 'ਤੇ ਲਿਖਿਆ ਹੋਇਆ ਸੀ ਜਿਹਨਾਂ ਕਿ ਪਹਿਲਾਂ ਤੋਂ ਟਿਕਟਾਂ ਲੈ ਰੱਖੀਆ ਹਨ ਪਰ ਹੁਣ ਭਾਰ ਵੀ ਘਟਾ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਖ਼ੌਫ, ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਲਈ ਨਵੇਂ ਨਿਰਦੇਸ਼ ਕੀਤੇ ਜਾਰੀ

ਇਹ ਵੀ ਯਾਤਰੀਆਂ ਲਈ ਨਿਰਾਸ਼ਾ ਦਾ ਕਾਰਨ ਬਣਿਆ ਹੋਇਆ ਹੈ।ਯਾਤਰੀਆ ਦਾ ਕਹਿਣਾ ਸੀ ਕਿ ਸਪਾਈਸ ਏਅਰਲਾਈਨ ਪਤਾ ਨਹੀ ਕਿਉਂ ਜਾਣ-ਬੁੱਝ ਕੇ ਲੋਕਾਂ ਨੂੰ ਖ਼ਰਾਬ ਕਰ ਰਹੀ ਹੈ, ਜਿਸ ਕਰਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਪਾਈਸ ਜੈੱਟ ਦੀਆਂ ਟਿਕਟਾਂ ਸੋਚ ਸਮਝ ਕੇ ਹੀ ਲੈਣ ਨਹੀ ਜਾਂ ਫਿਰ ਇਹ ਪਹਿਲਾਂ ਵੀ ਮਨ ਬਣਾ ਲੈਣ ਕਿ ਉਹ ਭਾਰਤ ਦੀ ਯਾਤਰਾ 'ਤੇ ਨਹੀ ਸਗੋਂ ਖੱਜਰ-ਖ਼ੁਆਰੀ ਦੇ ਰਾਹ ਉੱਤੇ ਜਾ ਰਹੇ ਹਨ।ਕੁਝ ਯਾਤਰੀਆਂ ਨੇ ਤਾਂ ਇਹ ਵੀ ਦੁੱਖ ਸਾਂਝਾ ਕੀਤਾ ਕਿ ਇੱਕ ਤਾਂ ਪਹਿਲਾਂ ਹੀ ਉਹ ਮਹਿੰਗੀਆਂ ਟਿਕਟਾਂ ਨਾਲ ਸਫਰ ਕਰਦੇ ਹਨ, ਦੂਜਾ ਜੇਕਰ ਉਹਨਾਂ ਵਿੱਚੋਂ ਕਿਸੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਜਾਵੇ ਤਾਂ ਉਹ ਯਾਤਰੀ ਉਸ ਸਮੇਂ ਤੱਕ ਸਫਰ ਨਹੀ ਕਰ ਸਕਦਾ ਜਦੋਂ ਤੱਕ ਉਸ ਦੀ ਕੋਰੋਨਾ ਰਿਪੋਰਟ ਨੈਗਟਿਵ ਨਾ ਹੋਵੇ। ਅਜਿਹੇ ਹਾਲਾਤਾਂ ਵਿੱਚ ਪੀੜਤ ਯਾਤਰੀ ਨੂੰ ਟਿਕਟ ਦਾ ਕੋਈ ਰੀਫੰਡ ਨਹੀ ਮਿਲਦਾ। ਕੋਰੋਨਾ ਪਾਜ਼ੇਟਿਵ ਹੋਣ ਵਿੱਚ ਯਾਤਰੀ ਦਾ ਕੋਈ ਦੋਸ਼ ਨਹੀਂ ਹੁੰਦਾ ਤੇ ਸਰਕਾਰ ਦੇ ਹੁਕਮ ਮੰਨਦਾ ਉਹ ਯਾਤਰੀ ਯਾਤਰਾ ਨਹੀ ਕਰਦਾ ਪਰ ਅਫ਼ਸੋਸ ਉਸ ਵਿਚਾਰੇ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ ਜਿਸ ਵੱਲ ਭਾਰਤ ਤੇ ਇਟਲੀ ਸਰਕਾਰ ਉਚੇਚਾ ਧਿਆਨ ਦੇਵੇ ਤਾਂ ਜੋ ਲੋਕਾਂ ਦੀ ਲੁੱਟ ਹੋਣੋ ਬਚ ਸਕੇ।


Vandana

Content Editor

Related News