'ਭਾਰਤੀ ਜਹਾਜ਼ਾਂ 'ਤੇ ਹਮਲੇ ਬਰਦਾਸ਼ਤ ਨਹੀਂ', ਟਰੰਪ ਨੇ ਈਰਾਨ ਦਾਅਵਿਆਂ ਨੂੰ ਦੱਸਿਆ ਝੂਠ

Friday, Jun 12, 2026 - 07:43 PM (IST)

'ਭਾਰਤੀ ਜਹਾਜ਼ਾਂ 'ਤੇ ਹਮਲੇ ਬਰਦਾਸ਼ਤ ਨਹੀਂ', ਟਰੰਪ ਨੇ ਈਰਾਨ ਦਾਅਵਿਆਂ ਨੂੰ ਦੱਸਿਆ ਝੂਠ

ਵੈੱਬ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਦਿਆਂ ਦੋਸ਼ ਲਾਇਆ ਹੈ ਕਿ ਈਰਾਨ ਨੇ ਜੋ ਜਾਣਕਾਰੀ ਮੀਡੀਆ 'ਚ ਲੀਕ ਕੀਤੀ ਹੈ, ਉਹ ਬਿਲਕੁੱਲ ਝੂਠ ਹੈ। ਟਰੰਪ ਅਨੁਸਾਰ ਈਰਾਨ ਦੇ ਦਾਅਵਿਆਂ ਦਾ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ।

PunjabKesari

ਟਰੰਪ ਨੇ ਈਰਾਨ ਦੇ ਉਸ ਬਿਆਨ ਨੂੰ ਤਰਸਯੋਗ ਦੱਸਿਆ, ਜਿਸ 'ਚ ਉਨ੍ਹਾਂ ਨੇ ਇੱਕ ਡੀਲ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਈਰਾਨੀ ਅਧਿਕਾਰੀਆਂ ਨੂੰ "ਬਹੁਤ ਹੀ ਬੇਈਮਾਨ ਲੋਕ" ਦੱਸਦਿਆਂ ਕਿਹਾ ਕਿ ਉਨ੍ਹਾਂ ਨਾਲ ਨੇਕ ਨੀਅਤ ਨਾਲ ਗੱਲਬਾਤ ਕਰਨਾ ਸੰਭਵ ਨਹੀਂ ਹੈ।

ਇਸ ਦੌਰਾਨ ਇੱਕ ਵੱਡਾ ਖੁਲਾਸਾ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਬੀਤੀ ਰਾਤ Hormuz Strait ਤੋਂ ਨਿਕਲ ਰਹੇ ਭਾਰਤੀ ਜਹਾਜ਼ਾਂ 'ਤੇ ਈਰਾਨ ਵੱਲੋਂ ਇੱਕ ਡਰੋਨ ਹਮਲਾ ਕੀਤਾ ਗਿਆ ਸੀ, ਜਿਸ ਨੂੰ ਸਫਲਤਾਪੂਰਵਕ ਨਾਕਾਮ ਕੀਤਾ ਗਿਆ। ਰਾਸ਼ਟਰਪਤੀ ਟਰੰਪ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਹੈ। ਰਾਸ਼ਟਰਪਤੀ ਨੇ ਈਰਾਨ ਨੂੰ ਤੁਰੰਤ ਆਪਣਾ ਵਤੀਰਾ ਸੁਧਾਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਈਰਾਨ ਨੂੰ ਆਪਣੀਆਂ ਹਰਕਤਾਂ ਸੁਧਾਰਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News