ਸਿੰਗਾਪੁਰ ''ਚ ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ ਗੁਹਾਰ
Monday, Jun 22, 2026 - 03:42 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਭਾਰਤੀ ਅਤੇ ਬੰਗਲਾਦੇਸ਼ੀ ਕਾਮੇ ਵੱਡੀ ਮੁਸੀਬਤ ਵਿਚ ਹਨ। ਇੱਕ ਮੀਡੀਆ ਰਿਪੋਰਟ ਅਨੁਸਾਰ ਸੋਮਵਾਰ ਨੂੰ 100 ਤੋਂ ਵੱਧ ਪ੍ਰਵਾਸੀ ਕਾਮੇ ਆਪਣੀਆਂ ਬਕਾਇਆ ਤਨਖਾਹਾਂ ਦੀ ਮੰਗ ਨੂੰ ਲੈ ਕੇ ਸਿੰਗਾਪੁਰ ਦੇ ਮਨੁੱਖੀ ਸ਼ਕਤੀ ਮੰਤਰਾਲੇ ਦੇ ਬਾਹਰ ਇਕੱਠੇ ਹੋਏ। ਇਹ ਕਾਮੇ ਆਪਣੇ ਹੱਕਾਂ ਲਈ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਹਨ।
ਇਹ ਸਾਰੇ ਕਾਮੇ 'ਕੇ.ਪੀ.ਏ. ਇੰਜੀਨੀਅਰਿੰਗ' ਨਾਮਕ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ, ਜੋ ਏਅਰ-ਕੰਡੀਸ਼ਨਰ ਮੇਨਟੇਨੈਂਸ ਸੇਵਾਵਾਂ ਪ੍ਰਦਾਨ ਕਰਦੀ ਹੈ। ਕਾਮਿਆਂ ਦਾ ਦਾਅਵਾ ਹੈ ਕਿ ਕੰਪਨੀ ਨੇ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਤਨਖਾਹ ਨਹੀਂ ਦਿੱਤੀ ਹੈ। ਇਸ ਦੌਰਾਨ ਖ਼ਬਰ ਮਿਲੀ ਹੈ ਕਿ ਕੰਪਨੀ ਨੇ ਆਪਣਾ ਕਾਰੋਬਾਰ ਵੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਮਜ਼ਦੂਰਾਂ ਵਿੱਚ ਭਾਰੀ ਚਿੰਤਾ ਅਤੇ ਦਹਿਸ਼ਤ ਪਾਈ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪੜ੍ਹਨ ਲਈ ਅਮਰੀਕਾ ਜਾਣਾ ਹੁਣ ਹੋਰ ਵੀ ਹੋਵੇਗਾ ਮੁਸ਼ਕਲ! ਸਖਤ ਕਦਮ ਚੁੱਕਣ ਦੀ ਤਿਆਰੀ 'ਚ ਟਰੰਪ ਸਰਕਾਰ
ਇੱਕ ਭਾਰਤੀ ਕਾਮੇ ਸੰਪਤ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਕੰਪਨੀ ਅਤੇ ਮਾਲਕਾਂ ਕੋਲ ਤਨਖਾਹ ਦਾ ਮੁੱਦਾ ਉਠਾਇਆ, ਪਰ ਕੋਈ ਹੱਲ ਨਹੀਂ ਨਿਕਲਿਆ। ਉਸਨੇ ਕਿਹਾ, "ਸਾਨੂੰ ਪਤਾ ਲੱਗਾ ਹੈ ਕਿ ਕੰਪਨੀ ਨੇ ਆਪਣਾ ਕਾਰੋਬਾਰ ਸਮੇਟ ਲਿਆ ਹੈ, ਅਸੀਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਸਾਨੂੰ ਲੰਬੇ ਸਮੇਂ ਤੋਂ ਭੁਗਤਾਨ ਨਹੀਂ ਕੀਤਾ ਗਿਆ"। ਇੱਕ ਹੋਰ ਟੈਕਨੀਸ਼ੀਅਨ ਰਾਜੇਂਦਰਨ ਬਰਥਾਪ (36) ਨੇ ਦੱਸਿਆ ਕਿ ਉਹ ਆਪਣੀ ਸਥਿਤੀ ਬਾਰੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ, ਜਿਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
ਕਾਰੋਬਾਰੀ ਰਿਕਾਰਡ ਅਨੁਸਾਰ ਕੇ.ਪੀ.ਏ. ਇੰਜੀਨੀਅਰਿੰਗ ਦੇ ਦੋ ਨਿਰਦੇਸ਼ਕ ਹਨ, ਜੋ ਦੋਵੇਂ ਵਿਦੇਸ਼ੀ ਹਨ ਅਤੇ ਸਿੰਗਾਪੁਰ ਦੇ ਹਿੱਲਵਿਊ ਇਲਾਕੇ ਵਿੱਚ ਰਹਿੰਦੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਨਿਰਦੇਸ਼ਕ, ਜੋ ਸਿੰਗਾਪੁਰ ਦਾ ਪੱਕਾ ਨਿਵਾਸੀ (PR) ਹੈ, ਇੰਜੀਨੀਅਰਿੰਗ ਅਤੇ ਪਲੰਬਿੰਗ ਨਾਲ ਜੁੜੀਆਂ 6 ਹੋਰ ਕੰਪਨੀਆਂ ਦਾ ਵੀ ਸੰਚਾਲਨ ਕਰ ਰਿਹਾ ਹੈ।ਫ਼ਿਲਹਾਲ ਸਿੰਗਾਪੁਰ ਦੇ ਮਨੁੱਖੀ ਸ਼ਕਤੀ ਮੰਤਰਾਲੇ ਨੇ ਕਾਮਿਆਂ ਦੀ ਪਛਾਣ ਕਰ ਲਈ ਹੈ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿੱਚ ਵਿਦੇਸ਼ਾਂ ਵਿੱਚ ਬੈਠੇ ਇਨ੍ਹਾਂ ਕਾਮਿਆਂ ਦੇ ਪਰਿਵਾਰ ਵੀ ਸਰਕਾਰ ਤੋਂ ਜਲਦ ਇਨਸਾਫ਼ ਦੀ ਉਮੀਦ ਲਗਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
