ਸਿੰਗਾਪੁਰ 'ਚ ਭਾਰਤੀ ਨਾਲ ਵਾਪਰਿਆ ਹਾਦਸਾ, ਕਰੇਨ ਦੇ 2 ਹਿੱਸਿਆਂ 'ਚ ਦੱਬਣ ਕਾਰਨ ਹੋਈ ਮੌਤ

06/23/2022 11:35:34 AM

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿਚ ਇਕ ਨਿਰਮਾਣ ਸਥਾਨ 'ਤੇ ਇਕ ਕਰੇਨ ਦੇ 2 ਹਿੱਸਿਆਂ ਵਿਚ ਦੱਬਣ ਕਾਰਨ ਇਕ 32 ਸਾਲਾ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ 10.15 ਵਜੇ '1 ਮੰਡਾਈ ਕਵੇਰੀ ਰੋਡ' 'ਤੇ ਵਾਪਰਿਆ। ਚੈਨਲ 'ਨਿਊਜ਼ ਏਸ਼ੀਆ' ਨੇ ਕਿਰਤ ਮੰਤਰਾਲਾ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ, 'ਹਵਾ ਯਾਂਗ ਇੰਜੀਨੀਅਰਿੰਗ ਕੰਪਨੀ ਦਾ ਭਾਰਤੀ ਕਰਮਚਾਰੀ ਮੋਬਾਈਲ ਕਰੇਨ ਦੀ ਚੈਸੀ ਦੇ ਹੇਠਾਂ ਇਕ ਟੂਲ ਬਾਕਸ 'ਚੋਂ ਕੁਝ ਸਮਾਨ ਕੱਢ ਰਿਹਾ ਸੀ, ਉਦੋਂ ਕਰੇਨ ਮੁੜ ਗਈ। ਉਸ ਦੀ ਛਾਤੀ ਕਰੇਨ ਦੇ 2 ਹਿੱਸਿਆਂ ਵਿਚਕਾਰ ਦੱਬ ਗਈ।'

ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਬੁਲਾਰੇ ਨੇ ਕਰਮਚਾਰੀ ਦਾ ਨਾਮ ਨਹੀਂ ਲਿਆ ਅਤੇ ਕਿਹਾ ਕਿ ਉਸ ਨੂੰ ਕਹੁ ਟੇਕ ਪੁਆਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਚੈਨਲ ਨੇ ਦੱਸਿਆ ਕਿ ਇਸ ਸਾਲ ਸਿੰਗਾਪੁਰ ਵਿਚ ਕੰਮ ਵਾਲੀ ਥਾਂ 'ਤੇ ਮੌਤ ਦਾ ਇਹ 27ਵਾਂ ਮਾਮਲਾ ਹੈ। ਸਾਲ 2021 ਵਿੱਚ ਕੰਮ ਵਾਲੀ ਥਾਂ 'ਤੇ ਕੁੱਲ 37 ਲੋਕਾਂ ਦੀ ਮੌਤ ਹੋਈ ਹੈ। ਇਕੱਲੇ ਅਪ੍ਰੈਲ ਵਿਚ 10 ਲੋਕਾਂ ਦੀ ਮੌਤ ਹੋਈ ਸੀ। ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੰਮ ਵਾਲੀ ਥਾਂ 'ਤੇ ਹੋਣ ਵਾਲੀਆਂ ਮੌਤਾਂ "ਸਵੀਕਾਰਯੋਗ ਨਹੀਂ" ਹਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਵਿਨਾਸ਼ਕਾਰੀ ਭੂਚਾਲ ਕਾਰਨ 1000 ਤੋਂ ਵੱਧ ਮੌਤਾਂ, ਤਾਲਿਬਾਨ ਨੇ ਮੰਗੀ ਅੰਤਰਰਾਸ਼ਟਰੀ ਮਦਦ

ਲੀ ਨੇ ਕਿਹਾ ਸੀ ਕਿ ਆਰਥਿਕਤਾ ਦੇ ਮੁੜ ਖੁੱਲ੍ਹਣ ਅਤੇ ਜ਼ਿਆਦਾ ਕੰਮ ਅਤੇ ਸਮਾਜਿਕ ਗਤੀਵਿਧੀਆਂ ਦੇ ਮੁੜ ਸ਼ੁਰੂ ਕਰਨ ਵਿਚਕਾਰ, "ਸੁਰੱਖਿਆ ਮਾਪਦੰਡਾਂ ਅਤੇ ਤਰੀਕਿਆ ਵਿੱਚ ਗਿਰਾਵਟ ਆਈ ਹੈ" ਅਤੇ ਹਾਦਸਿਆਂ ਦੀ ਗਿਣਤੀ ਵੱਧ ਰਹੀ ਹੈ। ਕਿਰਤ ਮੰਤਰਾਲਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਮ ਵਾਲੀ ਥਾਂ ਦੀ ਖ਼ਰਾਬ ਸੁਰੱਖਿਆ ਵਿਵਸਥਾ ਵਾਲੀਆਂ ਕੰਪਨੀਆਂ ਨੂੰ 14 ਜੂਨ ਤੋਂ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ: 6 ਬੱਚਿਆਂ ਦੀ ਮਾਂ ਦੀ ਕੁੱਖ 'ਚ ਪਲ ਰਹੇ ਹੋਰ 13 ਬੱਚੇ, 19 ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਸੋਚ ਕੇ ਪਿਤਾ ਪਰੇਸ਼ਾਨ


cherry

Content Editor

Related News