ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ

Saturday, Sep 28, 2024 - 12:08 PM (IST)

ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਭਾਰੀ ਵਾਧਾ

ਜਲੰਧਰ (ਇੰਟ.) - ਇਸ ਸਾਲ ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਬੀਤੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ। ਇਸ ਸਾਲ ਰਿਕਾਰਡ ਗਿਣਤੀ ’ਚ ਭਾਰਤੀ ਅਮਰੀਕਾ ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ। ਸਾਲ 2023 ’ਚ ਅਮਰੀਕਾ ’ਚ ਭਾਰਤੀਆਂ ਦੀ ਗਿਣਤੀ 17.6 ਲੱਖ ਤੱਕ ਪਹੁੰਚ ਗਈ ਸੀ, ਜੋ 2019 ਵਿਚ ਕੋਵਿਡ ਕਾਲ ਦੌਰਾਨ 14.7 ਲੱਖ ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ, ਜਦਕਿ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਸਿਰਫ਼ ਅੱਠ ਮਹੀਨਿਆਂ ’ਚ 15.5 ਲੱਖ ਤੋਂ ਵੱਧ ਭਾਰਤੀ ਅਮਰੀਕਾ ਦੀ ਯਾਤਰਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ :     ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ

9 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ

ਦਿੱਲੀ ਸਥਿਤ ਅਮਰੀਕੀ ਦੂਤਘਰ ’ਚ ਵਪਾਰਕ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਜੋਨਾਥਨ ਐੱਮ. ਹੇਮਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ’ਚ ਸਬੰਧ ਪਹਿਲਾਂ ਕਦੇ ਇੰਨੇ ਬਿਹਤਰ ਨਹੀਂ ਰਹੇ ਹਨ ਪਰ ਲੋਕਾਂ ਦੇ ਯਾਤਰਾ ਕਰਨ ਨਾਲ ਹੁਣ ਚੰਗੇ ਸਬੰਧ ਇਸਦਾ ਸਬੂਤ ਹਨ। ਜਨਵਰੀ-ਅਗਸਤ 2024 ’ਚ ਭਾਰਤ ਅਮਰੀਕਾ ’ਚ ਅੰਤਰਰਾਸ਼ਟਰੀ ਸੈਲਾਨੀਆਂ ਲਈ ਦੂਜਾ ਸਭ ਤੋਂ ਵੱਡਾ ਵਿਦੇਸ਼ੀ ਬਾਜ਼ਾਰ ਬਣ ਕੇ ਉੱਭਰਿਆ ਹੈ। ਰਿਪੋਰਟ ਮੁਤਾਬਕ ਅਮਰੀਕਾ ਦੀ ਨਜ਼ਰ ਭਾਰਤ ’ਤੇ ਹੈ ਤਾਂ ਕਿ ਉਹ ਆਪਣੇ ਅੰਤਰਰਾਸ਼ਟਰੀ ਸੈਲਾਨੀਆਂ ਦੇ ਟੀਚੇ ਨੂੰ ਪੂਰਾ ਕਰ ਸਕੇ ਅਤੇ ਆਪਣੀ ਆਰਥਿਕਤਾ ਨੂੰ ਉਤਸ਼ਾਹ ਦੇ ਸਕੇ।

ਵਣਜ ਵਿਭਾਗ ਤਹਿਤ ਨੈਸ਼ਨਲ ਟਰੈਵਲ ਐਂਡ ਟੂਰਿਜ਼ਮ ਆਫਿਸ (ਐੱਨ. ਟੀ. ਟੀ. ਓ.) ਦੇ ਡਾਇਰੈਕਟਰ ਬ੍ਰਾਇਨ ਬੀਲ ਨੇ ਕਿਹਾ ਕਿ ਅਮਰੀਕਾ ਨੇ 2027 ਤੱਕ ਸਾਲਾਨਾ 280 ਬਿਲੀਅਨ ਡਾਲਰ ਖਰਚ ਕਰ ਕੇ 9 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ :     Hiked wage: ਦੀਵਾਲੀ ਤੋਂ ਪਹਿਲਾਂ ਖੁਸ਼ਖ਼ਬਰੀ, ਸਰਕਾਰ ਨੇ ਘੱਟੋ-ਘੱਟ ਤਨਖ਼ਾਹ 'ਚ ਕੀਤਾ ਵਾਧਾ

ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਵਾਧਾ

ਓਧਰ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ. ਬੀ. ਪੀ.) ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਅਗਸਤ 2024 ਦਰਮਿਆਨ 86,400 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਦੱਖਣ-ਪੱਛਮੀ ਸਰਹੱਦ ’ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਰੋਕਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਇਸੇ ਸਮੇਂ ਦੌਰਾਨ 88,800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਉੱਤਰੀ ਸਰਹੱਦ ’ਤੇ ਰੋਕਿਆ ਗਿਆ।

ਹਾਲਾਂਕਿ ਦੋਵਾਂ ਸਰਹੱਦਾਂ ’ਤੇ ਭਾਰਤੀ ਨਾਗਰਿਕਾਂ ਦੀ ਗਿਣਤੀ ਲੈਟਿਨ ਅਮਰੀਕਾ ਅਤੇ ਕੈਰੇਬੀਅਾਈ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਮੁਕਾਬਲੇ ਘੱਟ ਹੈ ਪਰ ਭਾਰਤੀ ਨਾਗਰਿਕ ਹੁਣ ਸੀ. ਬੀ. ਪੀ. ਵੱਲੋਂ ਰੋਕ ੇ ਜਾਣ ਵਾਲੇ ਲੋਕਾਂ ਦੇ ਦੋਵੇਂ ਅਮਰੀਕਾ ਮਹਾਦੀਪਾਂ ਦੇ ਬਾਹਰ ਦਾ ਸਭ ਤੋਂ ਵੱਡਾ ਸਮੂਹ ਬਣ ਗਿਆ ਹੈ। ਭਾਰਤ ਤੋਂ ਬਾਅਦ ਬਾਹਰ ਤੋਂ ਆਉਣ ਵਾਲਾ ਦੂਜਾ ਸਭ ਤੋਂ ਵੱਡਾ ਸਮੂਹ ਚੀਨ ਤੋਂ ਹੈ, ਜਿੱਥੇ ਕਰੀਬ 74 ਹਜ਼ਾਰ ਲੋਕਾਂ ਨੂੰ ਦੋਵਾਂ ਸਰਹੱਦਾਂ ’ਤੇ ਰੋਕਿਆ ਗਿਆ। ਅਮਰੀਕੀ ਸਰਹੱਦ ’ਤੇ ਰੋਕੇ ਗਏ ਲੋਕਾਂ ਦੀ ਕੁੱਲ ਗਿਣਤੀ 27,56,646 ਹੈ।ਅੰਕੜੇ ਦੱਸਦੇ ਹਨ ਕਿ 2021 ਤੋਂ ਬਾਅਦ ਅਮਰੀਕੀ ਸਰਹੱਦਾਂ ’ਤੇ ਭਾਰਤੀ ਨਾਗਰਿਕਾਂ ਨੂੰ ਰੋਕੇ ਜਾਣ ਦੇ ਮਾਮਲਿਆਂ ’ਚ ਭਾਰੀ ਵਾਧਾ ਹੋਇਆ ਹੈ।

ਵਿੱਤੀ ਸਾਲ 2020-21 ਵਿਚ ਅਮਰੀਕੀ ਸਰਹੱਦਾਂ ਨੂੰ ਪਾਰ ਕਰਦੇ ਸਮੇਂ ਫੜੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਸੀ, ਜੋ 2022-23 ਵਿਚ ਵਧ ਕੇ 96,917 ਹੋ ਗਈ। ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਭਾਰਤੀ ਨਾਗਰਿਕਾਂ ’ਚ ਜ਼ਿਆਦਾਤਰ ਬਾਲਗ ਸਨ। 2021 ’ਚ 3,161 ਲੋਕਾਂ ਦੇ ਮੁਕਾਬਲੇ 2022 ’ਚ ਇਹ ਸੰਖਿਆ ਵਧ ਕੇ 7,241 ਹੋ ਗਈ ਅਤੇ 2023 ’ਚ 8,706 ਤੱਕ ਪਹੁੰਚ ਗਈ। ਵਿੱਤੀ ਸਾਲ 2024 (ਅਗਸਤ ਤੱਕ) ’ਚ ਇਹ ਗਿਣਤੀ 2,749 ਰਹੀ।

ਇਹ ਵੀ ਪੜ੍ਹੋ :      ਤਿਉਹਾਰੀ ਤੋਂ ਪਹਿਲਾਂ Edible Oil ਹੋਏ ਮਹਿੰਗੇ, ਇਕ ਮਹੀਨੇ ’ਚ 27 ਫੀਸਦੀ ਵਧੇ ਸਰ੍ਹੋਂ ਤੇਲ ਦੇ ਮੁੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News