ਕੈਨੇਡਾ 'ਚ ਪਿੱਜ਼ਾ ਕਾਰਨ ਚਮਕੀ ਭਾਰਤੀ ਔਰਤ ਦੀ ਕਿਸਮਤ, ਜਿੱਤਿਆ ਜੈਕਪਾਟ
Tuesday, Nov 05, 2024 - 03:30 PM (IST)
ਟੋਰਾਂਟੋ (ਰਾਜ ਗੋਗਨਾ)- ਕੈਨੇਡਾ 'ਚ ਪਿੱਜ਼ਾ ਦਾ ਇੰਤਜ਼ਾਰ ਕਰਨ ਵਾਲੀ ਗੁਜਰਾਤੀ-ਭਾਰਤੀ ਔਰਤ ਦੀ ਜ਼ਿੰਦਗੀ ਅਚਾਨਕ ਬਦਲ ਗਈ। ਰੇਣੂਕਾ ਪਟੇਲ ਦੀ ਕਿਸਮਤ ਪਲਟੀ ਅਤੇ ਉਸ ਨੇ 3 ਲੱਖ ਡਾਲਰ ਜਿੱਤ ਲਏ। ਰੇਣੂਕਾ ਪਟੇਲ ਨਾਮੀਂ ਇਸ ਔਰਤ ਦੀ ਪਿੱਜ਼ਾ ਖਾਣ ਦੀ ਇੱਛਾ ਸੀ। ਉਸ ਨੇ ਇੱਕ ਪਿੱਜ਼ਾ ਸਟੋਰ 'ਤੇ ਇਸ ਲਈ ਆਰਡਰ ਕੀਤਾ। ਪਿੱਜ਼ਾ ਤਿਆਰ ਹੋਣ ਵਿੱਚ ਸਮਾਂ ਲੱਗਣ 'ਤੇ ਰੇਣੂਕਾ ਪਟੇਲ ਨੇ ਜਾਰਜ ਕਨਵੀਨੈਂਸ ਸਟੋਰ, ਮੈਕੇਂਜੀ ਡਰਾਈਵ ਵੈਸਟ, ਵੁੱਡਬ੍ਰਿਜ, ਕੈਨੇਡਾ ਤੋਂ ਲਾਟਰੀ ਦੀ ਟਿਕਟ ਖਰੀਦੀ। ਉਹ ਆਪਣਾ ਟਾਈਮ ਪਾਸ ਕਰਨ ਲਈ ਇੰਸਟੈਂਟ ਕੈਸ਼ ਸਟੈਸ਼ ਖੇਡਣ ਦੀ ਯੋਜਨਾ ਬਣਾ ਰਹੀ ਸੀ ਕਿਉਂਕਿ ਉਸ ਨੇ ਪਿੱਜ਼ਾ ਆਰਡਰ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਪਈ ਪਹਿਲੀ ਵੋਟ, ਕਮਲਾ ਜਾਂ ਟਰੰਪ ਕੌਣ ਬਣੇਗਾ ਰਾਸ਼ਟਰਪਤੀ
ਇਸ ਸਮੇਂ ਉਸਨੇ ਆਪਣੀ ਕਿਸਮਤ ਅਜ਼ਮਾਈ ਅਤੇ ਅੱਖ ਝਪਕਦਿਆਂ ਹੀ ਵੱਡੀ ਰਕਮ ਜਿੱਤ ਲਈ ਜੋ 3 ਲੱਖ ਡਾਲਰ ਦਾ ਜੈਕਪਾਟ ਸੀ। ਜਿੱਤਣ ਤੋਂ ਬਾਅਦ ਉਹ ਕਾਫੀ ਉਤਸ਼ਾਹਿਤ ਵੀ ਸੀ।ਵੁੱਡਬ੍ਰਿਜ ਨਿਵਾਸੀ ਰੇਣੂਕਾ ਪਟੇਲ ਦਾ ਕਹਿਣਾ ਹੈ ਕਿ ਅਮੀਰ ਬਣਨ ਲਈ ਆਪਣੇ ਖਾਲੀ ਸਮੇਂ ਵਿੱਚ ਮੈਂ ਆਪਣੇ ਸਮੇਂ ਦੀ ਵਰਤੋਂ ਲਾਟਰੀ ਖੇਡਣ ਵਿੱਚ ਕਰਦੀ ਸੀ। ਉਹ ਇਸ ਸਬੰਧੀ ਆਪਣੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰਨ ਲਈ ਵੀ ਬਹੁਤ ਉਤਸੁਕ ਸੀ। ਉਸ ਨੇ ਕਿਹਾ ਕਿ ਮੈਂ ਦੋ ਬੱਚਿਆਂ ਦੀ ਮਾਂ ਹਾਂ ਅਤੇ ਮੈਂ ਹਰ ਸਮੇਂ ਸਿਰਫ ਮਨੋਰੰਜਨ ਲਈ ਅਜਿਹੀਆਂ ਕਿਸਮਤ ਮੁਖੀ ਖੇਡਾਂ ਖੇਡਦੀ ਸੀ। ਮੇਰਾ ਉਦੇਸ਼ ਇੰਨੀ ਵੱਡੀ ਰਕਮ ਜਿੱਤਣਾ ਕਦੇ ਨਹੀਂ ਸੀ। ਪਰ ਜਦੋਂ ਮੈਂ ਇੱਕ ਵਾਰ ਵਿੱਚ ਲਾਟਰੀ ਵਿੱਚ ਇੰਨੀ ਵੱਡੀ ਰਕਮ ਜਿੱਤੀ ਤਾਂ ਫਿਰ ਮੇਰੀ ਕਿਸਮਤ ਜਾਗ ਪਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।