ਮਲੇਸ਼ੀਆ ’ਚ ‘ਸਿੰਕਹੋਲ’ ’ਚ ਡਿੱਗੀ ਭਾਰਤੀ ਮਹਿਲਾ, 9 ਦਿਨ ਬਾਅਦ ਵੀ ਕੋਈ ਸੁਰਾਗ ਨਹੀਂ

Sunday, Sep 01, 2024 - 03:20 PM (IST)

ਮਲੇਸ਼ੀਆ ’ਚ ‘ਸਿੰਕਹੋਲ’ ’ਚ ਡਿੱਗੀ ਭਾਰਤੀ ਮਹਿਲਾ, 9 ਦਿਨ ਬਾਅਦ ਵੀ ਕੋਈ ਸੁਰਾਗ ਨਹੀਂ

ਇੰਟਰਨੈਸ਼ਨਲ ਡੈਸਕ - ਮਲੇਸ਼ੀਆ ’ਚ 9 ਦਿਨ ਪਹਿਲਾਂ ਇਕ 'ਸਿੰਕਹੋਲ' ’ਚ ਡਿੱਗੀ ਭਾਰਤੀ ਔਰਤ ਦੀ ਖੋਜ ਸ਼ਨੀਵਾਰ ਨੂੰ ਅਚਾਨਕ ਖਤਮ ਕਰ ਦਿੱਤੀ ਗਈ ਕਿਉਂਕਿ ਹਾਲਾਤ ਬੜੇ ਹੀ ਚੁਣੌਤੀਪੂਰਨ ਸਨ। ਜੀ. ਵਿਜਯਾ ਲੱਖਮੀ (48) 23 ਅਗਸਤ ਨੂੰ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ’ਚ ਜਾਲਾਨ ਮਸਜਿਦ ਦੇ ਨੇੜੇ ਇਕ 'ਸਿੰਕਹੋਲ' ’ਚ ਡਿੱਗ ਗਈ ਸੀ ਅਤੇ ਉਦੋਂ ਤੋਂ ਉਹ ਗਾਇਬ ਹੈ। ਪ੍ਰਧਾਨ ਮੰਤਰੀ ਦੇ ਵਿਭਾਗ (ਸੰਘੀ ਖੇਤਰ) ਦੀ ਮੰਤਰੀ ਡਾ. ਜਾਲਿਹਾ ਮੁਸਤਫਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਫੈਸਲਾ ਮਾਹਿਰਾਂ ਅਤੇ ਤਕਨੀਕੀ ਸਲਾਹ ਦੇ ਵਿਸਥਾਰਿਤ ਮੁਲਾਂਕਣ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਨੇ 'ਸਿੰਕਹੋਲ' ਵਾਲੇ ਸਥਾਨ 'ਤੇ ਸੰਵਾਦਦਾਤਿਆਂ ਨੂੰ ਕਿਹਾ, "9 ਦਿਨਾਂ ਦੀ ਖੋਜ ਅਤੇ ਬਚਾਅ (ਐੱਸ. ਏ. ਆਰ.) ਕਾਰਵਾਈ ਅਤੇ ਮੰਤਰੀ ਮੰਡਲ, ਪੁਲਸ, ਖੋਜ ਚੀਮ, ਭੂ-ਵਿਗਿਆਨੀ ਅਤੇ ਹੋਰ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਪਿੱਛੋਂ ਅਸੀਂ ਅੱਜ ਖੋਜ ਮੁਹਿੰਮ ਨੂੰ ਰੋਕਣ ਦਾ ਫੈਸਲਾ ਲਿਆ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੇ ਯੂਕ੍ਰੇਨ ਦੇ 150 ਤੋਂ ਵੱਧ ਡਰੋਨ ਮਾਰ ਡਿਗਾਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News