UAE 'ਚ ਭਾਰਤੀ ਨੇ ਲਾਟਰੀ 'ਚ ਜਿੱਤੇ 4 ਲੱਖ ਰੁਪਏ, ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਦਾ ਕੀਤਾ ਵਾਅਦਾ
Monday, Jun 12, 2023 - 02:35 PM (IST)
ਦੁਬਈ (ਏਜੰਸੀ)- ਆਬੂਧਾਬੀ 'ਚ ਹਾਲ ਹੀ ਵਿਚ 20,000 ਦਿਰਹਮ (4,48,885 ਰੁਪਏ) ਦੀ ਲਾਟਰੀ ਜਿੱਤਣ ਵਾਲੇ ਇਕ 28 ਸਾਲਾ ਭਾਰਤੀ ਪ੍ਰਵਾਸੀ ਨੇ ਆਪਣੀ ਜਿੱਤੀ ਹੋਈ ਰਾਸ਼ੀ ਵਿਚੋਂ ਕੁੱਝ ਰਕਮ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ ਦਾਨ ਕਰਨ ਦਾ ਵਾਅਦਾ ਕੀਤਾ ਹੈ। ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਵਿਚ 2 ਜੂਨ ਨੂੰ ਵਾਪਰੇ ਇਸ ਰੇਲ ਹਾਦਸੇ 'ਚ 288 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕਈ ਦੇਸ਼ਾਂ ਨੇ ਆਪਣੀਆਂ ਯੂਨੀਵਰਸਿਟੀਆਂ ’ਚ ਜਾਂਚ ਦਾ ਦਾਇਰਾ ਵਧਾਇਆ, ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ
ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ, ਓਡੀਸ਼ਾ ਦੇ ਜਸਪੁਰ ਕਸਬੇ ਦੇ ਵਸਨੀਕ ਸਹਿਜਨ ਮੁਹੰਮਦ, ਆਬੂ ਧਾਬੀ ਦੇ ਇੱਕ ਹੋਟਲ ਵਿੱਚ ਸ਼ੈੱਫ ਵਜੋਂ ਕੰਮ ਕਰਦੇ ਹਨ ਅਤੇ ਹਰ ਮਹੀਨੇ ਲਗਭਗ 2,000 ਦਿਰਹਮ ਕਮਾਉਂਦੇ ਹਨ। ਮੁਹੰਮਦ, ਜੋ ਸਾਲਾਂ ਤੋਂ ਵੱਖ-ਵੱਖ ਰੈਫਲ ਡਰਾਅ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ, ਨੇ ਡ੍ਰੀਮ ਆਈਲੈਂਡ ਦੀ ਸਕ੍ਰੈਚ ਕਾਰਡ ਗੇਮ ਖੇਡੀ ਅਤੇ 7 ਜੂਨ ਨੂੰ ਇਹ ਇਨਾਮ ਜਿੱਤਿਆ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਿਆਹ ਸਮਾਗਮ ਤੋਂ ਪਰਤ ਰਹੇ ਲੋਕਾਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 10 ਹਲਾਕ
ਓਡੀਸ਼ਾ ਵਿਚ ਤਿੰਨ ਟਰੇਨਾਂ ਦੀ ਟੱਕਰ ਬਾਰੇ ਗੱਲ ਕਰਦਿਆਂ ਮੁਹੰਮਦ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਦੇ ਉਨ੍ਹਾਂ ਲੋਕਾਂ ਦੀ ਮਦਦ ਕਰਨਗੇ ਜੋ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਸਨ। ਉਨ੍ਹਾਂ ਕਿਹਾ, "ਮੇਰੇ ਇਲਾਕੇ ਦੇ ਕੁਝ ਲੋਕ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ। ਮੈਂ ਪਹਿਲਾਂ ਆਪਣੇ ਪਿੰਡ ਵਿੱਚ ਪ੍ਰਭਾਵਿਤ ਲੋਕਾਂ ਦੀ ਮਦਦ ਕਰਾਂਗਾ।" 2 ਜੂਨ ਦੇ ਹਾਦਸੇ ਵਿੱਚ 1,000 ਤੋਂ ਵੱਧ ਲੋਕ ਜ਼ਖ਼ਮੀ ਹੋਏ, ਜਿਸ ਨਾਲ ਇਹ 2 ਦਹਾਕਿਆਂ ਵਿੱਚ ਭਾਰਤ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਬਣ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ 5 ਦਿਨਾਂ ਦਾ ਹਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।