UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤਿਆ 30 ਕਰੋੜ ਰੁਪਏ ਦਾ ਜੈਕਪਾਟ

Wednesday, Aug 04, 2021 - 02:12 PM (IST)

ਆਬੂਧਾਬੀ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਕਦੋਂ ਬਦਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਕੁਝ ਸੰਯੁਕਤ ਅਰਬ ਅਮੀਰਾਤ ਵਿਚ ਰਹਿੰਦੇ ਭਾਰਤੀ ਸ਼ਖਸ ਨਾਲ ਹੋਇਆ ਹੈ। ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਨਾਗਰਿਕ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਆਬੂਧਾਬੀ ਵਿਚ ਮੰਗਲਵਾਰ ਨੂੰ ਬਿਗ ਟਿਕਟ ਰੈਫਲ ਡ੍ਰਾ ਸੀਰੀਜ ਨੰਬਰ 230 ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਚ ਭਾਰਤ ਦੇ ਰਹਿਣ ਵਾਲੇ ਸਨੂਪ ਸੁਨੀਲ ਨੇ 15 ਮਿਲੀਅਨ ਦਿਰਹਮ ਜਿੱਤੇ ਅਤੇ ਉਹਨਾਂ ਦੀ ਕਿਮਸਤ ਬਦਲ ਗਈ। ਭਾਰਤੀ ਮੁਦਰਾ ਮੁਤਾਬਕ ਇਹ ਰਾਸ਼ੀ 30 ਕਰੋੜ ਤੋਂ ਵੀ ਵੱਧ ਹੈ।

ਫੋਨ 'ਤੇ ਮਿਲੀ ਜਾਣਕਾਰੀ
ਸੁਨੀਲ ਨੇ ਜਿੱਤੇ ਹੋਏ ਟਿਕਟ ਨੰਬਰ 183947 ਨੂੰ 13 ਜੁਲਾਈ ਨੂੰ ਖਰੀਦਿਆ ਸੀ। ਬਿਗ ਟਿਕਟ ਦੇ ਸੰਚਾਲਕ ਰਿਚਰਡ ਨੇ ਸੁਨੀਲ ਨੂੰ ਕਈ ਵਾਰ ਫੋਨ ਕੀਤਾ ਪਰ ਸੁਨੀਲ ਦਾ ਫੋਨ ਨਹੀਂ ਲੱਗਿਆ। ਕਈ ਕੋਸ਼ਿਸ਼ਾਂ ਦੇ ਬਾਅਦ ਉਹਨਾਂ ਦਾ ਫੋਨ ਲੱਗਿਆ ਪਰ ਸਿਰਫ ਕੁਝ ਸੰਕਿਟ ਲਈ ਕੁਨੈਕਟ ਹੋਣ ਮਗਰੋਂ ਫਿਰ ਕੱਟਿਆ ਗਿਆ। ਰਿਚਰਡ ਨੇ ਫੋਨ 'ਤੇ ਸੁਨੀਲ ਨੂੰ ਦੱਸਿਆ ਕਿ ਉਹ ਜੈਕਪਾਟ ਜਿੱਤ ਚੁੱਕੇ ਹਨ ਪਰ ਦੂਜੇ ਪਾਸਿਓਂ ਕੋਈ ਜਵਾਬ ਨਹੀਂ ਆਇਆ। ਆਯੋਜਕਾਂ ਨੇ ਕਿਹਾ ਹੈ ਕਿ ਉਹ ਸੁਨੀਲ ਨੂੰ ਲਗਾਤਾਰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਭਾਰਤੀ-ਅਮਰੀਕੀ ਡਾਕਟਰਾਂ ਨੇ ਭਾਰਤ ਦੀ ਮਦਦ ਲਈ ਜੁਟਾਏ 50 ਲ਼ੱਖ ਡਾਲਰ

ਦੂਜੇ ਨੰਬਰ ਦੇ ਜੇਤੂ ਨੇ ਜਿੱਤੇ 20 ਕਰੋੜ ਰੁਪਏ
ਸੁਨੀਲ ਨੰਬਰ 'ਤੇ ਆਬੂਧਾਬੀ ਵਸਨੀਕ ਜਾਨਸਨ ਕੁੰਜਕੁੰਜੁ ਨੇ 1 ਮਿਲੀਅਨ ਦਿਰਹਮ ਦਾ ਦੂਜਾ ਇਨਾਮ ਜਿੱਤਿਆ। ਉਹਨਾਂ ਨੇ 16 ਜੁਲਾਈ ਨੂੰ ਖਰੀਦੇ ਗਏ ਟਿਕਟ ਨੰਬਰ 122225 ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ 2019 ਵਿਚ 28 ਸਾਲ ਦੇ ਇਕ ਭਾਰਤੀ ਕਰਮਚਾਰੀ ਦੀ ਜ਼ਿੰਦਗੀ ਰਾਤੋ-ਰਾਤ ਬਦਲ ਗਈ ਸੀ। ਬਿਗ ਟਿਕਟ ਜੈਕਪਾਟ ਵਿਚ ਤਕਨੀਕੀ ਵਰਕਰ ਸ਼੍ਰੀਨੂੰ ਸ਼੍ਰੀਧਰਨ ਨਾਇਰ ਨੇ 15 ਮਿਲੀਅਨ ਦਿਰਹਮ ਦਾ ਜੈਕਪਾਟ ਜਿੱਤਿਆ ਸੀ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਸਿਰਫ 1500 ਦਿਹਰਮ ਮਾਸਿਕ ਤਨਖਾਹ ਲੈਂਦੇ ਸਨ।


Vandana

Content Editor

Related News