ਮਲੇਸ਼ੀਆ 'ਚ ਨਾਲੇ 'ਚ ਰੁੜ੍ਹੀ ਭਾਰਤੀ ਔਰਤ, ਖੋਜ ਤੇ ਬਚਾਅ ਮੁਹਿੰਮ ਜਾਰੀ
Sunday, Aug 25, 2024 - 05:26 PM (IST)
ਕੁਆਲਾਲੰਪੁਰ- ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਆਂਧਰਾ ਪ੍ਰਦੇਸ਼ ਦੀ ਇਕ ਔਰਤ ਲਾਪਤਾ ਹੋ ਗਈ ਹੈ। ਜਾਣਕਾਰੀ ਮੁਤਾਬਕ ਮਹਿਲਾ ਫੁੱਟਪਾਥ 'ਤੇ ਪੈਦਲ ਜਾ ਰਹੀ ਸੀ ਕਿ ਅਚਾਨਕ ਫੁੱਟਪਾਥ ਟੁੱਟ ਗਿਆ ਅਤੇ ਉਹ ਨਾਲੇ 'ਚ ਰੁੜ੍ਹ ਗਈ।
ਪੜ੍ਹੋ ਇਹ ਅਹਿਮ ਖ਼ਬਰ- GPS ਵੀ ਨਾ ਆਇਆ ਕੰਮ, ਸਾਊਦੀ ਅਰਬ ਦੇ ਰੇਗਿਸਤਾਨ 'ਚ ਨੌਜਵਾਨ ਦੀ ਮੌਤ
ਔਰਤ ਦੀ ਪਛਾਣ ਵਿਜਯਾਲਕਸ਼ਮੀ (45 ਸਾਲ) ਵਜੋਂ ਹੋਈ ਹੈ। ਉਹ ਚਿਤੂਰ ਜ਼ਿਲੇ ਦੇ ਅਨਿਗਨੀਪੱਲੀ ਪਿੰਡ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇਲਕਸ਼ਮੀ ਆਪਣੇ ਪਤੀ ਅਤੇ ਬੇਟੇ ਦੇ ਨਾਲ ਫੁੱਟਪਾਥ 'ਤੇ ਪੈਦਲ ਜਾ ਰਹੀ ਸੀ ਕਿ ਜ਼ਮੀਨ ਧਸ ਗਈ। ਇਸ ਦੌਰਾਨ ਉਸ ਦਾ ਪਤੀ ਅਤੇ ਪੁੱਤਰ ਵਾਲ-ਵਾਲ ਬਚ ਗਏ, ਉਹ ਨਾਲੇ ਵਿੱਚ ਰੁੜ੍ਹ ਗਈ।ਕੁਆਲਾਲੰਪੁਰ ਦੀ ਸਿਵਲ ਅਥਾਰਟੀ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਔਰਤ ਦੀ ਭਾਲ ਜਾਰੀ ਹੈ। ਸ਼ਨੀਵਾਰ ਸ਼ਾਮ ਤੱਕ ਵਿਜੇਲਕਸ਼ਮੀ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਵਿਜੇਲਕਸ਼ਮੀ ਅਕਸਰ ਕਾਰੋਬਾਰ ਲਈ ਮਲੇਸ਼ੀਆ ਅਤੇ ਸਿੰਗਾਪੁਰ ਜਾਂਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਅਨ ਸਿੱਖ ਕੌਂਸਲ ਵੱਲੋਂ ਕੰਗਣਾ ਰਨੌਤ ਦੀ ਫਿਲਮ 'ਐਮਰਜੈਂਸੀ' ਤੇ ਪਾਬੰਦੀ ਲਗਾਉਣ ਦੀ ਮੰਗ
ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਓਵਰਸੀਜ਼ ਤੇਲਗੂ ਸੁਸਾਇਟੀ ਦੇ ਅਧਿਕਾਰੀਆਂ ਨੂੰ ਪ੍ਰਭਾਵਸ਼ਾਲੀ ਤਲਾਸ਼ੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨਾਰਾ ਲੋਕੇਸ਼ ਦੇ ਨਾਲ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।