ਕੈਨੇਡਾ 'ਚ ਭਾਰਤੀ ਨੌਜਵਾਨ ਲਾਪਤਾ, ਚਿੰਤਾ 'ਚ ਮਾਪੇ

Thursday, Sep 19, 2024 - 06:31 PM (IST)

ਕੈਨੇਡਾ 'ਚ ਭਾਰਤੀ ਨੌਜਵਾਨ ਲਾਪਤਾ, ਚਿੰਤਾ 'ਚ ਮਾਪੇ

ਸਰੀ : ਕੈਨੇਡਾ ਵਿਚ ਇਕ ਭਾਰਤੀ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਸਰੀ ਸ਼ਹਿਰ ਨਾਲ ਸਬੰਧਤ ਵਿਸ਼ਾਲ ਬਜਾਜ ਦੀ ਭਾਲ ਵਿਚ ਜੁਟੀ ਪੁਲਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਵਿਸ਼ਾਲ ਬਜਾਜ 13 ਸਤੰਬਰ ਨੂੰ ਦੇਰ ਸ਼ਾਮ ਤਕਰੀਬਨ ਪੌਣੇ ਨੌਂ ਵਜੇ ਘਰੋਂ ਰਵਾਨਾ ਹੋਇਆ ਪਰ ਇਸ ਮਗਰੋਂ ਹੁਣ ਤੱਕ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।ਵਿਸ਼ਾਲ ਬਜਾਜ ਵੈਨਕੂਵਰ ਵਿਖੇ ਕੰਮ ਕਰਦਾ ਸੀ ਅਤੇ 15 ਸਤੰਬਰ ਨੂੰ ਸਰੀ ਪੁਲਸ. ਨੂੰ ਇਤਲਾਹ ਮਿਲੀ ਕਿ ਉਹ ਆਪਣੇ ਕੰਮ ਵਾਲੀ ਥਾਂ ’ਤੇ ਨਹੀਂ ਪਹੁੰਚਿਆ। 15 ਸਤੰਬਰ ਨੂੰ ਹੀ ਵਿਸ਼ਾਲ ਬਜਾਜ ਦਾ ਬੈਕਪੈਕ ਅਲੈਕਸ ਫਰੇਜ਼ਰ ਬ੍ਰਿਜ ’ਤੇ ਪੈਦਲ ਮੁਸਾਫਰਾਂ ਲਈ ਬਣੇ ਵਾਕਵੇਅ ਤੋਂ ਬਰਾਮਦ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ, ਆਸਟ੍ਰੇਲੀਆ ਨੇ ਨਿਯਮ ਕੀਤੇ ਸਖ਼ਤ, ਪੰਜਾਬੀਆਂ ਨੇ ਵੀ ਲੱਭ ਲਿਆ ਤੋੜ

ਭਾਲ ਵਿਚ ਜੁਟੀ ਸਰੀ ਪੁਲਸ ਨੇ ਮੰਗੀ ਲੋਕਾਂ ਤੋਂ ਮੰਗੀ 

ਸਰੀ ਪੁਲਸ ਨੇ ਵਿਸ਼ਾਲ ਬਜਾਜ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦੀ ਉਮਰ 27 ਸਾਲ, ਕੱਦ 5 ਫੁੱਟ 7 ਇੰਚ ਅਤੇ ਵਜ਼ਨ ਤਕਰੀਬਨ 64 ਕਿਲੋ ਹੈ। ਉਸ ਦੇ ਵਾਲ ਛੋਟੇ ਅਤੇ ਅੱਖਾਂ ਭੂਰੀਆਂ ਹਨ। ਸਰੀ ਪੁਲਸ. ਦੀ ਮੀਡੀਆ ਰਿਲੇਸ਼ਨਜ਼ ਅਫਸਰ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਮਿਸਿੰਗ ਪਰਸਨਜ਼ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ ਅਤੇ ਪੁਲਸ ਵੱਲੋਂ ਵਿਸ਼ਾਲ ਦੇ ਦੋਸਤਾਂ ਜਾਂ ਸਾਥੀਆਂ ਨਾਲ ਸੰਪਰਕ ਕਰ ਕੇ ਉਸ ਦਾ ਪਤਾ-ਟਿਕਾਣਾ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਵਿਸ਼ਾਲ ਬਜਾਜ ਦਾ ਪਰਵਾਰ ਅਤੇ ਪੁਲਸ ਉਸ ਦੀ ਸੁੱਖ-ਸਾਂਦ ਬਾਰੇ ਬੇਹੱਦ ਚਿੰਤਤ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਿਸ਼ਾਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕਰਦਿਆਂ ਫਾਈਲ 2024-138453 ਦਾ ਜ਼ਿਕਰ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News