ਭਾਰਤੀ ਮੂਲ ਦੀ ਔਰਤ ਨੇ ਆਸਟਰੇਲੀਆ ''ਚ ਕੀਤਾ ਸੀ ਵੱਡਾ ਕਾਂਡ, ਅਦਾਲਤ ਨੇ ਕਿਹਾ— ਮੁੜ ਤੋਂ ਚਲੇਗਾ ਮੁਕੱਦਮਾ

05/24/2017 2:55:09 PM

ਮੈਲਬੌਰਨ— ਭਾਰਤੀ ਮੂਲ ਦੀ ਔਰਤ ਜਿਸ ਨੂੰ ਸਾਲ 2015 ''ਚ ਆਪਣੇ ਸਾਬਕਾ ਪ੍ਰੇਮੀ ਦੀ ਮੰਗੇਤਰ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ, ਆਸਟਰੇਲੀਆ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਉਸ ''ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਉਹ ਨਵੇਂ ਸਿਰੇ ਤੋਂ ਮੁਕੱਦਮੇ ਦਾ ਸਾਹਮਣਾ ਕਰੇਗੀ। 
ਇਕ ਰਿਪੋਰਟ ਮੁਤਾਬਕ ''ਨਿਊ ਸਾਊਥ ਵੇਲਜ਼ ਦੇ ਕੋਰਟ ਆਫ ਕ੍ਰਿਮਨਲ ਅਪੀਲ'' ਨੇ ਅੱਜ ਮਨੀਸ਼ਾ ਦੀ ਦੋਸ਼ ਸਿੱਧੀ ਵਿਰੁੱਧ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ ਅਤੇ ਨਵੇਂ ਸਿਰਿਓਂ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ। 32 ਸਾਲਾ ਮਨੀਸ਼ਾ ਨੇ ਪ੍ਰੇਮੀ ਦੀ 28 ਸਾਲਾ ਮੰਗੇਤਰ ਪੂਰਬੀ ਜੋਸ਼ੀ ਦੀ ਸਾਲ 2013 ''ਚ ਹੱਤਿਆ ਕੀਤੀ ਸੀ, ਇਹ ਹੱਤਿਆ ਸਿਡਨੀ ''ਚ ਕੀਤੀ ਗਈ ਸੀ। ਪੂਰਬੀ ਜੋਸ਼ੀ ਭਾਰਤ ਤੋਂ ਆਸਟਰੇਲੀਆ ਗਈ ਸੀ ਅਤੇ ਨੀਰਜ ਦਵੇ ਨਾਲ ਵਿਆਹ ਕਰਵਾਉਣ ਵਾਲੀ ਸੀ। ਭਾਰਤੀ ਮੂਲ ਦੇ ਦਵੇ ਦੇ ਮਨੀਸ਼ਾ ਪਟੇਲ ਨਾਲ ਪ੍ਰੇਮ ਸੰਬੰਧ ਸਨ। 
ਸਾਲ 2015 ''ਚ ਮਨੀਸ਼ਾ ਪਟੇਲ ਨੂੰ ਜਿਊਰੀ ਨੇ  ਪੂਰਬੀ ਜੋਸ਼ੀ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮਨੀਸ਼ਾ ਨੂੰ 24 ਤੋਂ ਵਧ ਜੇਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ''ਚੋਂ 18 ਸਾਲ ਉਸ ਨੂੰ ਬਿਨਾਂ ਪੈਰੋਲ ਦੇ ਕੱਟਣੇ ਸਨ। ''ਸਿਲਵਰਵਾਟਰ ਵੁਮੈਨ ਕਰੈਕਸ਼ਨਲ ਸੈਂਟਰ'' ਤੋਂ ਪਟੇਲ ਵੀਡੀਓ ਲਿੰਕ ਜ਼ਰੀਏ ਅਦਾਲਤ ਦੇ ਸਾਹਮਣੇ ਪੇਸ਼ ਹੋਈ।

Tanu

News Editor

Related News