ਯੂ. ਏ. ਈ. ''ਚ ਭਾਰਤੀ ਔਰਤ ਨੇ ਜਿੱਤੀ 7 ਕਰੋੜ ਰੁਪਏ ਦੀ ਲਾਟਰੀ

08/21/2019 10:37:05 AM

ਦੁਬਈ— 34 ਸਾਲਾ ਭਾਰਤੀ ਔੌਰਤ ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 10 ਲੱਖ ਅਮਰੀਕੀ ਡਾਲਰ (7 ਕਰੋੜ ਰੁਪਏ ਤੋਂ ਵਧੇਰੇ) ਵਾਲੀ ਲਾਟਰੀ ਦਾ ਜੈਕਪਾਟ ਇਨਾਮ ਜਿੱਤਿਆ ਹੈ। ਉੱਥੇ ਹੀ ਇਕ ਹੋਰ ਭਾਰਤੀ ਨੇ ਇਕ ਲਗਜ਼ਰੀ ਮੋਟਰਸਾਈਕਲ ਜਿੱਤਿਆ। ਦੁਬਈ ਸਥਿਤ ਭਾਰਤੀ ਨਾਗਰਿਕ ਬੀਜਲ ਓ ਦਾ ਲਾਟਰੀ ਟਿਕਟ ਨੰਬਰ 4111 ਸੀ। 
 

ਇਹ ਹੈ ਰੋਚਕ ਸੰਜੋਗ—
ਇਸ ਨੂੰ ਸੰਯੋਗ ਹੀ ਕਹਿ ਸਕਦੇ ਹਾਂ ਕਿ ਇਹ ਨੰਬਰ ਉਨ੍ਹਾਂ ਦੇ ਅਪਾਰਟਮੈਂਟ ਦਾ ਵੀ ਹੈ। ਦੁਬਈ ਡਿਊਟੀ ਫਰੀ ਮਿਲੇਨੀਅਮ ਮਿਲੀਨੀਅਰ ਪ੍ਰਮੋਸ਼ਨ 'ਚ ਨਿਯਮਿਤ ਰੂਪ ਨਾਲ ਹਿੱਸਾ ਲੈਣ ਵਾਲੀ ਅਤੇ ਪਿਛਲੇ 7 ਸਾਲਾਂ ਤੋਂ ਦੁਬਈ 'ਚ ਰਹਿ ਰਹੀ ਬੀਜਲ ਨੇ ਦੱਸਿਆ,''ਇੰਨਾ ਵੱਡਾ ਇਨਾਮ ਜਿੱਤ ਕੇ ਮੈਂ ਹੈਰਾਨ ਹਾਂ। ਮੈਨੂੰ ਨਹੀਂ ਪਤਾ ਲੱਗਾ ਕਿ ਮੈਂ ਇੰਨੇ ਵੱਡੇ ਇਨਾਮ ਲਈ ਦੁਬਈ ਡਿਊਟੀ ਫਰੀ ਨੂੰ ਕਿਵੇਂ ਧੰਨਵਾਦ ਕਰਾਂ।''
 

148ਵੀਂ ਭਾਰਤੀ ਨਾਗਰਿਕ—
ਬੀਜਲ ਡੀ. ਡੀ. ਐੱਫ. ਜਿੱਤਣ ਵਾਲੀ 148ਵੀਂ ਭਾਰਤੀ ਨਾਗਰਿਕ ਬਣ ਗਈ ਹੈ। ਇਸ ਦੀ ਸਥਾਪਨਾ 1999 'ਚ ਕੀਤੀ ਗਈ ਸੀ। ਦੁਬਈ ਡਿਊਟੀ ਫਰੀ ਫਾਇਨੈਸਟ ਸਰਪ੍ਰਾਈਜ਼ ਪ੍ਰਮੋਸ਼ਨ ਨੇ ਚਾਰ ਹੋਰ ਜੇਤੂਆਂ ਦੀ ਘੋਸ਼ਣਾ ਕੀਤੀ ਹੈ। ਪਾਕਿਸਤਾਨੀ ਨਾਗਰਿਕ ਜਹਾਨਜੇਬ ਆਰਿਫ, ਬ੍ਰਿਟੇਨ 'ਚ ਰਹਿਣ ਵਾਲੀ ਪੁਰਤਗਾਲੀ ਨਾਗਰਿਕ ਐੱਨੀ. ਐੱਸ. ਪੀ. ਡਾਇਸ ਅਤੇ 28 ਸਾਲਾ ਭਾਰਤੀ ਸ਼ਹੀਨ ਸ਼ੇਖ ਨੇ ਕਾਰ ਜਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਹੋਰ ਭਾਰਤੀ ਕਿਸਾਨ ਦੀ ਲਾਟਰੀ ਲੱਗੀ ਸੀ, ਜਿਸ ਨੇ ਉਧਾਰ ਪੈਸੇ ਲੈ ਕੇ ਲਾਟਰੀ ਖਰੀਦੀ ਸੀ।


Related News